ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਸਮਾਜਿਕ ਬੁਰਾਈ ਖ਼ਿਲਾਫ਼ ਅਵਾਜ਼ ਬੁਲੰਦ ਕਰਦੀ ਹੈ ਫ਼ਿਲਮ ‘ਮੁੰਡਾ ਹੀ ਚਾਹੀਦਾ’

Posted On July - 11 - 2019

ਫਿਲਮ ‘ਮੁੰਡਾ ਹੀ ਚਾਹੀਦਾ‘ ਫਿਲਮ ਦਾ ਅਦਾਕਾਰ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਜੁਲਾਈ
‘ਮੁੰਡਾ ਹੀ ਚਾਹੀਦਾ’ ਫਿਲਮ ਅਜੋਕੇ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਵਿਆਹ ਤੋਂ ਬਾਅਦ ਨੂੰਹ ਪਾਸੋਂ ਮੁੰਡੇ ਦੀ ਲਾਲਸਾ ਨੂੰ ਦਰਸਾਉਂਦੀ ਫ਼ਿਲਮ ਹੈ। ਨੀਰੂ ਬਾਜਵਾ ਇੰਟਰਟੇਨਮੈਂਟ ਅਤੇ ਸ੍ਰੀ ਨਰੋਤਮ ਜੀ ਫਿਲਮ ਦੇ ਬੈਨਰ ਹੇਠ ਆ ਰਹੀ ਫ਼ਿਲਮ ਵਿੱਚ ਉਘੀ ਅਦਾਕਾਰਾ ਨੀਰੂ ਬਾਜਵਾ, ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਆਦਿ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ, ਜਦਕਿ ਸੰਤੋਸ਼ ਸੁਭਾਸ਼ ਅਤੇ ਦੀਪਕ ਥਾਪਰ ਇਸ ਦੇ ਡਾਇਰੈਕਟਰ ਹਨ। ਜਦਕਿ ਫਿਲਮ ਵਿੱਚ ਮੁੱਖ ਭੂਮਿਕਾਵਾਂ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਵਲੋਂ ਨਿਭਾਈਆਂ ਗਈਆਂ ਹਨ।
12 ਜੁਲਾਈ ਨੂੰ ਰਿਲੀਜ਼ ਹੋ ਰਹੀ ਫਿਲਮ ਦੀ ਪ੍ਰਮੋਸ਼ਨ ਲਈ ਟੀਮ ਸਮੇਤ ਅੰਮ੍ਰਿਤਸਰ ਪੁੱਜੇ ਡਾਇਰੈਕਟਰ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ ਕਿ ਫ਼ਿਲਮ ਅਜੋਕੀਆਂ ਬਣ ਰਹੀਆਂ ਫਿਲਮਾਂ ਨਾਲੋਂ ਅਲੱਗ ਹੈ ਅਤੇ ਲੜਕੇ ਨਾਲ ਵੰਸ਼ ਚਲਾਉਣ ਵਰਗੇ ਪੁਰਾਣੇ ਰੂੜੀਵਾਦੀ ਵਿਚਾਰਾਂ ਤੋਂ ਉਪਰ ਉਠ ਕੇ ਲਿੰਗ ਅਨੁਪਾਤ ਅਤੇ ਨਵੀਆਂ ਤਕਨੀਕਾਂ ਦੀ ਬਾਤ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਟੈਸਟ ਟਿਊਬ ਬੇਬੀ ਵਰਗੇ ਗੰਭੀਰ ਮੁੱਦੇ ਨੂੰ ਹਲਕੇ ਫੁਲਕੇ ਅੰਦਾਜ਼ ਪੇਸ਼ ਕਰਕੇ ਸਮਾਜ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਦਾਕਾਰ ਹਰੀਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਵਿੱਚ ਕੰਮ ਕਰਦਿਆਂ ਮਾਣ ਮਹਿਸੂਸ ਹੋਇਆ ਹੈ।ਅਦਾਕਾਰਾ ਰੁਬੀਨਾ ਬਾਜਵਾ ਨੇ ਕਿਹਾ ਕਿ ਫਿਲਮ ਵਿੱਚ ਕਾਮੇਡੀ ਡਰਾਮੇ ਤੋਂ ਬਿਨਾਂ ਇੱਕ ਗੰਭੀਰ ਮੁੱਦੇ `ਤੇ ਵੀ ਚਰਚਾ ਕੀਤੀ ਗਈ ਹੈ। ਫਿਲਮ ਦੀ ਉਘੀ ਸਥਾਨਕ ਕਲਾਕਾਰਾ ਜਤਿੰਦਰ ਕੌਰ ਨੇ ਕਿਹਾ ਕਿ ਇਸ ਫਿਲਮ ਵੀ ਭਰੂਣ ਹਤਿਆ ਖਿਲਾਫ ਲੜਾਈ ਨੂੰ ਅੱਗੇ ਤੋਰਨ ਦਾ ਯਤਨ ਹੈ, ਜੋ ਪੰਜਾਬੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਅਤੇ ਗੁਰਚਰਨ ਸਿੰਘ ਨੇ ਤਿਆਰ ਕੀਤਾ ਹੈ।


Comments Off on ਸਮਾਜਿਕ ਬੁਰਾਈ ਖ਼ਿਲਾਫ਼ ਅਵਾਜ਼ ਬੁਲੰਦ ਕਰਦੀ ਹੈ ਫ਼ਿਲਮ ‘ਮੁੰਡਾ ਹੀ ਚਾਹੀਦਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.