ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਸਮਾਲਸਰ ਦੇ ਨਹਿਰੀ ਵਿਸ਼ਰਾਮ ਘਰ ਦਾ ਰੀਚਾਰਜ ਪਲਾਂਟ ਬੰਦ

Posted On July - 14 - 2019

ਨਹਿਰੀ ਵਿਸ਼ਰਾਮ ਘਰ ਸਮਾਲਸਰ ਵਿਚ ਲਾਏ ਰੀਚਾਰਜ ਪਲਾਂਟ ਦੀ ਝਲਕ।

ਗੁਰਜੰਟ ਕਲਸੀ
ਸਮਾਲਸਰ, 13 ਜੁਲਾਈ
ਇਥੇ ਅਬੋਹਰ ਬਰਾਂਚ ਨਹਿਰ ਦੇ ਵਿਸ਼ਰਾਮ ਘਰ ਵਿਚ ਨਾਬਾਰਡ ਸਕੀਮ ਤਹਿਤ ਅਬੋਹਰ ਬਰਾਂਚ ਨਹਿਰ ਦੇ ਵਾਧੂ ਪਾਣੀ ਨੂੰ ਆਰਜ਼ੀ ਤੌਰ ’ਤੇ ਧਰਤੀ ਵਿਚ ਰੀਚਾਰਜ ਕਰਨ ਲਈ ਲਾਏ ਪਲਾਂਟ ਬੰਦ ਪਏ ਹਨ। ਇਨ੍ਹਾਂ ’ਤੇ ਕਰੋੜਾਂ ਰੁਪਏ ਖਰਚੇ ਗਏ। ਸਮਾਜ ਸੇਵੀਆਂ ਨੇ ਇਸ ਨੂੰ ਸਮਾਜ ਸੇਵੀ ਡਾ. ਰਾਜ ਦੁਲਾਰ, ਪਟਵਾਰੀ ਗੁਰਚਰਨ ਸਿੰਘ ਚੀਦਾ, ਸਿਮਰਤ ਸਿੰਘ ਆਦਿ ਨੇ ਦੱਸਿਆ ਕਿ ਇਥੇ ਅਬੋਹਰ ਬਰਾਂਚ ਨਹਿਰ ਦੇ ਵਿਸ਼ਰਾਮ ਘਰ ਵਿਚ ਨਾਬਾਰਡ ਸਕੀਮ ਤਹਿਤ ਪਾਣੀ ਨੂੰ ਆਰਜ਼ੀ ਤੌਰ ’ਤੇ ਧਰਤੀ ਵਿਚ ਰੀਚਾਰਜ ਕਰਨ ਲਈ ਲਾਏ ਪਲਾਂਟ ਬੰਦ ਪਏ ਹਨ।
ਇਨ੍ਹਾਂ ਸਮਾਜ ਸੇਵੀਆਂ ਨੇ ਪੰਜਾਬ ਸਰਕਾਰ ਭੇਜੇ ਪੱਤਰ ਵਿਚ ਦੱਸਿਆ ਕਿ ਸਾਲ 2015 ਵਿੱਚ ਸਮਾਲਸਰ ਵਿਚੋਂ ਲੰਘਦੀ ਅਬੋਹਰ ਬਰਾਂਚ ਨਹਿਰ ’ਤੇ ਨਹਿਰੀ ਵਿਸ਼ਰਾਮ ਘਰ ਸਮਾਲਸਰ ਵਿੱਚ ਨਹਿਰ ਦੇ ਬਿਲਕੁਲ ਨਾਲ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਕਰਨ ਲਈ ਕਰੋੜਾਂ ਰੁਪਏ ਲਾ ਕੇ ਪਲਾਂਟ ਲਾਇਆ ਗਿਆ ਸੀ। ਇਥੇ ਇਕ ਖੂਹ ਉਸਾਰਿਆ ਗਿਆ ਸੀ ਜਿਸ ਵਿੱਚ ਨਹਿਰ ਦਾ ਵਾਧੂ ਪਾਣੀ ਧਰਤੀ ਹੇਠਾਂ ਚਲਾ ਜਾਂਦਾ ਸੀ ਪਰ ਇਹ ਪਲਾਂਟ ਕਰੀਬ ਚਾਰ ਸਾਲ ਤੋਂ ਬੰਦ ਪਿਆ ਹੈ।
ਸਮਾਜ ਸੇਵੀਆਂ ਨੇ ਸਰਕਾਰ ਤੋਂ ਕਾਰਨ ਪੁੱਛਦਿਆਂ ਇਸ ਪਲਾਂਟ ਦੇ ਬੰਦ ਹੋਣ ਦੇ ਜ਼ਿੰਮੇਵਾਰ ਅਫਸਰਾਂ ਦੀ ਖਿਚਾਈ ਕਰਨ ਅਤੇ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਗੱਲ ਕੀਤੀ ਹੈ। ਸਮਾਜ ਸੇਵੀਆਂ ਨੇ ਦੱਸਿਆ ਕਿ ਇਹ ਸਕੀਮ ਇਲਾਕੇ ਲਈ ਬੜਾ ਵਧੀਆ ਉਪਰਾਲਾ ਸੀ ਅਤੇ 8-9 ਕਿਲੋਮੀਟਰ ਦੇ ਘੇਰੇ ਵਿਚ ਧਰਤੀ ਦੇ ਪਾਣੀ ਦਾ ਪੱਧਰ ਉਚਾ ਰੱਖ ਸਕਦਾ ਸੀ। ਹੁਣ ਧਰਤੀ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਚਲਾ ਗਿਆ ਹੈ ਅਤੇ ਇਸ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਇਹ ਨਹਿਰੀ ਵਿਸ਼ਰਾਮ ਘਰ ਇਸ ਸਮੇਂ ਉਪ ਮੰਡਲ ਨਹਿਰੀ ਚੰਨੂਵਾਲਾ, ਐਕਸੀਅਨ ਨਹਿਰੀ ਫਰੀਦਕੋਟ ਅਤੇ ਐੱਸਈ ਲੁਧਿਆਣਾ ਅਧੀਨ ਹੈ।
ਇਸ ਮਾਮਲੇ ਸਬੰਧੀ ਐਕਸੀਅਨ ਦਫਤਰ ਫਰੀਦਕੋਟ ਵਿਚ ਮੋਹਿਤ ਸਿਆਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋ ਨਹੀਂ ਸਕਿਆ।


Comments Off on ਸਮਾਲਸਰ ਦੇ ਨਹਿਰੀ ਵਿਸ਼ਰਾਮ ਘਰ ਦਾ ਰੀਚਾਰਜ ਪਲਾਂਟ ਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.