ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਸਾਹਿਤ ਰਸ

Posted On July - 7 - 2019

ਸੀ. ਮਾਰਕੰਡਾ

ਰੁਮਾਨੀ ਅਤੇ ਰੂਹਾਨੀ ਮੁਹੱਬਤ ਦੀ ਬਾਤ
ਸਰਵਨ ਸਿੰਘ ਨੇ ‘ਸੁੰਦਰਾਂ’ ਨਾਂ ਦਾ ਕਾਵਿ-ਨਾਟ ਰਚਿਆ ਹੈ। ਇਸ ਕਾਵਿ-ਨਾਟ ਰਾਹੀਂ ਕਵੀ ਨੇ ਪੂਰਨ-ਸੁੰਦਰਾਂ ਦੇ ਪ੍ਰਚੱਲਿਤ ਅਤੇ ਰਵਾਇਤੀ ਪ੍ਰੇਮ ਪ੍ਰਸੰਗ ਨੂੰ ਰੁਮਾਨੀ ਅਤੇ ਰੂਹਾਨੀ ਮੁਹੱਬਤ ਦੇ ਰੰਗ ਵਿਚ ਰੰਗ ਕੇ ਤਤਕਾਲੀਨ ਸਮਾਜ ਦੇ ਮਾਨਵੀ ਕਿਰਦਾਰਾਂ ਦੇ ਵਰਤਾਰੇ ਨੂੰ ਅਜੋਕੇ ਸਮਾਜਿਕ, ਸਭਿਆਚਾਰਕ ਅਤੇ ਅਧਿਆਤਮਵਾਦੀ ਨੁਕਤਾ ਨਿਗਾਹ ਤੋਂ ਨਿਰਖ-ਪਰਖ ਕੇ ਕਾਵਿ-ਨਾਟ ਦੀਆਂ ਨਿਰਧਾਰਤ ਸ਼ਰਤਾਂ ’ਤੇ ਖਰਾ ਉਤਰਦਿਆਂ ਇਸ ਕਿਰਤ ਨੂੰ ਸੁਆਦਲਾ ਹੀ ਨਹੀਂ ਸਗੋਂ ਮੰਚਣ ਦੇ ਕਾਬਿਲ ਵੀ ਬਣਾਇਆ ਹੈ। ਜਿਸ ਸਦਕਾ ਕਾਵਿ-ਨਾਟ ਨੂੰ ਮਾਣਦਿਆਂ ਦਿਲ ਤੇ ਦਿਮਾਗ਼ ਵਿਸਮਾਦ ਵਿਚ ਆ ਜਾਂਦੇ ਹਨ।
* * *
ਚਿੱਤ ਦੇ ਚੇਤੇ ਰਹਿਣ ਵਾਲੀ ਸ਼ਾਇਰੀ
ਸੁਰਿੰਦਰ ਸਿਦਕ ਆਪਣਾ ਤੀਜਾ ਗ਼ਜ਼ਲ ਸੰਗ੍ਰਹਿ ‘ਕੁਝ ਤਾਂ ਕਹਿ’ ਲੈ ਕੇ ਪਾਠਕਾਂ ਦੇ ਰੂਬਰੂ ਹੋਈ ਹੈ। ਪਿਆਰ ਮੁਹੱਬਤ ਉਸ ਦੀ ਸ਼ਾਇਰੀ ਦਾ ਧੁਰਾ ਹੈ ਜੋ ਹੌਲੀ ਹੌਲੀ ਲੋਕਾਈ ਦੇ ਦੁੱਖਾਂ ਪ੍ਰਤੀ ਫ਼ਿਕਰਮੰਦ ਹੁੰਦਾ ਨਿੱਜ ਤੋਂ ਪਰ ਵੱਲ ਪਸਰਦਾ ਹੈ। ਉਸ ਦੀ ਸ਼ਾਇਰੀ ਔਰਤ ਦੀ ਤ੍ਰਾਸਦੀ, ਸਮਾਜਿਕ ਅਤੇ ਆਰਥਿਕ ਨਾਬਰਾਬਰੀ, ਧਾਰਮਿਕ ਅਤੇ ਰਾਜਨੀਤਕ ਵਿਸੰਗਤੀਆਂ, ਪਦਾਰਥਵਾਦੀ ਰੁਝਾਨਾਂ ਕਾਰਨ ਪੈਦਾ ਹੋਈ ਅਸ਼ਾਂਤੀ, ਬਦਲਦੇ ਸਮਾਜਿਕ ਢਾਂਚੇ ਅਤੇ ਬਾਲ ਮਜ਼ਦੂਰੀ ਆਦਿ ਵਿਸ਼ਿਆਂ ਨੂੰ ਛੋਂਹਦੀ ਹੈ। ਉਸ ਦੀ ਗ਼ਜ਼ਲ ਪਿੰਗਲ ਤੇ ਅਰੂਜ਼ ਦੀ ਕਸਵੱਟੀ ’ਤੇ ਖ਼ਰੀ ਉਤਰਦੀ ਹੈ। ਹਰ ਸ਼ਾਇਰ ਨੂੰ ਕਲਾਤਮਕ ਪੱਖੋਂ ਨਿਰੰਤਰ ਵਿਕਾਸਸ਼ੀਲ ਰਹਿਣ ਲਈ ਵਧੇਰੇ ਸਾਧਨਾ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਸੁਰਿੰਦਰ ਸਿਦਕ ਵੀ ਆਪਣੀ ਕਲਾ ਨੂੰ ਹੌਲੀ ਹੌਲੀ ਨਿਖਾਰ ਰਹੀ ਹੈ। ਉਸ ਦੇ ਕਈ ਸ਼ਿਅਰ ਪਾਠਕਾਂ ਨੂੰ ਚੇਤੇ ਰਹਿਣ ਵਾਲੇ ਹਨ:
* ਧੀਆਂ ਕੋਲ ਤਾਂ ਅੱਜ ਦਾ ਨਕਸ਼ਾ ਹੁੰਦਾ ਹੈ
ਮਾਵਾਂ ਤਾਂ ਬਸ ਕੱਲ੍ਹ ਦੀ ਗੱਲ ਸਮਝਾਉਣਗੀਆਂ।
* ਇਕ ਤੇਰੇ ਸਾਥ ਬਦਲੇ ਪੱਥਰ ਤੋਂ ਰੇਤ ਹੋਈ
ਕਿੰਨਾ ਕੁ ਹੋਰ ਟੁੱਟਦੀ ਕਿੰਨੀ ਮਹੀਨ ਹੁੰਦੀ।
* * *
ਮੁਹੱਬਤੀ ਫ਼ਿਕਰ ਭਰੀ ਸ਼ਾਇਰੀ
ਸਤਨਾਮ ਕੌਰ ਚੌਹਾਨ ਦੇ ਹਥਲੇ ਕਾਵਿ-ਸੰਗ੍ਰਹਿ ‘ਤੂੰ ਆ ਜਾਈਂਂ’ ਵਿਚਲੀ ਕਵਿਤਾ ਬੜੀ ਕਲਾਮਈ ਅਤੇ ਮੁਹੱਬਤੀ ਫ਼ਿਕਰ ਭਰੇ ਫ਼ਿਕਰਿਆਂ ਨਾਲ ਵਸਲ ਨੂੰ ’ਵਾਜ਼ਾਂ ਮਾਰਦੀ ਹੈ। ਇਹ ਕਵਿਤਾ ਕਵਿੱਤਰੀ ਦੇ ਕੋਮਲ ਮਨ ਦੀ ਜ਼ਰਖੇਜ਼ ਭੋਇੰ ’ਤੇ ਮੌਲੀ ਪਾਕੀਜ਼ ਸੁਪਨਿਆਂ ਜਿਹੀ ਇਬਾਰਤ ਹੈ। ਸਤਨਾਮ ਕੌਰ ਚੌਹਾਨ ਦੀਆਂ ਕਵਿਤਾਵਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚ ਸਮਾਜਿਕ ਯਥਾਰਥ ਦੀਆਂ ਪੇਚੀਦਗੀਆਂ ਦਾ ਪ੍ਰਗਟਾਅ ਹੈ ਅਤੇ ਕਲਾ ਤੇ ਵਸਤੂ ਪੱਖੋਂ ਨਿਗਰ ਕਵਿਤਾਵਾਂ ਹਨ ਜੋ ਪਾਠਕ ਨੂੰ ਵਿਸਮਾਦੀ ਸੰਸਾਰ ਵੱਲ ਲਿਜਾਂਦੀਆਂ ਅਤੇ ਕਾਵਿਕ ਸੱਚ ਪ੍ਰਭਾਸ਼ਿਤ ਕਰਦੀਆਂ ਹਨ।
ਸੰਪਰਕ: 94172-72161


Comments Off on ਸਾਹਿਤ ਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.