ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

‘ਸੇਕਰਡ ਗੇਮਜ਼ ਸੀਜ਼ਨ 2’ ਦਾ ਪ੍ਰੀਮੀਅਰ 15 ਅਗਸਤ ਨੂੰ

Posted On July - 10 - 2019

ਮੁੰਬਈ, 9 ਜੁਲਾਈ
ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਲੜੀ ‘ਸੇਕਰਡ ਗੇਮਜ਼ ਸੀਜ਼ਨ 2’ ਦਾ ਨੈੱਟਫਲਿਕਸ ’ਤੇ ਪ੍ਰੀਮੀਅਰ 15 ਅਗਸਤ ਨੂੰ ਹੋਵੇਗਾ। ਇਸ ਵੈੱਬ ਲੜੀ ਵਿੱਚ ਅਦਾਕਾਰ ਸੈਫ਼ ਅਲੀ ਖ਼ਾਨ ਨੇ ਡੀਐੱਸਪੀ ਸਰਤਾਜ ਸਿੰਘ ਦੀ ਭੂਮਿਕਾ ਨਿਭਾਈ ਹੈ, ਜੋ ਗੈਂਗਸਟਰ ਗਣੇਸ਼ ਗਾਇਤੋਂਡੇ ਦੇ ਤੀਜੇ ਪਿਉ ਨੂੰ ਲੈ ਕੇ ਜਾਰੀ ਭੇਤ ਨੂੰ ਸੁਲਝਾਉਣ ਲਈ ਯਤਨਸ਼ੀਲ ਹੈ। ਵੈੱਬ ਲੜੀ ਦੇ ਦੂਜੇ ਸੀਜ਼ਨ ਵਿੱਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਮੁੜ ਗਣੇਸ਼ ਗਾਇਤੋਂਡੇ ਦੇ ਕਿਰਦਾਰ ਵਿੱਚ ਹੀ ਨਜ਼ਰ ਆਏਗਾ, ਜੋ ਆਪਣੇ ਸਾਮਰਾਜ ਨੂੰ ਮੁੜ ਵਿਉਂਤਣ ਦੇ ਆਹਰ ਵਿੱਚ ਹੈ। ਨਵੇਂ ਸੀਜ਼ਨ ਦੀ ਕਹਾਣੀ ਕਿਸੇ ਬਾਹਰਲੇ ਮੁਲਕ (ਸੰਭਾਵੀ ਤੌਰ ’ਤੇ ਕੀਨੀਆ) ਵਿੱਚ ਸਿਰਜੀ ਗਈ ਹੈ। ਇਸ ਦੂਜੇ ਸੀਜ਼ਨ ਵਿੱਚ ਪੰਕਜ ਤ੍ਰਿਪਾਠੀ ‘ਗੁਰੂਜੀ’ ਦੇ ਅਹਿਮ ਕਿਰਦਾਰ ਨੂੰ ਨਿਭਾਏਗਾ, ਜਿਸ ਦੇ ਦੁਆਲੇ ਪੂਰੀ ਕਹਾਣੀ ਘੁੰਮਦੀ ਹੈ। ਇਸ ਲੜੀ ਨੂੰ ਅਨੁਰਾਗ ਕਸ਼ਯਪ ਤੇ ਨੀਰਜ ਗੇਵਨ ਨੇ ਡਾਇਰੈਕਟ ਕੀਤਾ ਹੈ। -ਆਈਏਐਨਐਸ


Comments Off on ‘ਸੇਕਰਡ ਗੇਮਜ਼ ਸੀਜ਼ਨ 2’ ਦਾ ਪ੍ਰੀਮੀਅਰ 15 ਅਗਸਤ ਨੂੰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.