ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਸ਼ਹੀਦ ਊਧਮ ਸਿੰਘ

Posted On July - 31 - 2019

ਬਰਸੀ ’ਤੇ ਵਿਸ਼ੇਸ਼

ਡਾ. ਨਵਤੇਜ ਸਿੰਘ*

ਊਧਮ ਸਿੰਘ

ਸ਼ਹੀਦ ਊਧਮ ਸਿੰਘ ਬਾਰੇ ਮੁੱਢਲੀ ਇਤਿਹਾਸਕਾਰੀ ਸਮੁੱਚੇ ਰੂਪ ਵਿਚ ਉਸ ਨੂੰ ਇਕ ਅਜਿਹੀ ਸ਼ਖ਼ਸੀਅਤ ਦੇ ਤੌਰ ’ਤੇ ਦੇਖਦੀ ਹੈ, ਜਿਸ ਦਾ ਸਬੰਧ ਸਿਰਫ਼ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣਾ ਹੀ ਸੀ। ਪਰ ਇਸ ਧਾਰਨਾ ਤਹਿਤ ਉਸ ਦੇ ਵਿਅਕਤੀਤਵ ਅਤੇ ਕਾਰਗੁਜ਼ਾਰੀ ਸਬੰਧੀ ਕੁਝ ਸਵਾਲ ਉੱਭਰਦੇ ਹਨ, ਜਿਨ੍ਹਾਂ ਪ੍ਰਤੀ ਇਹ ਇਤਿਹਾਸਕਾਰੀ ਸੰਬੋਧਿਤ ਨਾ ਹੋ ਸਕੀ। ਬਾਅਦ ਵਿਚ ਪ੍ਰਾਪਤ ਸਰੋਤਾਂ ਤੇ ਡੂੰਘੀ ਖੋਜ ਦੇ ਆਧਾਰ ’ਤੇ ਉਸ ਦੇ ਵਿਅਕਤੀਤਵ ਦਾ ਨਵਾਂ ਬਿੰਬ ਘੜਿਆ ਜਾਣਾ ਸੰਭਵ ਹੋਇਆ। ਇਸ ਥੀਸਿਸ ਦੀ ਸਿਰਜਣਾ ਮੈਂ ਆਪਣੀ ਪੁਸਤਕ ‘ਚੈਲੰਜ ਟੂ ਇੰਪੀਰੀਅਲ ਹੈਗੇਮਨੀ: ਦਾ ਲਾਈਫ਼ ਸਟੋਰੀ ਆਫ ਏ ਗਰੇਟ ਇੰਡੀਅਨ ਪੈਟਰੀਆਟ ਊਧਮ ਸਿੰਘ’ (1998) ਵਿਚ ਕੀਤੀ, ਜਿਸ ਤਹਿਤ ਉਸ ਦਾ ਸਮੁੱਚਾ ਰੋਲ, ਭੂਮਿਕਾ ਤੇ ਯੋਗਦਾਨ ਪਹਿਲਾਂ ਬਣੀ ਧਾਰਨਾ ਤੋਂ ਵਡੇਰਾ ਉੱਭਰਦਾ ਹੈ।
ਮੁੱਢਲੇ ਪਰਿਪੇਖ ਤਹਿਤ ਇਨ੍ਹਾਂ ਸਵਾਲਾਂ ਦੇ ਜਵਾਬ ਸਪਸ਼ਟ ਨਹੀਂ ਹੁੰਦੇ: ਪਹਿਲਾ, ਕਿ ਜੇਕਰ ਊਧਮ ਸਿੰਘ ਨੇ ਲੈਫਟੀਨੈਂਟ ਗਵਰਨਰ ਸਰ ਫਰਾਂਸਿਸ ਮਾਈਕਲ ਓਡਵਾਇਰ ਤੋਂ ਹੀ ਬਦਲਾ ਲੈਣਾ ਸੀ ਤਾਂ ਉਸ ਨੇ ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਸਰ ਲੂਈਸ ਡੇਨ ਉੱਪਰ ਗੋਲੀਆਂ ਕਿਉਂ ਚਲਾਈਆਂ? ਦੂਜਾ, ਗ੍ਰਿਫ਼ਤਾਰੀ ਮੰਗਰੋਂ ਉਸ ਦੀ ਜੇਬ ਵਿਚੋਂ ਅਤੇ ਕਮਰੇ ਵਿਚੋਂ ਮਿਲੀਆਂ ਡਾਇਰੀਆਂ ਵਿਚ (ਜਿਹੜੀਆਂ 1939 ਤੇ 1940 ਦੇ ਸਾਲਾਂ ਦੀਆਂ ਸਨ), ਓਡਵਾਇਰ ਤੋਂ ਬਿਨਾਂ ਜੈਟਲੈਂਡ ਅਤੇ ਲਾਰਡ ਵੈਲਿੰਗਡਨ ਦੇ ਐਡਰੈਸ ਕਿਉਂ ਮਿਲੇ? ਤੀਜਾ, ਉਸ ਨੇ ਓਡਵਾਇਰ ਨੂੰ ਮਾਰਨ ਲਈ ਏਨਾ ਲੰਮਾ ਸਮਾਂ ਕਿਉਂ ਇੰਤਜ਼ਾਰ ਕੀਤਾ? ਜਦਕਿ ਉਹ 1933 ਦੇ ਅਖੀਰ ਤੋਂ ਲਗਾਤਾਰ ਇੰਗਲੈਂਡ ਵਿਚ ਸੀ ਅਤੇ ਪਹਿਲਾਂ ਵੀ 1920 ਤੋਂ 1927 ਦੇ ਸਾਲਾਂ ਦੌਰਾਨ ਇੰਗਲੈਂਡ ਜਾ ਸਕਦਾ ਸੀ, ਜਦੋਂ ਉਹ ਲਗਾਤਾਰ

ਕੈਕਸਟਨ ਹਾਲ

ਵਿਦੇਸ਼ਾਂ ਵਿਚ ਘੁੰਮ ਰਿਹਾ ਸੀ। ਚੌਥਾ, ਜਦੋਂ ਉਹ ਜੁਲਾਈ 1927 ਵਿਚ ਹਥਿਆਰ ਲੈ ਕੇ ਹਿੰਦੋਸਤਾਨ ਬਗ਼ਾਵਤ ਕਰਨ ਆਇਆ ਅਤੇ ਅਗਸਤ 1927 ਵਿਚ ਗ੍ਰਿਫ਼ਤਾਰ ਕਰ ਲਿਆ ਤਾਂ ਉਸ ਸਮੇਂ ਤੱਕ ਵੀ ਓਡਵਾਇਰ ਤੋਂ ਬਦਲਾ ਲੈਣ ਦੀ ਤਰਜੀਹ ਨਜ਼ਰ ਨਹੀਂ ਆਈ।
ਇਨ੍ਹਾਂ ਸਵਾਲਾਂ ਤੋਂ ਬਿਨਾਂ ਕੁਝ ਤੱਥਾਂ ਅਤੇ ਘਟਨਾਵਾਂ ਬਾਰੇ ਵੀ ਜ਼ਿਆਦਤਰ ਲੇਖਕਾਂ ਨੇ ਗਲਤ-ਬਿਆਨੀ ਕੀਤੀ ਹੈ। ਹੁਣ ਤੱਕ ਛਪੀਆਂ ਵਧੇਰੇ ਲਿਖਤਾਂ ਵਿਚ ਨਾ ਸਿਰਫ਼ ਕਈ ਕਿਸਮ ਦਾ ਰੋਲ-ਘਚੋਲਾ ਹੈ ਬਲਕਿ ਇਕ ਅੰਗਰੇਜ਼ ਲੇਖਕ ਨੇ ਊਟ-ਪਟਾਂਗ ਸਵਾਲ ਖੜ੍ਹੇ ਕਰਕੇ ਉਸ ਨੂੰ ਇਕ ਬ੍ਰਿਟਿਸ਼ ਅਤੇ ਜਰਮਨ ਏਜੰਟ ਦੱਸਿਆ ਹੈ। ਇਸ ਲਈ ਲਾਜ਼ਮੀ ਹੈ ਕਿ ਉਸ ਨੂੰ ਇਕ ਵੱਖਰੇ ਪਰਿਪੇਖ ਵਿਚ ਸਮਝਿਆ ਜਾਵੇ।
ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਸੁਨਾਮ ਦੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਇਸ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਅਤੇ ਇਸ ਦੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਪਿਤਾ ਟਹਿਲ ਸਿੰਘ ਛੋਟੇ-ਮੋਟੇ ਕੰਮ, ਜਿਵੇਂ ਸਬਜ਼ੀਆਂ ਵੇਚਣ, ਘਰੇਲੂ ਨੌਕਰ ਜਾਂ ਚੌਕੀਦਾਰ ਵਗੈਰਾ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਕਿ ਊਧਮ ਸਿੰਘ ਦੀ ਮਾਤਾ ਹਰਨਾਮ ਕੌਰ ਅਚਾਨਕ ਪਤੀ ਤੇ ਛੋਟੇ ਬੱਚਿਆਂ ਨੂੰ ਪਿੱਛੇ

ਗੋਲੀ ਚਲਾਉਣ ਤੋਂ ਝੱਟ ਮਗਰੋਂ ਗ੍ਰਿਫ਼ਤਾਰੀ ਵੇਲੇ ਊਧਮ ਸਿੰਘ (ਸੱਜੇ)।

ਛੱਡ ਕੇ ਚੱਲ ਵਸੀ। ਕੁਝ ਸਮੇਂ ਬਾਅਦ ਟਹਿਲ ਸਿੰਘ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਅੰਮ੍ਰਿਤਸਰ ਆਪਣੇ ਕਿਸੇ ਜਾਣਕਾਰ ਕੋਲ ਬੱਚਿਆਂ ਵਾਸਤੇ ਰਾਗ ਵਿੱਦਿਆ ਦਾ ਪ੍ਰਬੰਧ ਕਰਨ ਲਈ ਚੱਲ ਪਿਆ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਉਹ ਰਸਤੇ ਵਿਚ ਗੰਭੀਰ ਬੀਮਾਰ ਹੋ ਗਿਆ ਅਤੇ ਕੁਝ ਦਿਨਾਂ ਬਾਅਦ ਅੰਮ੍ਰਿਤਸਰ ਚਲਾਣਾ ਕਰ ਗਿਆ। ਇਸ ਸਮੇਂ ਦੋਵੇਂ ਭਰਾ 8 ਅਤੇ 6 ਸਾਲ ਦੇ ਸਨ। ਕਿਸੇ ਜਾਣਕਾਰ ਨੇ ਪਛਾਣ ਕੇ ਇਨ੍ਹਾਂ ਨੂੰ ਸੈਂਟਰਲ ਸਿੱਖ ਯਤੀਮਘਰ, ਪੁਤਲੀਘਰ ਦਾਖਲ ਕਰਵਾ ਦਿੱਤਾ। ਇੱਥੇ ਰਜਿਸਟਰ ਵਿਚ ਊਧਮ ਸਿੰਘ ਦਾ ਨਾਂ ਸ਼ੇਰ ਸਿੰਘ ਹੈ।
ਯਤੀਮਘਰ ਵਿਚ ਊਧਮ ਸਿੰਘ ਤੇ ਉਸ ਦਾ ਭਰਾ ਸਿੱਖ ਧਰਮ ਤੇ ਇਤਿਹਾਸ ਬਾਰੇ ਜਾਣੂ ਹੋਏ। ਇਹ ਉਨ੍ਹਾਂ ਉੱਤੇ ਮੁੱਢਲਾ ਪ੍ਰਭਾਵ ਸੀ। ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਕਿ ਊਧਮ ਸਿੰਘ ਨੇ ਯਤੀਮਘਰ ਕਦੋਂ ਛੱਡਿਆ, ਪਰ ਇਹ ਯਕੀਨੀ ਹੈ ਕਿ ਉਹ 1918 ਵਿਚ ਮੋਬਾਸਾ ਜਾਂ ਮੈਸੋਪੋਟਾਮੀਆ ਵਿਚ ਤਰਖਾਣਾਂ ਜਾਂ ਮੋਟਰ ਮਕੈਨਿਕ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਜੂਨ, 1919 ਵਿਚ ਉਹ ਭਾਰਤ ਵਾਪਸ ਆਇਆ ਅਤੇ ਕੁਝ ਸਮਾਂ ਠਹਿਰਨ ਤੋਂ ਬਾਅਦ ਫਿਰ ਯੂਗਾਂਡਾ ਰੇਲਵੇ ਵਰਕਸ਼ਾਪਾਂ ਵਿਚ ਕੰਮ ਕਰਨ ਲਈ ਬ੍ਰਿਟਿਸ਼ ਈਸਟ ਅਫ਼ਰੀਕਾ ਚਲਾ ਗਿਆ। 1922 ਵਿਚ ਉਹ ਵਾਪਸ ਪਰਤਿਆ ਅਤੇ ਅੰਮ੍ਰਿਤਸਰ ਇਕ ਦੁਕਾਨ ਖੋਲ੍ਹ ਲਈ। ਜਾਪਦਾ ਹੈ ਕਿ ਉਹ ਨੈਰੋਬੀ ਵਿਚ ਹੀ ਗ਼ਦਰ ਪਾਰਟੀ ਦੇ ਇਨਕਲਾਬੀਆਂ ਦੇ ਸੰਪਰਕ ਵਿਚ ਆ ਚੁੱਕਾ ਸੀ। ਇਹ ਦੁਕਾਨ ਇਨਕਲਾਬੀ ਸਰਗਰਮੀਆਂ ਦਾ ਕੇਂਦਰ ਬਣ ਗਈ।

ਅਫ਼ਰੀਕਾ ਜਾਣ ਤੋਂ ਪਹਿਲਾਂ ਉਹ ਕੌਮਵਾਦੀਆਂ ਅਤੇ ਇਨਕਲਾਬੀਆਂ, ਸੈਫ-ਓ-ਦੀਨ ਕਿਚਲੂ, ਅਜੀਤ ਸਿੰਘ, ਬਸੰਤ ਸਿੰਘ, ਬਾਬਾ ਭਾਗ ਸਿੰਘ ਅਤੇ ਮਾਸਟਰ ਮੋਤਾ ਸਿੰਘ ਨੂੰ ਮਿਲ ਚੁੱਕਾ ਸੀ। ਉਸ ਨੂੰ ਕਰਤਾਰ ਸਿੰਘ ਸਰਾਭਾ ਦੀ ਗ਼ਦਰ ਪਾਰਟੀ ਦੀ ਪੂਰੀ ਜਾਣਕਾਰੀ ਸੀ। ਜੱਲ੍ਹਿਆਂਵਾਲਾ ਬਾਗ਼ ਕਾਂਡ, ਜਨਰਲ ਡਾਇਰ ਨੂੰ ਸਿਰੋਪਾਓ ਤੇ ਨਨਕਾਣਾ ਸਾਹਿਬ ਦੁਖਾਂਤ ਵੀ ਉਸ ਨੂੰ ਚੁੱਭਦਾ ਸੀ। 1923 ਵਿਚ ਉਸ ਨੇ ਕੁਝ ਸਮਾਂ ਬੱਬਰ ਅਕਾਲੀ ਲਹਿਰ ਵਿਚ ਵੀ ਕੰਮ ਕੀਤਾ। ਉਹ ਗ਼ਦਰ ਪਾਰਟੀ ਦਾ ਸਾਹਿਤ ਵਧੇਰੇ ਦਿਲਚਸਪੀ ਨਾਲ ਪੜ੍ਹਦਾ ਸੀ। 1924 ਦੇ ਆਰੰਭ ਵਿਚ ਉਹ ਅਮਰੀਕਾ ਚਲਾ ਗਿਆ ਅਤੇ ਗ਼ਦਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਨ ਲੱਗਾ। ਉਸ ਨੇ ਗ਼ੈਰ-ਕਾਨੂੰਨੀ ਤੌਰ ’ਤੇ ਪੰਜਾਬੀ ਪਰਵਾਸੀਆਂ ਨੂੰ ਚੋਰੀ ਛਿਪੇ ਮੈਕਸੀਕੋ ਤੋਂ ਕੈਲੇਫੋਰਨੀਆ ਪਹੁੰਚਾਉਣ ਵਿਚ ਮਦਦ ਕੀਤੀ ਅਤੇ ਇਉਂ ਉਨ੍ਹਾਂ ਨੂੰ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਲਿਆਂਦਾ। ਜਾਪਦਾ ਹੈ ਕਿ ਗ਼ਦਰ ਪਾਰਟੀ ਦੀ ਮਦਦ ਨਾਲ ਹੀ ਉਸ ਦਾ ਭਗਤ ਸਿੰਘ ਨਾਲ ਹਿੰਦੋਸਤਾਨ ਵਿਚ ਰਾਬਤਾ ਕਾਇਮ ਹੋਇਆ। ਅਮਰੀਕਾ ਵਿਚ ਸਾਨਫਰਾਂਸਿਸਕੋ ਤੋਂ ਇਲਾਵਾ ਉਸ ਨੇ ਨਿਊਯਾਰਕ, ਸ਼ਿਕਾਗੋ ਅਤੇ ਡੈਟਰੀਆਟ ਵਿਚ ਵੀ ਕੰਮ ਕੀਤਾ। ਉਸ ਨੇ ਇਕ ਵੱਖਰੀ ‘ਆਜ਼ਾਦ ਪਾਰਟੀ’ ਵੀ ਬਣਾਈ, ਜਿਹੜੀ ਕਿ ਗ਼ਦਰ ਪਾਰਟੀ ਦੀ ਹੀ ਸ਼ਾਖਾ ਸੀ।

ਅਮਰੀਕਾ ਤੋਂ ਉਸ ਨੇ ਫਰਾਂਸ, ਜਰਮਨੀ, ਬੈਲਜ਼ੀਅਮ, ਸਵਿੱਟਜ਼ਰਲੈਂਡ, ਪੋਲੈਂਡ, ਲਿਥੂਆਨੀਆ, ਹੰਗਰੀ ਤੇ ਇਟਲੀ ਦਾ ਦੌਰਾ ਕੀਤਾ। ਉਸ ਨੇ ਈਰਾਨ, ਅਫ਼ਗਾਨਿਸਤਾਨ, ਇਟਲੀ, ਜਰਮਨੀ, ਪਨਾਮਾ, ਮੈਕਸੀਕੋ, ਕੈਨੇਡਾ, ਅਮਰੀਕਾ, ਜਪਾਨ, ਮਲਾਇਆ,

ਸਰ ਮਾਈਕਲ ਓਡਵਾਇਰ ਦੀ ਗੋਲੀ ਮਾਰ ਕੇ ਹੱਤਿਆ
ਲਾਰਡ ਜ਼ੈੱਟਲੈਂਡ ਜ਼ਖ਼ਮੀ
ਸਰ ਲੂਈ ਡੇਨ ਦੀ ਬਾਂਹ ਟੁੱਟੀ
ਲਾਰਡ ਲਮਿੰਗਟਨ ਜ਼ਖ਼ਮੀ
ਭਾਰਤੀ ਨੇ ਬਦਲਾ ਲਿਆ
ਲੰਡਨ, 18 ਮਾਰਚ
ਅੱਜ ਰਾਤ ਇਥੇ ਇੰਡੀਆ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਇਕ ਭਾਰਤੀ ਬੰਦੂਕਧਾਰੀ ਨੇ ਪੰਜਾਬ ਦੇ ਸਾਬਕਾ ਗਵਰਨਰ ਸਰ ਮਾਈਕਲ ਓਡਵਾਇਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਭਾਰਤ ਲਈ ਵਿਦੇਸ਼ ਮੰਤਰੀ ਲਾਰਡ ਜ਼ੈੱਟਲੈਂਡ ਨੂੰ ਜ਼ਖ਼ਮੀ ਕਰ ਦਿੱਤਾ। ਲਾਰਡ ਜ਼ੈੱਟਲੈਂਡ ਨੂੰ ਗੋਲੀ ਛੂਹ ਕੇ ਲੰਘ ਗਈ। ਪੰਜਾਬ ਦੇ ਸਾਬਕਾ ਲੈਫ਼ਟੀਨੈਂਟ ਗਵਰਨਰ ਸਰ ਲੂਈ ਡੇਨ ਵੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਬਾਂਹ ਟੁੱਟ ਗਈ।
ਬੰਬਈ ਦੇ ਸਾਬਕਾ ਗਵਰਨਰ ਲਾਰਡ ਲਮਿੰਗਟਨ ਦੀ ਬਾਂਹ ’ਤੇ ਵੀ ਸੱਟ ਲੱਗੀ ਹੈ।
ਲਾਰਡ ਜ਼ੈੱਟਲੈਂਡ ਦੇ ਨਾਲ ਖੜ੍ਹੇ ਬ੍ਰਿਗੇਡੀਅਰ ਜਨਰਲ ਸਰ ਪਰਸੀ ਸਾਈਕਸ, ਜੋ ਮੱਧ ਪੂਰਬ ਦੇ ਮਾਮਲਿਆਂ ਦੇ ਉੱਘੇ ਮਾਹਰ ਹਨ, ਵਾਲ ਵਾਲ ਬਚ ਗਏ।
ਗੋਲੀਬਾਰੀ ਦੀ ਇਹ ਘਟਨਾ ਲੰਡਨ ਦੇ ਖਚਾਖਚ ਭਰੇ ਕੈਕਸਟਨ ਹਾਲ ਵਿਚ ਮੀਟਿੰਗ ਦੌਰਾਨ ਵਾਪਰੀ।

ਬਰਮਾ ਤੇ ਸਿੰਗਾਪੁਰ ਵਿਚ ਗ਼ਦਰ ਪਾਰਟੀ ਦੇ ਕਾਰਕੁਨਾਂ ਨਾਲ ਸੰਪਰਕ ਕਾਇਮ ਕੀਤੇ। ਭਗਤ ਸਿੰਘ ਨੂੰ ਉਸ ਦੇ ਕੰਮਾਂ ਦੀ ਜਾਣਕਾਰੀ ਸੀ ਅਤੇ ਉਹ ਉਸ ਤੋਂ ਕਾਫ਼ੀ ਪ੍ਰਭਾਵਿਤ ਸੀ। ਉਸ ਨੇ ਊਧਮ ਸਿੰਘ ਨੂੰ ਭਾਰਤ ਵਾਪਸ ਆ ਕੇ ਉਸ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਜੁਲਾਈ, 1927 ਵਿਚ ਊਧਮ ਸਿੰਘ ਨੇ ਭਗਤ ਸਿੰਘ ਅਤੇ ਗ਼ਦਰ ਪਾਰਟੀ ਦੇ ਮੈਂਬਰਾਂ ਲਈ ਅਸਲਾ, ਪਿਸਤੌਲ ਅਤੇ ਕਰੰਸੀ ਲਿਆ ਕੇ ਦਿੱਤੀ ਅਤੇ ਫਿਰ ਇਨਕਲਾਬੀ ਸਰਗਰਮੀਆਂ ਵਿਚ ਰੁੱਝ ਗਿਆ। ਜਾਪਦਾ ਹੈ ਕਿ ਇਸ ਸਮੇਂ ਗ਼ਦਰ ਪਾਰਟੀ ਦੇ ਕਾਰਕੁਨ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਦੋਵੇਂ ਮਿਲ ਕੇ ਕੰਮ ਕਰ ਰਹੇ ਸਨ। ਕਿਸੇ ਦੀ ਸੂਹ ਉੱਤੇ ਪੁਲੀਸ ਨੇ ਉਸ ਨੂੰ ਅਗਸਤ, 1927 ਵਿਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਦੋ ਪਿਸਤੌਲ ਮਿਲੇ। ਗ੍ਰਿਫ਼ਤਾਰੀ ਸਮੇਂ ਉਸ ਨੇ ਪੁਲੀਸ ਨੂੰ ਕਿਹਾ ਸੀ ਕਿ ਉਹ ਅਮਰੀਕਾ ਤੋਂ ਪਿਸਤੌਲ ਅਤੇ ਹਥਿਆਰ ਲੈ ਕੇ ਆਇਆ ਹੈ, ਤਾਂ ਜੋ ਇਨ੍ਹਾਂ ਦੀ ਮਦਦ ਨਾਲ ਅੰਗਰੇਜ਼ਾਂ ਨੂੰ ਦੇਸ਼ ’ਚੋੋਂ ਬਾਹਰ ਕੱਢ ਸਕੇ। ਉਸ ਨੇ ਬਾਲਸ਼ਵਿਕਾਂ ਨਾਲ ਵੀ ਹਮਦਰਦੀ ਪ੍ਰਗਟਾਈ। ਇਸ ਸਮੇਂ ਪੁਲੀਸ ਐੱਫ.ਆਈ.ਆਰ. ਵਿਚ ਉਸ ਦਾ ਨਾਂ ਸ਼ੇਰ ਸਿੰਘ ਹੀ ਹੈ। ਬਗ਼ਾਵਤ ਬਦਲੇ ਉਸ ਨੂੰ ਪੰਜ ਸਾਲ ਕੈਦ ਹੋਈ। ਉਸ ਨੇ ਜੇਲ੍ਹ ਵਿਚ ਵੀ ਹੋਰ ਕੈਦੀਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਅਤੇ ਅਜਿਹਾ ਕਰਨ ਬਦਲੇ ਕਈ ਵੇਰ ਪੁਲੀਸ ਤਸ਼ੱਦਦ ਝੱਲਣਾ ਪਿਆ। ਉਸ ਨੂੰ ਵਾਰ ਵਾਰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਬਦਲ ਦਿੱਤਾ ਜਾਂਦਾ ਰਿਹਾ।

23 ਮਾਰਚ, 1931 ਨੂੰ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਉਹ ਬਹੁਤ ਉਦਾਸ ਤੇ ਗੰਭੀਰ ਸੀ। ਭਗਤ ਸਿੰਘ ਦੀ ਫੋਟੋ ਉਹ ਅਕਸਰ ਆਪਣੀ ਜੇਬ ਵਿਚ ਰੱਖਦਾ ਸੀ। ਬਾਅਦ ਵਿਚ ਇੰਗਲੈਂਡ ਵਿਚ ਜੇਲ੍ਹ ਤੋਂ ਲਿਖੀਆਂ ਚਿੱਠੀਆਂ ਵਿਚ ਉਹ ਇਸ ਗੱਲ ਦਾ ਜ਼ਿਕਰ ਵੀ ਕਰਦਾ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਨਾਲ ਉਨ੍ਹਾਂ ਦੀ ਲਹਿਰ ਨੂੰ ਕਰੜੀ ਸੱਟ ਵੱਜੀ। 1931 ਦੇ ਅਖ਼ੀਰ ਵਿਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਹ ਪਹਿਲੀ ਵੇਰ ਊਧਮ ਸਿੰਘ ਦੇ ਨਾਂ ’ਤੇ ਲਾਹੌਰ ਤੋਂ ਪਾਸਪੋਰਟ ਜਾਰੀ ਕਰਵਾ ਕੇ 1933 ਦੇ ਅਖ਼ੀਰ ਵਿਚ ਇੰਗਲੈਂਡ ਪਹੁੰਚਿਆ। ਪੁਲੀਸ ਦੁਆਰਾ 1934 ਵਿਚ ਤਿਆਰ ਕੀਤੀ ਗਈ ‘ਗ਼ਦਰ ਡਾਇਰੈਕਟਰੀ’ ਵਿਚ ਉਸ ਦਾ ਨਾਂ ਹਾਲੇ ਸ਼ੇਰ ਸਿੰਘ ਹੀ ਹੈ। 1937 ਵਿਚ ਪੁਲੀਸ ਜਾਣ ਸਕੀ ਕਿ ਗ਼ਦਰ ਪਾਰਟੀ ਦਾ ਸ਼ੇਰ ਸਿੰਘ ਹੁਣ ਊਧਮ ਸਿੰਘ ਬਣ ਚੁੱਕਾ ਹੈ। ਇੰਗਲੈਂਡ ਵਿਚ ਉਹ ਪਹਿਲਾਂ ਲੰਡਨ ਦੇ ਗੁਰਦੁਆਰੇ ਵਿਚ ਕਈ ਪੰਜਾਬੀਆਂ ਦੇ ਸੰਪਰਕ ਵਿਚ ਆਇਆ, ਪਰ ਸਭ ਤੋਂ ਵਧੇਰੇ ਨਜ਼ਦੀਕ ਉਹ ਸ਼ਿਵ ਸਿੰਘ ਜੌਹਲ ਦੇ ਹੋਇਆ। ਘੁਮੱਕੜ ਬਿਰਤੀ ਦਾ ਹੋਣ ਕਾਰਨ ਉਹ 1934 ਤੋਂ 1938 ਤੱਕ ਯੂਰੋਪ ਦੇ ਬਹੁਤ ਸਾਰੇ ਦੇਸ਼ਾਂ ਫਰਾਂਸ, ਜਰਮਨੀ, ਰੂਸ, ਬੈਲਜੀਅਮ, ਪੋਲੈਂਡ, ਹਾਲੈਂਡ, ਓਡੇਸਾ, ਆਸਟਰੀਆ, ਹੰਗਰੀ, ਇਟਲੀ, ਯੂਨਾਨ, ਚੈਕੋਸਲੋਵਾਕੀਆ, ਨਾਰਵੇ ਤੇ ਸਵੀਡਨ ਵੀ ਗਿਆ। ਇੰਗਲੈਂਡ ਵਿਚ ਠਹਿਰਨ ਸਮੇਂ ਉਹ ਕਈ ਕਿਸਮ ਦੇ ਕੰਮ ਕਰਦਾ ਰਿਹਾ। ਬੇਸ਼ਕ ਪੁਲੀਸ ਨਿਗਰਾਨੀ ਰੱਖ ਰਹੀ ਸੀ, ਪਰ ਉਹ ਵਧੇਰੇ ਕਰਕੇ ਇਕ ਥਾਂ ਨਾ ਟਿਕਦਾ। ਉਹ ਅਕਸਰ ਯੂਰੋਪੀਨ ਲੋਕਾਂ ਦੇ ਘਰਾਂ ਵਿਚ ਕਮਰਾ ਕਿਰਾਏ ਉੱਤੇ ਲੈ ਕੇ ਰਹਿੰਦਾ ਸੀ।

ਦੂਜਾ ਮਹਾਂਯੁੱਧ ਸ਼ੁਰੂ ਹੋ ਚੁੱਕਾ ਸੀ ਅਤੇ ਗ਼ਦਰ ਪਾਰਟੀ ਮਹਿਸੂਸ ਕਰ ਰਹੀ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਹਿੰਦੋਸਤਾਨ ਵਿਚ ਬਗ਼ਾਵਤ ਕਰਕੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਜਾਵੇ। ਊਧਮ ਸਿੰਘ ਅਜਿਹੇ ਮੌਕੇ ਦੀ ਤਲਾਸ਼ ਵਿਚ ਸੀ। 13 ਮਾਰਚ, 1940 ਨੂੰ ਕੈਕਸਟਨ ਹਾਲ, ਲੰਡਨ ਵਿਚ ਗੋਰੇ ਸਾਮਰਾਜੀਆਂ ਦੀ ਇਕ ਮੀਟਿੰਗ ਸੀ, ਜਿਹੜੇ ਅੰਗਰੇਜ਼ ਸਰਕਾਰ ਨੂੰ ਸਲਾਹ ਦਿੰਦੇ ਸਨ ਕਿ ਕਿਵੇਂ ਭਾਰਤ ਤੇ ਹੋਰਨਾਂ

ਸਟਾਪ ਪ੍ਰੈਸ,
ਲੰਡਨ, 13 ਮਾਰਚ
ਪੁਲੀਸ ਵੱਲੋਂ ਫੜੇ ਗਏ ਵਿਅਕਤੀ ਦਾ ਨਾਂ ਮੁਹੰਮਦ ਸਿੰਘ ਆਜ਼ਾਦ, ਉਮਰ 37 ਸਾਲ ਹੈ। ਉਸ ਉਤੇ ਸਰ ਮਾਈਕਲ ਓਡਵਾਇਰ ਦੇ ਕਤਲ ਅਤੇ ਲਾਰਡ ਜ਼ੈੱਟਲੈਂਡ, ਲਾਰਡ ਲਮਿੰਗਟਨ ਅਤੇ ਸਰ ਲੂਈ ਡੇਨ ਉਤੇ ਕਤਲ ਦੇ ਇਰਾਦੇ ਨਾਲ ਗੋਲੀਆਂ ਚਲਾਉਣ ਦਾ ਦੋਸ਼ ਹੈ। ਉਸ ਨੂੰ ਭਲਕੇ ਬੋਅ ਸਟਰੀਟ ਪੁਲੀਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। -ਰਾਇਟਰਜ਼

ਮੁਲਕਾਂ ਉੱਤੇ ਆਪਣਾ ਗ਼ਲਬਾ ਕਾਇਮ ਰੱਖਿਆ ਜਾ ਸਕੇ। ਊਧਮ ਸਿੰਘ ਨੇ ਇਸ ਮੀਟਿੰਗ ਦੇ ਖ਼ਤਮ ਹੋਣ ਉੱਤੇ ਉੱਥੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਸਰ ਮਾਈਕਲ ਫਰਾਂਸਿਸ ਓਡਵਾਇਰ ਨੂੰ ਥਾਂ ’ਤੇ ਹੀ ਢੇਰੀ ਕਰ ਦਿੱਤਾ ਅਤੇ ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਸਰ ਜੂਈਸ ਡੈਨ ਨੂੰ ਜ਼ਖ਼ਮੀ ਕਰ ਦਿੱਤਾ। 1939 ਅਤੇ 1940 ਦੀਆਂ ਡਾਇਰੀਆਂ ਵਿਚ ਮਿਲੇ ਸਾਬਕਾ ਵਾਇਸਰਾਏ ਲਾਰਡ ਵੈਲਿੰਗਡਨ ਦੇ ਪਤੇ ਸਾਬਤ ਕਰਦੇ ਹਨ ਕਿ ਉਹ ਉਸ ਨੂੰ ਵੀ ਮਾਰਨਾ ਚਾਹੁੰਦਾ ਸੀ, ਕਿਉਂਕਿ 1931 ਵਿਚ ਭਗਤ ਸਿੰਘ ਨੂੰ ਫਾਂਸੀ ਸਮੇਂ ਵੈਲਿੰਗਡਨ ਹੀ ਭਾਰਤ ਦਾ ਵਾਇਸਰਾਏ ਸੀ। ਦੋਵਾਂ ਡਾਇਰੀਆਂ ਵਿਚ ਜੈਟਲੈਂਡ ਅਤੇ ਓਡਵਾਇਰ ਦੇ ਪਤੇ ਵੀ ਦਰਜ ਸਨ। ਜੈਟਲੈਂਡ ਉਸ ਸਮੇਂ ਸੈਕਟਰੀ ਆਫ ਸਟੇਟ ਫਾਰ ਇੰਡੀਆ ਸੀ ਅਤੇ ਗ਼ਦਰ ਪਾਰਟੀ ਸਮਝਦੀ ਸੀ ਕਿ ਭਾਰਤੀਆਂ ਦੀ ਇੱਛਾ ਦੇ ਵਿਰੁੱਧ ਉਨ੍ਹਾਂ ਨੂੰ ਦੂਜੀ ਸੰਸਾਰ ਜੰਗ ਵਿਚ ਝੋਕ ਦਿੱਤਾ ਗਿਆ ਹੈ।
ਮਾਈਕਲ ਓਡਵਾਇਰ ਤਾਂ ਪਿਛਲੇ 20 ਸਾਲਾਂ ਤੋਂ ਉਸ ਦੀ ਨਿਗ੍ਹਾ ਵਿਚ ਸੀ। ਇਕ ਤਾਂ ਉਸ ਨੇ ਗਵਰਨਰੀ ਸਮੇਂ ਗ਼ਦਰ ਪਾਰਟੀ ਦੇ ਕਈ ਦੇਸ਼ਭਗਤਾਂ ਨੂੰ ਫਾਂਸੀ ਚੜ੍ਹਾਇਆ ਅਤੇ ਬਹੁਤ ਸਾਰਿਆਂ ਨੂੰ ਤਸੀਹੇ ਤੇ ਉਮਰ ਕੈਦਾਂ ਦੇ ਕੇ ਜਲਾਵਤਨ ਕੀਤਾ। ਦੂਜੇ, ਉਸ ਨੇ ਪਹਿਲੀ ਸੰਸਾਰ ਜੰਗ ਵੇਲੇ ਪੰਜਾਬੀਆਂ ਦੀ ਜਬਰੀ ਫ਼ੌਜੀ ਭਰਤੀ ਕੀਤੀ ਅਤੇ ਪੇਂਡੂ ਆਬਾਦੀ ਉੱਤੇ ਦਮਨ ਦਾ ਦੌਰ ਸ਼ੁਰੂ ਕੀਤਾ। ਤੀਜੇ, ਜੱਲ੍ਹਿਆਂਵਾਲਾ ਬਾਗ਼ ਦੀਆਂ ਹੱਤਿਆਵਾਂ ਅਤੇ ਫਿਰ ਮਾਰਸ਼ਲ ਲਾਅ ਤੇ ਤਸ਼ੱਦਦ ਕਾਰਨ ਓਡਵਾਇਰ ਊਧਮ ਸਿੰਘ ਲਈ ਇਕ ਦਰਿੰਦਾ ਬਣ ਚੁੱਕਾ ਸੀ। ਇੱਥੇ ਹੀ ਬਸ ਨਹੀਂ ਉਹ ਲਗਾਤਾਰ ਭਾਰਤੀਆਂ ਖ਼ਿਲਾਫ਼ ਜ਼ਹਿਰ ਉਗਲਦਾ ਰਹਿੰਦਾ ਸੀ ਅਤੇ ਇਸ ਮੀਟਿੰਗ ਵਿਚ ਵੀ ਉਹ ਫੜ੍ਹਾਂ ਮਾਰ ਰਿਹਾ ਸੀ ਤੇ ਬਸਤੀਆਂ ਦੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਸੀ। ਡੇਨ ਤੇ ਲਮਿੰਗਟਨ ਵੀ ਭਾਰਤ ਨੂੰ ਸਖ਼ਤੀ ਨਾਲ ਦਬਾ ਕੇ ਰੱਖਣ ਦੀ ਨੀਤੀ ਦੇ ਹਾਮੀ ਸਨ। ਅਸਲ ਵਿਚ ਊਧਮ ਸਿੰਘ ਭਾਰਤੀ ਮਾਮਲਿਆਂ ਨਾਲ ਜੁੜੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਤਾਂ ਜੋ ਬਗ਼ਾਵਤ ਦੀ ਚੁਣੌਤੀ ਦਿੱਤੀ ਜਾ ਸਕੇ।

ਗ੍ਰਿਫ਼ਤਾਰੀ ਮਗਰੋਂ ਉਹ ਮੁਸਕਰਾ ਰਿਹਾ ਸੀ ਅਤੇ ਉਸ ਨੇ ਅਜਿਹਾ ਕਰਨ ਬਾਰੇ ਪੁਲੀਸ ਨੂੰ ਆਪਣਾ ਬਿਆਨ ਵੀ ਦਿੱਤਾ। ਹੋਰਨਾਂ ਪੰਜਾਬੀਆਂ ਤੇ ਕੁਝ ਅੰਗਰੇਜ਼ ਹਮਦਰਦਾਂ, ਜਿਨ੍ਹਾਂ ਦੀ ਅਗਵਾਈ ਸ਼ਿਵ ਸਿੰਘ ਜੌਹਲ ਕਰ ਰਿਹਾ ਸੀ, ਨੇ ਮੁਕੱਦਮੇ ਦੌਰਾਨ ਊਧਮ

ਸਿੰਘ ਮ
ਬਰਿਕਸਟਨ ਜੇਲ੍ਹ
6-4-1940
ਪਿਆਰੇ ਮਿੱਤਰੋ,
ਮੈਂ ਅਜੇ ਵੀ ਤੁਹਾਡੀਆਂ ਕਿਤਾਬਾਂ ਦੇ ਅਪੜਨ ਦੀ ਆਸ ਲਾਈ ਹੋਈ ਹੈ ਡਰੋ ਨਹੀਂ ਤੁਹਾਨੂੰ ਜਲਦੀ ਕਿਤਾਬਾਂ ਵਾਪਸ ਮਿਲ ਜਾਣਗੀਆਂ ਮੈਂ ਖ਼ਤਮ ਕਰ ਲਈਆਂ ਹਨ। ਇੱਥੇ ਜੇਲ੍ਹ ਵਿਚ ਮੇਰਾ ਚੰਗਾ ਹਾਲ ਹੈ ਖਾਣ ਨੂੰ ਕੜ੍ਹੀ ਚਾਵਲ ਬਹੁਤ ਆਰਾਮ ਮੇਰਾ ਖਿਆਲ ਹੈ ਕਿ ਇੱਥੇ ਆ ਕੇ ਮੇਰਾ ਪੰਜ ਪੌਂਡ ਭਾਰ ਵਧ ਗਿਆ ਹੈ ਮੈਨੂੰ ਹਿੰਦੋਸਤਾਨੀ ਕਿਤਾਬ ਦੀ ਥੋੜ੍ਹ ਹੈ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਪ੍ਰਾਪਤ ਕਰਨ ਲਈ ਮੈਂ ਕਿਸ ਨੂੰ ਲਿਖਾਂ। ਮੇਰਾ ਖਿਆਲ ਹੈ ਕਿ ਮੈਂ ਬਹੁਤੀ ਦੇਰ ਖੇਚਲ ਨਹੀਂ ਦੇਣੀ ਮਿਹਰ। ਮੇਰੀ ਖਾਤਰ ਇਹ ਕਰਨਾ।
ਤੁਹਾਡਾ ਸ਼ੁਭਚਿੱਤ
ਮ ਸ ਆਜ਼ਾਦ
ਹਸਪਤਾਲ
ਹ.ਮ. ਬਰਿਕਸਟਨ ਜੇਲ੍ਹ
ਲੰਡਨ

ਸਿੰਘ ਦੀ ਕਾਫ਼ੀ ਮਦਦ ਕੀਤੀ। ਜੇਲ੍ਹ ਦੌਰਾਨ ਊਧਮ ਸਿੰਘ ਨੇ ਸ਼ਿਵ ਸਿੰਘ ਜੌਹਲ, ਅਮਰੀਕਾ ਵਿਚ ਗ਼ਦਰ ਪਾਰਟੀ ਅਤੇ ਕੁਝ ਹੋਰਨਾਂ ਨੂੰ ਕੁੱਲ 14 ਪੱਤਰ ਲਿਖੇ। ਉਸ ਨੇ ਜੇਲ੍ਹ ਵਿਚ 42 ਦਿਨ ਲੰਮੀ ਭੁੱਖ ਹੜਤਾਲ ਵੀ ਕੀਤੀ ਤਾਂ ਜੋ ਉਹ ਦੇਸ਼ ਵਾਸੀਆਂ ਨੂੰ ਪ੍ਰੇਰ ਸਕੇ। 5 ਜੂਨ, 1940 ਨੂੰ ਸਜ਼ਾ ਹੋਣ ਸਮੇਂ ਉਸ ਨੇ ਇਕ ਲਿਖਤੀ ਬਿਆਨ ਵੀ ਪੜ੍ਹਿਆ, ਜਿਸ ਵਿਚ ਉਸ ਨੇ ਅੰਗਰੇਜ਼ੀ ਸਾਮਰਾਜਵਾਦ ਦੀ ਲੁੱਟ-ਖਸੁੱਟ ਅਤੇ ਹਿੰਸਕ ਨੀਤੀ ਦੀ ਕਰੜੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨੇ ਨਾ ਕੇਵਲ ਭਾਰਤ ਵਿਚ ਬਲਕਿ ਹੋਰਨਾਂ ਬਸਤੀਆਂ ਵਿਚ ਵੀ ਭੁੱਖਮਰੀ, ਗ਼ਰੀਬੀ, ਬੀਮਾਰੀ ਅਤੇ ਗੋਲੀ ਹੀ ਦਿੱਤੀ ਹੈ, ਜਿਸ ਦੇ ਰੋਸ ਵਜੋਂ ਉਸ ਨੇ ਇਹ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਉਹ ਅੰਗਰੇਜ਼ ਲੋਕਾਂ ਨੂੰ ਨਹੀਂ ਬਲਕਿ ਅੰਗਰੇਜ਼ ਸਾਮਰਾਜਵਾਦੀਆਂ ਨੂੰ ਨਫ਼ਰਤ ਕਰਦਾ ਹੈ। ਪਰ ਸਾਮਰਾਜਵਾਦ ਨੇ ਉਸ ਨੂੰ 31 ਜੁਲਾਈ, 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।
ਅਸਲ ਵਿਚ ਊਧਮ ਸਿੰਘ ਗ਼ਦਰ ਪਾਰਟੀ ਦਾ ਹੀ ਸਰਗਰਮ ਕਾਰਕੁੰਨ ਸੀ ਅਤੇ ਉਸੇ ਹੀ ਵਿਚਾਰਧਾਰਾ ਦਾ ਹਾਮੀ ਸੀ। ਇਸ ਦੀ ਪੁਸ਼ਟੀ ਖੁਫ਼ੀਆ ਪੁਲੀਸ ਦੀਆਂ ਰਿਪੋਰਟਾਂ, 1934 ਦੀ ਗ਼ਦਰ ਡਾਇਰੈਕਟਰੀ, 1927 ਦੀ ਪੁਲੀਸ ਐਫ.ਆਈ.ਆਰ. ਅਤੇ 1940 ਦੌਰਾਨ ਕੀਤੀਆਂ ਗਈਆਂ ਤਫ਼ਤੀਸ਼ਾਂ ਤੋਂ ਹੁੰਦੀ ਹੈ। ਉਸ ਦਾ ਅਦਾਲਤ ਵਿਚ ਪੜ੍ਹਿਆ ਬਿਆਨ ਵੀ ਗ਼ਦਰ ਪਾਰਟੀ ਦੀ ਵਿਚਾਰਧਾਰਾ ਤੋਂ ਹੀ ਪ੍ਰਭਾਵਿਤ ਸੀ। ਖੁਫ਼ੀਆ ਪੁਲੀਸ ਤੇ ਗ੍ਰਹਿ ਮੰਤਰਾਲੇ ਦੀਆਂ ਰਿਪੋਰਟਾਂ ਸਿੱਧ ਕਰਦੀਆਂ ਹਨ ਕਿ ਉਹ ਕਿਸੇ ਦੇਸ਼ ਦੀ ਗੁਪਤ ਸੇਵਾ ਦਾ ਮੈਂਬਰ ਨਹੀਂ ਸੀ, ਬਲਕਿ ਗ਼ਦਰ ਪਾਰਟੀ ਦਾ ਕਾਰਕੁੰਨ ਸੀ, ਜਿਸ ਨੂੰ ਦੂਜੀ ਵੱਡੀ ਜੰਗ ਦੀਆਂ ਹਾਲਤਾਂ ਨੇ ਪ੍ਰਭਾਵਿਤ ਕੀਤਾ ਸੀ ਕਿ ਹੁਣ ਬਗ਼ਾਵਤ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉਸ ਦੀ ਕਾਰਵਾਈ ਬਗ਼ਾਵਤ ਦਾ ਆਰੰਭ ਸੀ।
ਇੱਥੇ ਇਹ ਦੱਸਣਾ ਵੀ ਉੱਚਿਤ ਹੈ ਕਿ ਆਪਣੀ ਲੰਮੀ ਇਨਕਲਾਬੀ ਸਰਗਰਮੀ ਦੌਰਾਨ ਉਸ ਨੇ ਕਈ ਨਾਂ ਬਦਲੇ, ਜਿਨ੍ਹਾਂ ਵਿਚ ਉਦੇ ਸਿੰਘ, ਊਧਨ ਸਿੰਘ, ਫਰੈਂਕ ਬਰਾਜ਼ੀਲ, ਊਧਮ ਸਿੰਘ, ਯੂ.ਐਸ. ਸਿੱਧੂ, ਹਿਜ਼ ਹਾਈਨੈਸ ਪ੍ਰਿੰਸ ਯੂ. ਐਸ. ਸਿੱਧੂ ਅਤੇ ਮੁਹੰਮਦ ਸਿੰਘ ਆਜ਼ਾਦ ਸ਼ਾਮਲ ਸਨ। ਪਰ ਉਸ ਦਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਬਿਲਕੁਲ ਕਦੀ ਨਹੀਂ ਸੀ ਰਿਹਾ। ਮੁਹੰਮਦ ਸਿੰਘ ਆਜ਼ਾਦ ਉਸ ਦੀ ਇਕ ਬਾਂਹ ਉੱਤੇ ਉੱਕਰਿਆ ਹੋਇਆ ਸੀ। ਉਸ ਨੂੰ ਹੀਰ ਪੜ੍ਹਨ ਵਿਚ ਦਿਲਚਸਪੀ ਸੀ, ਪਰ ਉਸ ਨੇ ਮੁਕੱਦਮੇ ਦੌਰਾਨ ਹੀਰ ਉੱਪਰ ਸਹੁੰ ਨਹੀਂ ਚੁੱਕੀ। ਉਹ ਜੱਲ੍ਹਿਆਂਵਾਲਾ ਗੋਲੀ ਕਾਂਡ ਸਮੇਂ ਵੀ ਉੱਥੇ ਮੌਜੂਦ ਨਹੀਂ ਸੀ ਅਤੇ ਕਿਸੇ ਗੱਲ ਦਾ ਬਦਲਾ ਲੈਣ ਲਈ ਉੱਥੇ ਖ਼ੁਦ ਹਾਜ਼ਰ ਹੋਣਾ ਕੋਈ ਲਾਜ਼ਮੀ ਸ਼ਰਤ ਨਹੀਂ। ਬੇਸ਼ਕ ਇਹ ਸਪਸ਼ਟ ਹੈ ਕਿ ਜਲ੍ਹਿਆਂਵਾਲਾ ਕਤਲੇਆਮ ਦਾ ਉਸ ਨੇ ਬਦਲਾ ਜ਼ਰੂਰ ਲਿਆ, ਪਰ ਇਹ ਹੋਰਨਾਂ ਕਈ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਸੀ। ਊਧਮ ਸਿੰਘ ਨਾ-ਕੇਵਲ ਗੁਲਾਮੀ, ਲੁੱਟ-ਚੋਂਘ ਅਤੇ ਜਬਰ ਦਾ ਹੀ ਵਿਰੋਧੀ ਸੀ, ਬਲਕਿ ਉਹ ਅਜਿਹੀਆਂ ਗ਼ੈਰ-ਮਨੁੱਖੀ ਸਰਗਰਮੀਆਂ ਨੂੰ ਇਤਿਹਾਸਕ ਵੰਗਾਰ ਦੇ ਸਕਣ ਦੇ ਵੀ ਸਮਰੱਥ ਸੀ। ਇਸੇ ਲਈ ਉਹ ਅੰਗਰੇਜ਼ ਅਦਾਲਤ ਵਿਚ ਹੱਥ ਚੁੱਕ ਕੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਅੰਗਰੇਜ਼ ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਲਾਉਂਦਾ ਅਮਰ ਹੋ ਗਿਆ।
*(ਪ੍ਰੋਫੈਸਰ ਤੇ ਮੁਖੀ (ਸੇਵਾ-ਮੁਕਤ), ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਿਸਟੀ, ਪਟਿਆਲਾ)
ਸੰਪਰਕ: 98155-01345

 

ਸ਼ਹੀਦ ਊਧਮ ਸਿੰਘ ਬਾਰੇ ਕੁਝ ਤੱਥ

*  ਊਧਮ ਸਿੰਘ ਗ਼ਦਰ ਪਾਰਟੀ ਦਾ ਹੀ ਸਰਗਰਮ ਕਾਰਕੁੰਨ ਸੀ ਅਤੇ ਉਸੇ ਹੀ ਵਿਚਾਰਧਾਰਾ ਦਾ ਹਾਮੀ ਸੀ। ਇਸ ਦੀ ਪੁਸ਼ਟੀ ਖੁਫ਼ੀਆ ਪੁਲੀਸ ਦੀਆਂ ਰਿਪੋਰਟਾਂ, 1934 ਦੀ ਗ਼ਦਰ ਡਾਇਰੈਕਟਰੀ, 1927 ਦੀ ਪੁਲੀਸ ਐਫ.ਆਈ.ਆਰ. ਅਤੇ 1940 ਦੌਰਾਨ ਕੀਤੀਆਂ ਗਈਆਂ ਤਫ਼ਤੀਸ਼ਾਂ ਤੋਂ ਹੁੰਦੀ ਹੈ। ਉਸ ਦਾ ਅਦਾਲਤ ਵਿਚ ਪੜ੍ਹਿਆ ਬਿਆਨ ਵੀ ਗ਼ਦਰ ਪਾਰਟੀ ਦੀ ਵਿਚਾਰਧਾਰਾ ਤੋਂ ਹੀ ਪ੍ਰਭਾਵਿਤ ਸੀ।
*  5 ਜੂਨ, 1940 ਨੂੰ ਸਜ਼ਾ ਹੋਣ ਸਮੇਂ ਉਸ ਨੇ ਇਕ ਲਿਖਤੀ ਬਿਆਨ ਵੀ ਪੜ੍ਹਿਆ, ਜਿਸ ਵਿਚ ਉਸ ਨੇ ਅੰਗਰੇਜ਼ੀ ਸਾਮਰਾਜਵਾਦ ਦੀ ਲੁੱਟ-ਖਸੁੱਟ ਅਤੇ ਹਿੰਸਕ ਨੀਤੀ ਦੀ ਕਰੜੀ

ਸ਼ਹੀਦ ਊਧਮ ਸਿੰਘ ਦੇ ਹਥੀਂ ਿਲਖਿਆ ਪੱਤਰ ਅਤੇ ਹੇਠ ਪੱਤਰ ਦਾ ਪੰਜਾਬੀ ਉਲੱਥਾ।
ਧੰਨਵਾਦ ਸਹਿਤ ਪਰਤੋ ਅਤੇ ਜੇ ਤੁਸੀਂ ਕਰ ਸਕੋ ਤਾਂ ਹੀਰ ਵਾਰਸ ਸ਼ਾਹ
ਨਾਮ ਦੀ ਕਿਤਾਬ ਭੇਜਣੀ ਇਹ ਕਿਤਾਬ ਨੂੰ ਓਲਡ ਬੇਲੀ ਨੂੰ ਸੌਂਹ ਖਾਣ ਲਈ ਲੈ ਜਾਣ ਦੀ ਮਨਸ਼ਾ ਹੈ ਕਿਉਂਕਿ ਹੋਰ ਕਿਸੇ ਤੇ ਮੇਰਾ ਅਕੀਦਾ ਨਾ ਹਾਉੂਸ ਆਫ ਕਾਮਨਜ਼ ’ਚ ਉਹਨਾਂ ਮੇਰਾ ਨਾਉਂ ਬੱਦ ਦਿੱਤਾ ਹੈ। ਸ੍ਰੀਮਤੀ ਚੇਂਬਰਲੇਨ ਨੇ ਮੈਨੂੰ ਊਧਮ ਸਿੰਘ ਦਾ ਨਾਉਂ ਦਿੱਤਾ ਹੈ। ਹੁਣ ਉਹੀ ਮੇਰਾ ਪੁਜਾਰੀ ਹੈ ਸੋ ਮੈਂ ਕਹਚਿਰੀ ’ਚ ਉਸੇ ਦੀ ਕਿਤਾਬ ਲੈ ਜਾਣੀ ਚਾਹੁੰਦਾ ਹਾਂ।
ਸਭ ਨੂੰ


Comments Off on ਸ਼ਹੀਦ ਊਧਮ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.