ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਹਫ਼ੀਜ਼ ਦਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਇਰਾਦਾ ਨਹੀਂ

Posted On July - 11 - 2019

ਕਰਾਚੀ: ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਸੀਨੀਅਰ ਹਰਫ਼ਨਮੌਲਾ ਮੁਹੰਮਦ ਹਫ਼ੀਜ਼ ਦਾ ਸੀਮਤ ਓਵਰਾਂ ਵਾਲੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਹਾਲੇ ਇਰਾਦਾ ਨਹੀਂ ਹੈ। ਹਫ਼ੀਜ਼ ਦੇ ਕਰੀਬੀ ਸੂਤਰਾਂ ਅਨੁਸਾਰ ਸਾਬਕਾ ਕਪਤਾਨ ਅਤੇ ਕੋਚ ਵੱਕਾਰ ਯੂਨਿਸ ਨੇ ਬੀਤੇ ਹਫ਼ਤੇ ਹਫ਼ੀਜ਼ ਨੂੰ ਸੰਨਿਆਸ ਲੈਣ ਦੀ ਸਲਾਹ ਦਿੱਤੀ ਸੀ। ਸੂਤਰ ਨੇ ਕਿਹਾ, ‘‘ਵੱਕਾਰ ਨੇ ਹਫ਼ੀਜ਼ ਨੂੰ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਹ ਹਫ਼ੀਜ਼ ਲਈ ਅਲਵਿਦਾ ਕਹਿਣ ਦਾ ਸਮਾਂ ਹੈ, ਪਰ ਇਸ ਸੀਨੀਅਰ ਖਿਡਾਰੀ ਨੇ ਕਿਹਾ ਕਿ ਉਹ ਕੁੱਝ ਸਾਲ ਹੋਰ ਖੇਡਣਾ ਚਾਹੁੰਦਾ ਹੈ।’’ ਅਕਤੂਬਰ ਵਿੱਚ 39 ਸਾਲ ਦੇ ਹੋਣ ਵਾਲੇ ਹਫ਼ੀਜ਼ ਨੇ ਪਾਕਿਸਤਾਨ ਟੀਮ ਪ੍ਰਬੰਧਨ ਨੂੰ ਵੀ ਕਿਹਾ ਕਿ ਉਸ ਦਾ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਅਤੇ ਉਹ ਇੱਕ ਰੋਜ਼ਾ ਅਤੇ ਟੀ-20 ਕੌਮਾਂਤਰੀ ਵਿੱਚ ਪਾਕਿਸਤਾਨ ਦੀ ਕੁੱਝ ਸਾਲ ਹੋਰ ਪ੍ਰਤੀਨਿਧਤਾ ਕਰਨ ਲਈ ਫਿੱਟ ਹੈ। ਪਾਕਿਸਤਾਨ ਵੱਲੋਂ 218 ਇੱਕ ਰੋਜ਼ਾ ਅਤੇ 89 ਟੀ-20 ਖੇਡਣ ਵਾਲੇ ਹਫ਼ੀਜ਼ ਨੇ ਯੂਏਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਲੜੀ ਵਿੱਚ ਜੂਝਣ ਮਗਰੋਂ ਬੀਤੇ ਸਾਲ ਅਕਤੂਬਰ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
-ਪੀਟੀਆਈ


Comments Off on ਹਫ਼ੀਜ਼ ਦਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਇਰਾਦਾ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.