ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ

Posted On July - 16 - 2019

ਕਿਰਤੀ

ਪਿੰਡ ਕੋਟਲੀ ਅਬਲੂ (ਬਠਿੰਡਾ) ਦੇ ਹਰਨੇਕ ਸਿੰਘ ਦਾ ਜੀਵਨ ਸੰਘਰਸ਼।
ਮੈਨੂੰ ਸਪੀਕਰ ਲਏ ਨੂੰ 35-36 ਸਾਲ ਹੋ ਗਏ। ਉਦੋਂ ਤਾਂ ਇਹਦੀ ਐਨੀ ਮੰਗ ਸੀ ਕਿ ਸਪੀਕਰ ਤੋਂ ਬਿਨਾਂ ਕੋਈ ਵਿਆਹ ਕਰਦਾ ਈ ਨ੍ਹੀਂ ਸੀ। ਵਿਆਹ ’ਤੇ ਤਿੰਨ ਦਿਨ ਸਪੀਕਰ ਲੱਗਦਾ ਹੁੰਦਾ ਸੀ। ਉਦੋਂ ਤਾਂ ਮਨੋਰੰਜਨ ਲਈ ਜਾਂ ਤਾਂ ਰੇਡੀਓ ਹੁੰਦਾ ਸੀ ਜਾਂ ਫਿਰ ਸਪੀਕਰ। ਮੁੰਡੇ ’ਕੱਠੇ ਹੋ ਕੇ ਸਪੀਕਰ ਆਲੇ ਕੋਲ ਗਾਣੇ ਸੁਣਨ ਜਾਇਆ ਕਰਦੇ ਸਨ। ਪਿੰਡ ਆਲੇ ਸਪੀਕਰ ਬਰਾਤ ’ਤੇ ਨਾਲ ਲੈ ਕੇ ਜਾਂਦੇ ਸਨ, ਬਈ ਉੱਥੇ ਜਾ ਕੇ ਗਾਣਾ ਆਵਦੀ ਮਰਜ਼ੀ ਦਾ ਲਾਵਾਂਗੇ। ਉਦੋਂ ਜੰਙ ਰਾਤ ਰਹਿੰਦੀ ਹੁੰਦੀ ਸੀ ਤਾਂ ਰੌਣਕ ਈ ਇਹਦੇ ਨਾਲ ਲੱਗਦੀ ਸੀ।
ਪਹਿਲਾਂ ਮੈਂ ਦਿਹਾੜੀ ਦਾ ਕੰਮ ਈ ਕਰਦਾ ਸੀ। ਬਰਗਾੜੀ ਸਾਡੇ ਇਕ ਰਿਸ਼ਤੇਦਾਰ ਕੋਲ ਸਪੀਕਰ ਸੀ। ਉਹਦੇ ਤੋਂ ਇਕ ਦੋ ਵਾਰੀ ਮੈਂ ਪਿੰਡ ਲੈ ਕੇ ਲਾਇਆ, ਫਿਰ ਮੈਨੂੰ ਵੀ ਸ਼ੌਕ ਪੈ ਗਿਆ। ਛੋਟੇ ਹੁੰਦੇ ਵੀ ਮੈਂ ਘਿਉ ਵਾਲੀ ਪੀਪੀ ਦਾ ਸਪੀਕਰ ਬਣਾ ਲੈਂਦਾ ਸੀ। ਸਾਡੇ ਸਪੀਕਰਾਂ ਲਈ ਜੈਤੋ ਦਾ ਤਾਰੀ ਬਹੁਤ ਮਸ਼ਹੂਰ ਆ। ਉਹਦੇ ਨਾਲ ਮੈਂ ਸਮਾਂ ਬਿਤਾ ਕੇ ਸਿੱਖਿਆ ਬਈ ਕਿਹੜੀ ਚੀਜ਼ ਕਿੱਥੋਂ ਲੈਣੀ ਆ।
ਜੇ ਪਿੰਡ ਵਿਚ ਦੋ ਸਪੀਕਰ ਆ ਜਾਂਦੇ ਤਾਂ ਆਪਸ ’ਚ ਮੁਕਾਬਲਾ ਬਹੁਤ ਹੁੰਦਾ ਬਈ ਆਵਾਜ਼ ਕੀਹਦੀ ਜ਼ਿਆਦਾ। ਹੁਣ ਵੀ ਲੋਕ ਸਪੀਕਰ ਤਿੰਨ-ਤਿੰਨ ਦਿਨ ਲਵਾਉਂਦੇ ਆ। ਤਵੇ ਘੁੰਮਦਿਆਂ ਦੀ ਮੂਵੀ ਬਣਾਉਂਦੇ ਆ। ਸਪੀਕਰਾਂ ਵਾਲੇ ਕੰਮ ’ਚ ਖਾਲੀ ਦਿਨ ਬਹੁਤ ਲੰਘਦੇ ਆ। ਇਹਦਾ ਕੰਮ ਠੰਢ ਦੇ ਮੌਸਮ ਵਿਚ ਜ਼ਿਆਦਾ ਆਉਂਦਾ। ਇਹ ਕੰਮ ਵੈਸੇ ਅੱਗੇ ਨਾਲੋਂ ਤਾਂ ਵਧਿਆ ਈ ਆ ਕਿਉਂਕਿ ਹੁਣ ਤਾਂ ਲੋਕ ਭੋਗਾਂ ’ਤੇ ਵੀ ਸਪੀਕਰ ਲਵਾਉਣ ਲੱਗ ਪਏ। ਇਹ ਦੇਖਣ ਨੂੰ ਤਾਂ ਬੜਾ ਸੌਖਾ ਜਿਹਾ ਕੰਮ ਲੱਗਦੈ, ਪਰ ਇਹ ਬਹੁਤ ਦਿਮਾਗ਼ ਦਾ ਕੰਮ ਹੁੰਦੈ। ਇਸਨੂੰ ਲਾਉਣ ਵਾਸਤੇ ਸਹੀ ਥਾਂ ਦੇਖਣੀ ਪੈਂਦੀ ਆ ਤਾਂ ਕਿ ਆਵਾਜ਼ ਸਾਰੇ ਪਿੰਡ ਨੂੰ ਸੁਣੇ ਤੇ ਅੰਦਰ ਵੀ ਸੁਣੇ। ਕਿਸੇ ਦੇ ਘਰੇ ਜਾਣ ਸਾਰ ਪਹਿਲਾਂ ਮੈਂ ਇਹ ਦੇਖਦਾਂ ਬਈ ਆਵਾਜ਼ ਕਿੱਥੇ ਬਣੂਗੀ। ਤਰੀਕੇ ਨਾਲ ਬੰਨ੍ਹਣਾ ਪੈਂਦਾ। ਜੇ ਬੰਦਾ ਮਕੈਨਕੀ ਵੀ ਸਿੱਖ ਲਏ ਤਾਂ ਕੰਮ ਹੋਰ ਸੌਖਾ ਹੋ ਜਾਂਦਾ।

ਗੁਰਦੀਪ ਧਾਲੀਵਾਲ (ਸੰਪਰਕ: 82838-54197)


Comments Off on ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.