ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸ਼ਾਹੀ ਸ਼ਹਿਰ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਖੁੱਲ੍ਹੇ ਮੀਟਰ ਬਕਸੇ

Posted On July - 12 - 2019

ਪਟਿਆਲਾ ’ਚ ਮਾਲ ਰੋਡ ’ਤੇ ਸਟਰੀਟ ਲਾਈਟ ਖੰਭੇ ਦੀਆਂ ਤਾਰਾਂ ਦੇ ਖੁੱਲ੍ਹੇ ਜੋੜ।-ਫੋਟੋ: ਰਾਜੇਸ਼ ਸੱਚਰ

ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੁਲਾਈ
ਇਸ ਸ਼ਾਹੀ ਸ਼ਹਿਰ ਵਿੱਚ ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਪਾਵਰਕੌਮ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਪਾਵਰਕੌਮ ਦੇ ਮੁੱਖ ਦਫ਼ਤਰ ਦੇ ਨੇੜੇ ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਦੇ ਜੋੜ ਨੰਗੇ ਹਨ। ਮੌਨਸੂਨ ਦੌਰਾਨ ਇਹ ਅਣਗਹਿਲੀ ਘਾਤਕ ਸਾਬਤ ਹੋ ਸਕਦੀ ਹੈ। ਕਈ ਥਾਵਾਂ ਅਜਿਹੀਆਂ ਵੀ ਹਨ, ਜਿਥੇ ਨੰਗੀਆਂ ਤਾਰਾਂ ਦੇ ਜੋੜ ਕੰਧਾਂ, ਰੁੱਖਾਂ ਜਾਂ ਖੰਭਿਆਂ ਨੂੰ ਛੂਹ ਰਹੇ ਹਨ। ਬਹੁਤ ਸਾਰੇ ਮੀਟਰ ਬਕਸਿਆਂ ਦੀ ਤਾਰਾਂ ਦੇ ਜੋੜ ਵੀ ਨੰਗੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਮਹਿਲ ਦੁਆਲੇ ਕੁਝ ਥਾਵਾਂ ‘ਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਕੁਝ ਅਜਿਹੇ ਰੁੱਖਾਂ ਦੀ ਕਟਾਈ ਕੀਤੀ ਹੈ, ਕਿਉਂਕਿ ਮੀਂਹ ਹਨੇਰੀ ਵਿੱਚ ਟਾਹਣੇ ਤਾਰਾਂ ਨਾਲ ਟਕਰਾਅ ਜਾਂਦੇ ਹਨ ਤੇ ਬਿਜਲੀ ਗੁੱਲ ਹੋ ਜਾਂਦੀ ਹੈ ਪਰ ਹੋਰ ਇਲਾਕਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਸ਼ਹਿਰ ਦੇ ਕਈ ਇਲਾਕਿਆਂ ਖਾਸ ਕਰਕੇ ਸਰਹਿੰਦ ਰੋਡ ਤੇ ਮਾਡਲ ਟਾਊਨ ਦੇ ਬਹੁਤੇ ਇਲਾਕਿਆਂ ‘ਚ ਅੱਜ ਕਈ ਘੰਟੇ ਬਿਜਲੀ ਬੰਦ ਰਹੀ|
ਪਾਵਰਕੌਮ ਦੇ ਪਟਿਆਲਾ ਸਰਕਲ ਦੇ ਐਸਈ ਸੰਦੀਪ ਗੁਪਤਾ ਦਾ ਕਹਿਣਾ ਹੈ ਕਿ ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਸ਼ਨਾਖ਼ਤ ਹੁੰਦੇ ਹਨ, ਉਨ੍ਹਾਂ ਦੀ ਸਬੰਧਿਤ ਇਲਾਕੇ ਦੇ ਜੇਈ ਦੀ ਰਿਪੋਰਟ ‘ਤੇ ਤੁਰੰਤ ਮੁਰੰਮਤ ਕੀਤੀ ਜਾਂਦੀ ਹੈ| ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੀਟਰ ਬਕਸਿਆਂ ਨੂੰ ਹਰ ਸਮੇਂ ਸੀਲ ਲਗਾਕੇ ਰੱਖੀ ਜਾਵੇ| ਉਨ੍ਹਾਂ ਮੰਨਿਆ ਕਿ ਅੱਜ ਹਨੇਰੀ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ ਸੀ, ਜਿਸ ਨੂੰ ਬਹਾਲ ਕਰਨ ਲਈ ਵੱਖ ਵੱਖ ਟੀਮਾਂ ਦੇਰ ਸ਼ਾਮ ਤੱਕ ਲੱਗੀਆਂ ਰਹੀਆਂ|


Comments Off on ਸ਼ਾਹੀ ਸ਼ਹਿਰ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਖੁੱਲ੍ਹੇ ਮੀਟਰ ਬਕਸੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.