ਸ੍ਰੀ ਆਨੰਦਪੁਰ ਸਾਹਿਬ: ਵਿਰਾਸਤ-ਏ-ਖਾਲਸਾ ਛਿਮਾਹੀ ਰੱਖ-ਰਖਾਅ ਲਈ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਵਾਸਤੇ ਬੰਦ ਰਹੇਗਾ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਵਿਰਾਸਤ-ਏ-ਖਾਲਸਾ ਨੂੰ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਲਈ ਹਰ ਛੇ ਮਹੀਨੇ ਬਾਅਦ 8-8 ਦਿਨਾਂ ਲਈ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੈਲਾਨੀ 1 ਅਗਸਤ ਤੋਂ ਆਮ ਦੀ ਤਰ੍ਹਾਂ ਵਿਰਾਸਤ-ਏ-ਖਾਲਸਾ ਨੂੰ ਦੇਖ ਸਕਦੇ ਹਨ। -ਪੱਤਰ ਪ੍ਰੇਰਕ