ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਹਰ ਪਿੰਡ ’ਚ 31 ਤੱਕ 550 ਪੌਦੇ ਲਗਾਏ ਜਾਣਗੇ: ਧਰਮਸੋਤ

Posted On July - 12 - 2019

ਮੈਹਸ ਬੀੜ ਵਿਚ ਰੁੱਖਾਂ ਦਾ ਜਾਇਜ਼ਾ ਲੈਂਦੇ ਹੋਏ ਸਾਧੂ ਸਿੰਘ ਧਰਮਸੋਤ ਤੇ ਹੋਰ।-ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 11 ਜੁਲਾਈ
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਾਰੇ ਪੰਜਾਬ ਦੇ ਡੀਐਫਓ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਉਣ ਦਾ ਕੰਮ 31 ਜੁਲਾਈ ਤੱਕ ਮੁਕੰਮਲ ਕਰ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਪੰਜਾਬ ਦੇ 2102 ਪਿੰਡਾਂ ਵਿਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ ਜਦ ਕਿ 8146 ਪਿੰਡਾਂ ਵਿਚ ਟੋਏ ਪੁੱਟਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਸ੍ਰੀ ਧਰਮਸੋਤ ਨੇ ਕਿਹਾ ਕਿ ਸੂਬੇ ਭਰ ਵਿੱਚ 175 ‘ਨਾਨਕ ਬਗੀਚੀਆਂ’ ਵੱਖ ਵੱਖ ਕਿਸਮਾਂ ਦੇ ਬੂਟਿਆਂ ਨਾਲ ਸਜਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕਾਰਜ ਪੂਰਾ ਕਰਨ ਦਾ ਟੀਚਾ ਭਾਵੇਂ 30 ਸਤੰਬਰ ਮਿਥਿਆ ਗਿਆ ਸੀ ਪਰ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਇਹ ਕਾਰਜ 31 ਜੁਲਾਈ,ਤੱਕ ਮੁਕੰਮਲ ਕੀਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਪਟਿਆਲਾ ਵਿਚ ਅਜੇ ਤੱਕ ਨਹੀਂ ਮਿਲੇ ਜ਼ਮੀਨਾਂ ਦੇ ਟੁਕੜੇ
ਜੰਗਲਾਤ ਮੰਤਰੀ ਨੇ ਜਿੱਥੇ ਇਕ ਪਾਸੇ 31 ਜੁਲਾਈ ਤੱਕ ਹਰ ਪਿੰਡ ਵਿਚ 550 ਪੌਦੇ ਲਾਉਣ ਦਾ ਕੰਮ ਮੁਕੰਮਲ ਕੀਤੇ ਜਾਣ ਦਾ ਐਲਾਨ ਕੀਤਾ ਹੈ, ਉੱਥੇ ਹੀ ਪਟਿਆਲਾ ਵਿਚ ਅਜੇ ਤੱਕ ਜੰਗਲਾਤ ਵਿਭਾਗ ਨੂੰ ਪੰਚਾਇਤ ਵਿਭਾਗ ਵੱਲੋਂ ਜ਼ਮੀਨਾਂ ਦੇ ਟੁੱਕੜੇ ਮੁਹੱਈਆ ਕਰਾਉਣ ਲਈ ਪੰਚਾਇਤਾਂ ਦੇ ਮਤੇ ਵੀ ਨਹੀਂ ਪਾ ਕੇ ਦਿੱਤੇ, ਜਿਸ ਕਰਕੇ ਪਟਿਆਲਾ ਵਿਚ ਕੰਮ ਪਛੜ ਰਿਹਾ ਹੈ। ਏਡੀਸੀ ਵਿਕਾਸ ਪੂਨਮਦੀਪ ਕੌਰ ਨੇ ਕਿਹਾ ਕਿ ਮਤੇ ਪੈ ਰਹੇ ਹਨ ਪਰ ਉਹ ਮਤੇ ਅਜੇ ਤੱਕ ਡੀਐਫਓ ਤੱਕ ਨਹੀਂ ਪੁੱਜੇ।


Comments Off on ਹਰ ਪਿੰਡ ’ਚ 31 ਤੱਕ 550 ਪੌਦੇ ਲਗਾਏ ਜਾਣਗੇ: ਧਰਮਸੋਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.