ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਸਰਦਾਰ ਹੋਣ ਕਰ ਕੇ ਫਿਲਮ ਨਿਰਮਾਤਾਵਾਂ ਨੇ ਨਕਾਰਿਆ: ਮਨਜੋਤ

Posted On July - 11 - 2019

ਮੁੰਬਈ, 10 ਜੁਲਾਈ
ਫਿਲਮ ‘ਫੁਕਰੇ’ ਦੇ ਅਦਾਕਾਰ ਮਨਜੋਤ ਸਿੰਘ ਨੇ ਕਿਹਾ ਕਿ ਉਸ ਨੂੰ ਕਈ ਵਾਰ ਬੌਲੀਵੁੱਡ ਵਿੱਚ ਸਰਦਾਰ ਹੋਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਦਿਬਾਕਰ ਬੈਨਰਜੀ ਦੀ ਫਿਲਮ ‘ਓਏ ਲੱਕੀ ਲੱਕੀ ਓਏ’ ਤੋਂ ਸ਼ੁਰੂਆਤ ਕਰਨ ਵਾਲੇ ਮਨਜੋਤ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਮਜ਼ਾਹੀਆ ਰੋਲ ਮਿਲਣ ਕਾਰਨ ਉਹ ਕਾਫੀ ਨਿਰਾਸ਼ ਰਹਿੰਦਾ ਹੈ।
ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਮਨਜੋਤ ਨੇ ਕਿਹਾ, ‘‘ਮੈਨੂੰ ਸਰਦਾਰ ਹੋਣ ਕਾਰਨ ਨਕਾਰਿਆ ਜਾਂਦਾ ਰਿਹਾ ਹੈ। ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਕੋਈ ਪੱਗ ਬੰਨ੍ਹਦਾ ਹੈ ਤਾਂ ਉਹ ਸਕਰੀਨ ’ਤੇ ਗੰਭੀਰ ਰੋਲ ਨਹੀਂ ਕਰ ਸਕਦਾ। ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਜਿਹੜਾ ਅਦਾਕਾਰ ਪੱਗ ਬੰਨ੍ਹਦਾ ਹੈ ਉਹ ਸਿਰਫ਼ ਲੋਕਾਂ ਨੂੰ ਹਸਾ ਸਕਦਾ ਹੈ।’’
ਉਸ ਦਾ ਮੰਨਣਾ ਹੈ ਕਿ ਇਹ ਫਿਲਮ ਨਿਰਮਾਤਾਵਾਂ ਦੀ ਕਲਪਨਾ ਦੀ ਅਸਮਰੱਥਾ ਹੈ, ਜਿਸ ਕਰ ਕੇ ਉਸ ਵਰਗੇ ਅਦਾਕਾਰਾਂ ਨੂੰ ਇਕੋ ਤਰ੍ਹਾਂ ਦੇ ਰੋਲ ਦਿੱਤੇ ਜਾਂਦੇ ਹਨ। ਉਸ ਨੇ ਕਿਹਾ, ‘‘ਅਸੀਂ ਵੀ ਦਲੇਰਾਨਾ ਰੋਲ ਸਕਦੇ ਹਾਂ, ਅਸੀਂ ਵੀ ਪਿਆਰ ’ਚ ਪੈ ਸਕਦੇ ਹਾਂ ਅਤੇ ਸਾਨੂੰ ਵੀ ਦੁੱਖ ਹੁੰਦਾ ਹੈ ਪਰ ਲੋਕ ਸਮਝਦੇ ਹਨ ਜਦੋਂ ਕਹਾਣੀ ਦੀ ਮੰਗ ਹੋਵੇਗੀ, ਸਿਰਫ਼ ਉਦੋਂ ਹੀ ਇਕ ਸਰਦਾਰ ਨੂੰ ਫਿਲਮ ’ਚ ਲੈਣਗੇ।’’ ਉਸ ਦਾ ਮੰਨਣਾ ਹੈ ਕਿ ਇਹ ਰੂੜ੍ਹੀਵਾਦੀ ਸੋਚ ਫਿਲਮ ਨਿਰਮਾਤਾਵਾਂ ਨੇ ਪੈਦਾ ਕੀਤੀ ਹੈ ਅਤੇ ਉਹੀ ਇਸ ਨੂੰ ਖ਼ਤਮ ਕਰ ਸਕਦੇ ਹਨ, ਪਰ ਅੱਜ ਚੀਜ਼ਾਂ ਕੁਝ ਸੁਧਰੀਆਂ ਹਨ। -ਪੀਟੀਆਈ

 


Comments Off on ਸਰਦਾਰ ਹੋਣ ਕਰ ਕੇ ਫਿਲਮ ਨਿਰਮਾਤਾਵਾਂ ਨੇ ਨਕਾਰਿਆ: ਮਨਜੋਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.