ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਸੀਕੁਇਲ ਦੀ ਬਹਾਰ

Posted On July - 6 - 2019

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ਅਜਿਹੀਆਂ ਫ਼ਿਲਮਾਂ ਵੱਲ ਖ਼ੁਦ-ਬ-ਖ਼ੁਦ ਖਿੱਚੇ ਜਾਂਦੇ ਹਨ। ਇਹੀ ਕਾਰਨ ਹੈ ਕਿ ਅੱਜ ਘੱਟ ਤੋਂ ਘੱਟ ਅਜਿਹੀਆਂ ਦੋ ਦਰਜਨ ਫ਼ਿਲਮਾਂ ’ਤੇ ਕੰਮ ਚੱਲ ਰਿਹਾ ਹੈ।

ਅਸੀਮ ਚਕਰਵਰਤੀ

ਬੌਲੀਵੁੱਡ ਵਿਚ ਸੀਕੁਇਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇਕ ਤੋਂ ਬਾਅਦ ਇਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕ ਦਾ ਐਲਾਨ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਗਲੈਮਰ ਇੰਡਸਟਰੀ ਵਿਚ ਇਕ ਹੋੜ ਜਿਹੀ ਲੱਗੀ ਹੋਈ ਹੈ। ਹੁਣ ਤਕ ਟਿਕਟ ਖਿੜਕੀ ’ਤੇ ਜ਼ਿਆਦਾਤਰ ਸੀਕੁਇਲ ਅਤੇ ਰਿਮੇਕ ਕਾਮਯਾਬ ਰਹੇ ਹਨ। ਨਿਰਮਾਤਾ ਨੂੰ ਵੀ ਅਗਲੀ ਫ਼ਿਲਮ ਲਈ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀਕਾਰ ਤਲਾਸ਼ਣੇ ਪੈਂਦੇ ਹਨ। ਅਜਿਹੇ ਵਿਚ ਪਿਛਲੀ ਕਾਮਯਾਬ ਫ਼ਿਲਮ ਦਾ ਸੀਕੁਇਲ ਬਣਾਉਣਾ ਉਨ੍ਹਾਂ ਨੂੰ ਫਾਇਦੇ ਦਾ ਸੌਦਾ ਲੱਗਦਾ ਹੈ। ਤਾਜ਼ਾ ਸਰਵੇਖਣਾਂ ’ਤੇ ਗੌਰ ਕਰੀਏ ਤਾਂ ਇਸ ਸਮੇਂ ਘੱਟ ਤੋਂ ਘੱਟ ਦੋ ਦਰਜਨ ਛੋਟੀਆਂ ਵੱਡੀਆਂ ਸੀਕੁਇਲ ਫ਼ਿਲਮਾਂ ’ਤੇ ਕੰਮ ਚੱਲ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਇਸ ਸਾਲ ਅਤੇ ਕੁਝ 2020 ਤਕ ਪਰਦੇ ’ਤੇ ਆਉਣ ਵਾਲੀਆਂ ਹਨ।
ਬੌਲੀਵੁੱਡ ਵਿਚ 1990 ਵਿਚ ਮਹੇਸ਼ ਭੱਟ ਦੀ ਫ਼ਿਲਮ ‘ਸੜਕ’ ਸੁਪਰਹਿੱਟ ਸੀ। ਫ਼ਿਲਮ ਵਿਚ ਐਕਸ਼ਨ, ਮਾਰਧਾੜ ਅਤੇ ਬਿਹਤਰੀਨ ਸੰਗੀਤ ਨਾਲ ਉਹ ਸਾਰੀ ਸਮੱਗਰੀ ਸੀ ਜੋ ਉਸ ਦੌਰ ਵਿਚ ਕਿਸੇ ਫ਼ਿਲਮ ਨੂੰ ਹਿੱਟ ਕਰਾਉਣ ਲਈ ਜ਼ਰੂਰੀ ਸੀ। ਇਸਦੀ ਕਾਮਯਾਬੀ ਨਾਲ ਮਹੇਸ਼ ਭੱਟ ਦੀ ਵੱਡੀ ਬੇਟੀ ਪੂਜਾ ਭੱਟ ਦਾ ਕਰੀਅਰ ਗ੍ਰਾਫ ਵੀ ਕਾਫ਼ੀ ਉੱਚਾ ਹੋ ਗਿਆ। ਹੁਣ ਜਲਦੀ ਹੀ ਮਹੇਸ਼ ਭੱਟ ਆਪਣੀ ਛੋਟੀ ਬੇਟੀ ਆਲੀਆ ਨਾਲ ‘ਸੜਕ-2’ ਲੈ ਕੇ ਆ ਰਿਹਾ ਹੈ।
‘ਸੜਕ-2’ ਦੇ ਐਲਾਨ ਨਾਲ ਦਰਸ਼ਕਾਂ ਦੇ ਮਨ ਵਿਚ ਸਵਾਲ ਉੱਠਦਾ ਹੈ ਕਿ ਕਈ ਸਾਲਾਂ ਬਾਅਦ ਵਾਪਸ ਆਏ ਇਸ ਨਿਰਦੇਸ਼ਕ ਨੂੰ ਅਜਿਹੀ ਕੀ ਮਜਬੂਰੀ ਸੀ ਕਿ ਕਿਸੇ ਅਲੱਗ ਵਿਸ਼ੇ ’ਤੇ ਫ਼ਿਲਮ ਬਣਾਉਣ ਦੀ ਬਜਾਏ ਉਸਨੇ ਆਪਣੀ ਹੀ ਇਕ ਸੁਪਰਹਿੱਟ ਫ਼ਿਲਮ ਦਾ ਸੀਕੁਇਲ ਬਣਾਉਣਾ ਠੀਕ ਸਮਝਿਆ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਮੁਤਾਬਿਕ ਅਸਲ ਵਿਚ ਕਈ ਨਿਰਮਾਤਾਵਾਂ ਨੂੰ ਇਹ ਇਕ ਸੁਰੱਖਿਅਤ ਖੇਡ ਲੱਗਦੀ ਹੈ। ਇਸਦੇ ਨਾਲ ਹੀ ਅੱਜਕੱਲ੍ਹ ‘ਦਬੰਗ-2’, ‘ਗੋਲਮਾਲ-5’, ‘ਫੁਕਰੇ-3’, ‘ਤਨੂ ਵੈੱਡਜ਼ ਮਨੂ ਰੀ-ਯੁਨਾਈਟ’, ‘ਪਿਆਰ ਕਾ ਪੰਚਨਾਮਾ’, ‘ਰੇਸ ਸੀਰੀਜ਼’, ‘ਧੂਮ-4’, ਸਲਮਾਨ ਨਾਲ ‘ਏਬੀਸੀਡੀ-3’, ‘ਸਟਰੀਟ ਡਾਂਸਰ’, ‘ਹਾਊਸਫੁੱਲ-4’, ‘ਹੇਰਾ ਫੇਰੀ-3’, ‘ਸਿੰਘਮ-3’, ‘ਆਸ਼ਿਕੀ-3’, ‘ਕ੍ਰਿਸ਼-4’ ਅਤੇ ‘ਸੂਰਿਆਵੰਸ਼ੀ’ ਵਰਗੀਆਂ ਕਈ ਫ਼ਿਲਮਾਂ ਦੀ ਧੂਮ ਮਚੀ ਹੋਈ ਹੈ। ਕੁੱਲ ਮਿਲਾ ਕੇ ਜਿਵੇਂ ਨਿਰਮਾਤਾਵਾਂ ਵਿਚਕਾਰ ਇਕ ਦੌੜ ਲੱਗੀ ਹੋਈ ਹੈ। ਜਿਸ ਨਿਰਮਾਤਾ ਦੀ ਵੀ ਪਿਛਲੀ ਫ਼ਿਲਮ ਹਿੱਟ ਹੋਈ, ਉਹ ਤੁਰੰਤ ਉਸੀ ਫ਼ਿਲਮ ਦਾ ਸੀਕੁਇਲ ਬਣਾਉਣ ਦੀ ਯੋਜਨਾ ਬਣਾ ਲੈਂਦਾ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ‘ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੀ ਹਿੱਟ ਦੇ ਸਹਾਰੇ ਸੀਕੁਇਲ ਫ਼ਿਲਮ ਨੂੰ ਆਸਾਨੀ ਨਾਲ ਦਰਸ਼ਕਾਂ ਨੂੰ ਪਰੋਸਿਆ ਜਾ ਸਕਦਾ ਹੈ। ਜਿੱਥੋਂ ਤਕ ਦਰਸ਼ਕਾਂ ਦਾ ਸਵਾਲ ਹੈ, ਉਹ ਇਸ ਭੁਲੇਖੇ ਵਿਚ ਹੈ ਕਿ ਪਿਛਲੀ ਫ਼ਿਲਮ ਮਨੋਰੰਜਕ ਸੀ, ਤਾਂ ਇਹ ਵੀ ਮਨੋਰੰਜਕ ਹੀ ਹੋਵੇਗੀ।’
ਕਈ ਮੌਕਿਆਂ ’ਤੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਨਿਰਮਾਤਾ ਨਿਰਦੇਸ਼ਕ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਪਹਿਲੀ ਹਿੱਟ ਹੈ ਤਾਂ ਦੂਜੀ ਨੂੰ ਵੀ ਦਰਸ਼ਕ ਪਸੰਦ ਕਰਨਗੇ। ਜ਼ਿਆਦਾਤਰ ਨਿਰਮਾਤਾ ਸਿਰਫ਼ ਮਾਰਕੀਟ ਨੂੰ ਧਿਆਨ ਵਿਚ ਰੱਖ ਕੇ ਇਸ ਤਰ੍ਹਾਂ ਦੇ ਪ੍ਰਾਜੈਕਟ ਦਾ ਐਲਾਨ ਕਰ ਰਹੇ ਹਨ। ਇਸ ਵਜ੍ਹਾ ਨਾਲ ਇਹ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਾਜੈਕਟ ਨੂੰ ਸਮਝਣ ਲਈ ਜ਼ਿਆਦਾ ਸਮੇਂ ਦੀ ਲੋੜ ਨਹੀਂ ਪੈਂਦੀ। ਫ਼ਿਲਮ ਦੇ ਸੀਕੁਇਲ ਦਾ ਐਲਾਨ ਹੁੰਦੇ ਹੀ ਟਰੇਡਰ ਇਸ ਭੁਲੇਖੇ ਵਿਚ ਆ ਜਾਂਦਾ ਹੈ ਕਿ ਹਿੱਟ ਫ਼ਿਲਮ ਦਾ ਸੀਕੁਇਲ ਹੈ, ਚੰਗਾ ਹੀ ਬਣੇਗਾ, ਪਰ ‘ਰੇਸ’ ਅਤੇ ਹਾਊਸਫੁੱਲ ਸੀਰੀਜ਼ ਦੀ ਪਿਛਲੀ ਫ਼ਿਲਮ ਦਾ ਅਨੁਭਵ ਚੰਗਾ ਨਹੀਂ ਸੀ।
ਅਹਿਮ ਸਵਾਲ ਪਟਕਥਾ ਦਾ ਹੈ। ਸਾਜਿਦ ਨਾਡਿਆਡਵਾਲਾ ਦੀ ‘ਹਾਊਸਫੁੱਲ’ ਨੇ ਪਹਿਲਾਂ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਤਾਂ ਉਹ ਕਾਫ਼ੀ ਉਤਸ਼ਾਹਿਤ ਸੀ। ਫਿਰ ਸਾਜਿਦ ਦੇ ਨਿਰਦੇਸ਼ਨ ਵਿਚ ਹੀ ‘ਹਾਊਸਫੁੱਲ-2’ ਨੇ ਸੌ ਕਰੋੜ ਦੀ ਕਮਾਈ ਤਾਂ ਕੀਤੀ ਨਹੀਂ, ਪਰ ਠੀਕ ਠੀਕ ਕਮਾਈ ਕੀਤੀ। ਇਸ ਨਾਲ ਸਾਜਿਦ ਦਾ ਸੀਕੁਏਲ ਬਣਾਉਣ ਦਾ ਉਤਸ਼ਾਹ ਮੱਠਾ ਪੈ ਗਿਆ। ‘ਹਾਊਸਫੁੱਲ-3’ ਵਿਚ ਉਸਨੇ ਸਾਜਿਦ ਫਰਹਾਦ ਨੂੰ ਇਸਦੀ ਜ਼ਿੰਮੇਵਾਰੀ ਸੌਂਪੀ, ਪਰ 50 ਕਰੋੜ ਦੀ ਫ਼ਿਲਮ ਨੇ ਮੁਸ਼ਕਲ ਨਾਲ 80 ਕਰੋੜ ਰੁਪਏ ਕਮਾਏ। ਹੁਣ ਸਾਜਿਦ ਨੂੰ ਲੱਗਦਾ ਹੈ ਕਿ ਇਸ ਨਾਲੋਂ ਚੰਗੇ ਤਾਂ ਉਸਦੇ ਦੂਜੇ ਪ੍ਰਾਜੈਕਟ ਹਨ, ਪਰ ਫਿਰ ਵੀ ਉਹ ‘ਹਾਊਸਫੁੱਲ-4’ ਦਾ ਨਿਰਮਾਣ ਕਰ ਰਿਹਾ ਹੈ।
ਡੇਵਿਡ ਧਵਨ ਵਰਗੇ ਕਈ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਵੀ ਇਸ ਦੌੜ ਵਿਚ ਸ਼ਾਮਲ ਹੋ ਚੁੱਕੇ ਹਨ। ਹੁਣ ਉਹ ਵਰੁਣ ਧਵਨ ਨੂੰ ਲੈ ਕੇ ‘ਜੁੜਵਾ’ ਦੇ ਬਾਅਦ ‘ਹੀਰੋ-1’ ਦਾ ਸੀਕੁਇਲਬਣਾਉਣਗੇ। ਨਿਰਮਾਤਾ ਗੌਰਾਂਗ ਦੋਸ਼ੀ ਅਰਸੇ ਬਾਅਦ 2002 ਦੀ ਹਿੱਟ ਫ਼ਿਲਮ ‘ਆਂਖੇ’ ਦਾ ਸੀਕੁਇਲ ਬਣਾ ਰਿਹਾ ਹੈ। ਇਸਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨੀਸ ਬਜ਼ਮੀ ਨੂੰ ਸੌਂਪੀ ਗਈ ਹੈ।
ਦੇਖਿਆ ਜਾਵੇ ਤਾਂ ਸਿਰਫ਼ ‘ਮੁੰਨਾਭਾਈ’ ਅਜਿਹੀ ਫ਼ਿਲਮ ਹੈ ਜਿਸਦਾ ਸੀਕੁਏਲ ਹਰ ਦ੍ਰਿਸ਼ਟੀ ਤੋਂ ਸਹੀ ਲੱਗਦਾ ਹੈ। ਰਾਜਕੁਮਾਰ ਹਿਰਾਨੀ ਕਹਿੰਦੇ ਹਨ, ‘ਮੁੰਨਾਭਾਈ ਐੱਮਬੀਬੀਐੱਸ’ ਦੀ ਹਰਮਨਪਿਆਰਤਾ ਦੇ ਬਾਅਦ ਮੇਰੇ ਮਨ ਵਿਚ ਇਹ ਖਿਆਲ ਆਇਆ ਸੀ ਕਿ ਇਹ ਉਹ ਫ਼ਿਲਮ ਹੈ, ਜਿਸਦਾ ਸਹੀ ਸੀਕੁਇਲ ਬਣ ਸਕਦਾ ਹੈ। ਮੈਂ ਇਸ ’ਤੇ ਪੂਰਾ ਵਕਤ ਦਿੱਤਾ ਜਿਸਦਾ ਨਤੀਜਾ ਸੀ ‘ਲਗੇ ਰਹੋ ਮੁੰਨਾਭਾਈ’ ਦੀ ਸਫਲਤਾ। ਇਸਦੇ ਬਾਅਦ ਮੈਂ ਜਲਦਬਾਜ਼ੀ ਨਹੀਂ ਕੀਤੀ। ਇਸਦੇ ਸੀਕੁਇਲ ਦੀ ਅਗਲੀ ਪਟਕਥਾ ’ਤੇ ਕੰਮ ਜਾਰੀ ਹੈ। ਇਸ ਵਿਚਕਾਰ ‘ਪੀਕੇ’ ਵੀ ਬਣਾ ਦਿੱਤੀ। ਫਿਰ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਵੀ ਬਣਾਈ। ਹੁਣ ਸ਼ਾਇਦ ‘ਮੁੰਨਾਭਾਈ’ ਦੇ ਅਗਲੇ ਸੀਕੁਇਲ ’ਤੇ ਫ਼ਿਲਮ ਬਣਾਵਾਂਗਾ। ਇਸਦੀ 2020 ਦੇ ਅੰਤ ਵਿਚ ਸ਼ੂਟਿੰਗ ਕਰਾਂਗਾ।
ਰਾਜਕੁਮਾਰ ਹਿਰਾਨੀ ਦੀ ਖਾਸੀਅਤ ਹੈ ਕਿ ਉਹ ਆਪਣੇ ਸੀਕੁਇਲ ਵਿਚ ਵੀ ਇਕ ਨਵੀਂ ਕਹਾਣੀ ਪੇਸ਼ ਕਰਦਾ ਹੈ। ਪਿਛਲੀ ਫ਼ਿਲਮ ਦੇ ਦੋ ਤਿੰਨ ਪਾਤਰਾਂ ਨੂੰ ਲੈ ਕੇ ਉਹ ਇਸਦੀ ਕਹਾਣੀ ਨੂੰ ਅੱਗੇ ਵਧਾਉਂਦਾ ਹੈ। ਇਸ ਲਈ ਉਸ ਦੀਆਂ ਫ਼ਿਲਮਾਂ ਪੂਰੀ ਤਰ੍ਹਾਂ ਸੀਕੁਇਲ ਨਹੀਂ ਹੁੰਦੀਆਂ, ਪਰ ਦੂਜੇ ਫ਼ਿਲਮਸਾਜ਼ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਕੇ ਵੀ ਨਵੀਂ ਕਹਾਣੀ ਪੇਸ਼ ਨਹੀਂ ਕਰ ਸਕਦੇ। ਇਸਦੀ ਮੁੱਖ ਵਜ੍ਹਾ ਕਮਜ਼ੋਰ ਕਹਾਣੀ ਹੈ।
ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਕਹਿੰਦਾ ਹੈ, ‘ਅਸਲ ਵਿਚ ਖ਼ਾਸ ਖੇਡ ਫਰੈਂਚਾਇਜ਼ੀ ਦੀ ਹੈ। ਇਕ ਹਿੱਟ ਫ਼ਿਲਮ ਦਾ ਪਿੱਛਾ ਨਿਰਮਾਤਾ ਆਸਾਨੀ ਨਾਲ ਨਹੀਂ ਛੱਡਣਾ ਚਾਹੁੰਦਾ। ਇਸ ਲਈ ਸੀਕੁਇਲ ਦੇ ਬਹਾਨੇ ਉਹ ਕੁਝ ਵੀ ਬਣਾ ਦਿੰਦੇ ਹਨ। ਜੇਕਰ ਹਿੱਟ ਫਰੈਂਚਾਇਜ਼ੀ ਦਾ ਸਹਾਰਾ ਲੈਣਾ ਹੈ ਤਾਂ ਹਰ ਵਾਰ ਕੁਝ ਨਵਾਂ ਕਰਨਾ ਜ਼ਰੂਰੀ ਹੈ, ਨਹੀਂ ਤਾਂ ‘ਰੇਸ-3’ ਵਰਗੀ ਹਾਲਤ ਹੋ ਜਾਵੇਗੀ।’ ਇਸ ਲਈ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਦਾ ਉਦਾਹਰਨ ਦੇਣਾ ਠੀਕ ਰਹੇਗਾ। ਉਹ ਅੱਜਕੱਲ੍ਹ ‘ਕ੍ਰਿਸ਼-4’ ਦੀ ਪਟਕਥਾ ਦੀ ਤਿਆਰੀ ਕਰ ਰਿਹਾ ਹੈ। ‘ਕੋਈ ਮਿਲ ਗਿਆ’ ਦੇ ਬਾਅਦ ਉਸ ਨੇ ‘ਕ੍ਰਿਸ਼’ ਬਣਾਈ, ਫਿਰ ‘ਕ੍ਰਿਸ਼-2’, ‘ਕ੍ਰਿਸ਼-3’ ਬਣਾਈ ਅਤੇ ਹਰ ਵਾਰ ਇਕ ਨਵੀਂ ਕਹਾਣੀ ਨਾਲ ਦਰਸ਼ਕਾਂ ਵਿਚਕਾਰ ਆਇਆ, ਪਰ ਪਿਛਲੀ ਕਹਾਣੀ ਨਾਲ ਉਨ੍ਹਾਂ ਦਾ ਰਿਸ਼ਤਾ ਜੁੜਿਆ ਰਿਹਾ। ਦੇਖਿਆ ਜਾਵੇ ਤਾਂ ਇਸਨੂੰ ਢੁਕਵੀਂ ਸੀਕੁਇਲ ਫ਼ਿਲਮ ਕਿਹਾ ਜਾ ਸਕਦਾ ਹੈ।
ਅੱਜਕੱਲ੍ਹ ਫਿਰੋਜ਼ ਨਾਡਿਆਡਵਾਲਾ ਦੀ ‘ਹੇਰਾ-ਫੇਰੀ-3’ ਦੇ ਪ੍ਰੀ ਪ੍ਰੋਡਕਸ਼ਨ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। 2000 ਦੀ ਹਿੱਟ ਫ਼ਿਲਮ ‘ਹੇਰਾ-ਫੇਰੀ’ ਦਾ ਸੀਕੁਇਲ 2006 ਵਿਚ ‘ਫਿਰ ਹੇਰੀ-ਫੇਰੀ’ ਬਣ ਕੇ ਸਾਹਮਣੇ ਆਇਆ, ਪਰ 2017 ਵਿਚ ‘ਹੇਰਾ-ਫੇਰੀ-3’ ਵਿਚ ਇਸਦੇ ਤਿੰਨੋਂ ਮੁੱਖ ਪਾਤਰ ਜਿਹੜੇ ਪਰੇਸ਼ ਰਾਵਲ, ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈਟੀ ਸਨ, ਬਦਲ ਦਿੱਤੇ ਗਏ, ਉਨ੍ਹਾਂ ਦੀ ਜਗ੍ਹਾ ਨਾਨਾ ਪਾਟੇਕਰ, ਜੌਹਨ ਅਬਰਾਹਮ ਅਤੇ ਅਭਿਸ਼ੇਕ ਬੱਚਨ ਆ ਗਏ। ਉਮੀਦ ਹੈ ਕਿ ਪੂਰੀ ਕਾਸਟਿੰਗ ਬਦਲਣ ਨਾਲ ਇਸ ਵਾਰ ਫ਼ਿਲਮ ਦੇ ਸੀਕੁਇਲ ਵਿਚ ਵੀ ਤਬਦੀਲੀ ਦੇਖਣ ਨੂੰ ਮਿਲੇਗੀ।


Comments Off on ਸੀਕੁਇਲ ਦੀ ਬਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.