ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਸਬਜ਼ੀਆਂ ਦੀ ਬਿਜਾਈ ਦਾ ਵੇਲਾ

Posted On July - 20 - 2019

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਹੁਣ ਸਰਦੀਆਂ ਦੀਆਂ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਗਈ ਹੈ। ਗਰਮੀਆਂ ਦੀਆਂ ਕੁਝ ਸਬਜ਼ੀਆਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਗੋਭੀ ਦੀ ਅਗੇਤੀ ਫ਼ਸਲ ਲੈਣ ਲਈ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਗਾਉਣ ਦਾ ਢੁਕਵਾਂ ਸਮਾਂ ਹੈ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਭਿੰਡੀ, ਟੀਂਡਾ, ਪੇਠਾ, ਕਾਲੀ ਤੋਰੀ, ਕਰੇਲਾ ਅਤੇ ਘੀਆ ਕਦੂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਪੰਜਾਬ-8, ਪੰਜਾਬ ਸੁਹਾਵਨੀ, ਪੰਜਾਬ-7 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਉੱਨਤ ਕਿਸਮਾਂ ਹਨ। ਟੀਂਡਾ 48 ਅਤੇ ਪੰਜਾਬ ਟੀਂਡਾ-1 ਟੀਂਡੇ ਦੀਆਂ ਉੱਨਤ ਕਿਸਮਾਂ ਹਨ। ਪੀ.ਏ.ਜੀ.-3, ਪੀ.ਏ.ਯੂ. ਮਗਜ਼ ਕੱਦੂ-1, ਪੇਠੇ ਦੀਆਂ, ਪੰਜਾਬ ਕਾਲੀ ਤੋਰੀ-9 ਅਤੇ ਪੂਸਾ ਚਿਕਨੀ ਕਾਲੀ ਤੋਰੀ ਦੀਆਂ, ਪੰਜਾਬ ਕਰੇਲੀ-1, ਪੰਜਾਬ-14, ਪੰਜਾਬ ਕਰੇਲਾ-15, ਪੰਜਾਬ ਝਾੜ ਕਰੇਲਾ, ਕਰੇਲੇ ਦੀਆਂ ਅਤੇ ਪੰਜਾਬ ਬਰਕਤ, ਪੰਜਾਬ ਲੋਂਗ, ਪੰਜਾਬ ਕੋਮਲ ਅਤੇ ਪੰਜਾਬ ਬਹਾਰ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਖੇਤ ਤਿਆਰ ਕਰਦੇ ਸਮੇਂ ਦੇਸੀ ਰੂੜੀ ਜਰੂਰ ਪਾਈ ਜਾਵੇ। ਘਰ ਦੇ ਵਿਹੜੇ ਵਿਚ ਕੁਝ ਫੁੱਲਾਂ ਵਾਲੇ ਬੂਟੇ ਜ਼ਰੂਰ ਲਗਾਵੋ। ਜੇ ਥਾਂ ਨਹੀਂ ਹੈ ਤਾਂ ਗ਼ਮਲਿਆਂ ਵਿਚ ਬੂਟੇ ਲਗਾਏ ਜਾ ਸਕਦੇ ਹਨ। ਹੁਣ ਗੁਲਦਾਉਦੀ ਦੇ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਹੈ। ਇਨ੍ਹਾਂ ਫੁੱਲਾਂ ਵਿਚ ਬਹੁਤ ਵੰਨਗੀ ਹੈ। ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਪੂਰੀ ਹੋ ਗਈ ਹੈ। ਹੁਣ ਇਨ੍ਹਾਂ ਦੀ ਸਾਂਭ ਸੰਭਾਲ ਦਾ ਵੇਲਾ ਹੈ। ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕਰੋ। ਬਰਸਾਤ ਵਿਚ ਕੀੜੇ ਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਜਦੋਂ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤੁਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰੋ। ਉਨ੍ਹਾਂ ਦੀ ਸਲਾਹ ਅਨੁਸਾਰ ਹੀ ਸਹੀ ਜ਼ਹਿਰ ਦੀ ਸਹੀ ਮਾਤਰਾ ਵਿੱਚ ਵਰਤੋਂ ਕਰੋ।
ਪੰਜਾਬ ਵਿਚ ਰੁੱਖਾਂ ਹੇਠ ਬਹੁਤ ਘੱਟ ਰਕਬਾ ਹੈ। ਵਧ ਰਹੇ ਪ੍ਰਦੂਸ਼ਣ ਦਾ ਇਹ ਵੀ ਇਕ ਕਾਰਨ ਹੈ। ਰੁੱਖ ਹਵਾ ਨੂੰ ਸਾਫ਼ ਕਰਦੇ ਹਨ, ਧਰਤੀ ਵਿਚ ਪਾਣੀ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਦੇ ਹਨ। ਇਸ ਦੀ ਲੱਕੜੀ ਸਾਡੇ ਅਨੇਕਾਂ ਕੰਮ ਆਉਂਦੀ ਹੈ। ਨਵੇਂ ਰੁੱਖ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਵਿਚ ਸਫ਼ੈਦਾ, ਤੂਤ, ਕਿੱਕਰ, ਡੇਕ, ਸਾਗਵਾਨ, ਤੁਣ ਤੇ ਖੈਰ ਦੇ ਰੁੱਖ ਲਗਾਏ ਜਾ ਸਕਦੇ ਹਨ। ਪੰਚਾਇਤਾਂ ਨੂੰ ਚਾਹੀਦਾ ਹੈ ਕਿ ਸਾਂਝੀਆਂ ਥਾਵਾਂ ਅਤੇ ਸੜਕਾਂ ਕੰਢੇ ਰੁੱਖ ਲਗਾਉਣ ਦਾ ਉਪਰਾਲਾ ਕਰਨ। ਇਨ੍ਹਾਂ ਦੀ ਸਾਂਭ-ਸੰਭਾਲ ਵੀ ਜਰੂਰੀ ਹੈ । ਬਹੁਤੇ ਬੂਟੇ ਦੇਖ ਭਾਲ ਨਾ ਹੋਣ ਕਰਕੇ ਸੁੱਕ ਜਾਂਦੇ ਹਨ।
ਬਾਸਮਤੀ ਦੀ ਲੁਆਈ ਪੂਰੀ ਕਰ ਲਵੋ। ਹੁਣ ਸੀ.ਐੱਸ.ਆਰ. 30, ਬਾਸਮਤੀ 370, ਬਾਸਮਤੀ 386 ਜਾਂ ਪੂਸਾ ਬਾਸਮਤੀ 1509 ਕਿਸਮਾਂ ਲਗਾਵੋ। ਇਕ ਥਾਂ ਦੋ ਬੂਟੇ ਲਗਾਏ ਜਾਣ। ਲਾਈਨਾਂ ਵਿਚਕਾਰ 20 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਇਕ ਵਰਗ ਮੀਟਰ ਥਾਂ ਵਿਚ 33 ਬੂਟੇ ਲੱਗਣੇ ਚਾਹੀਦੇ ਹਨ। ਜੇ ਲੁਆਈ ਪਿਛੇਤੀ ਹੋ ਜਾਵੇ ਤਾਂ ਲਾਈਨਾਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਕਰ ਦੇਣਾ ਚਾਹੀਦਾ ਹੈ। ਇਸ ਨਾਲ ਇਕ ਵਰਗ ਮੀਟਰ ਵਿਚ 44 ਬੂਟੇ ਲੱਗ ਜਾਣਗੇ। ਪਨੀਰੀ ਦੀਆਂ ਜੜ੍ਹਾਂ ਦਾ ਉਪਕਾਰ ਕਰੋ ਤਾਂ ਜੋ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ। ਜੜ੍ਹਾਂ ਨੂੰ ਬਾਵਿਸਟਨ 50 ਡਬਲਯੂ ਪੀ (0.2%) ਦੇ ਘੋਲ ਵਿੱਚ ਛੇ ਘੰਟੇ ਲਈ ਡੋਬ ਲਵੋ। ਮੁੜ ਪਨੀਰੀ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮਾ ਹਰਜੀਐੱਨਮ 15 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਘੋਲ ਛੇ ਘੰਟੇ ਲਈ ਡੁਬੋ ਕੇ ਰੱਖੋ। ਬਾਸਮਤੀ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਸਿਫ਼ਾਰਸ਼ ਅਨੁਸਾਰ ਕਰੋ। ਨਾਈਟ੍ਰੋਜਨ ਵਾਲੀ ਖਾਦ ਦੀ ਖੜੀ ਫ਼ਸਲ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਬਾਸਮਤੀ ਦੀ ਫ਼ਸਲ ਉਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਖੇਤਾਂ ਵਿਚ ਗੇੜਾ ਮਾਰਦੇ ਰਹੋ। ਜੇਕਰ ਕੋਈ ਹਮਲਾ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਜ਼ਹਿਰਾਂ ਦੀ ਵਰਤੋਂ ਕਰੋ। ਬਾਸਮਤੀ ਉੱਤੇ ਘੱਟ ਤੋਂ ਘਟ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਨਦੀਨਾਂ ਦੀ ਰੋਕਥਾਮ ਵੀ ਗੋਡੀ ਨਾਲ ਹੀ ਕੀਤੀ ਜਾਵੇ।
ਆਪਣੀ ਬੰਬੀ ਉੱਤੇ ਫਲਾਂ ਦੇ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਹੁਣ ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਸਮਾਂ ਆ ਗਿਆ ਹੈ। ਕਿਸੇ ਸਰਕਾਰੀ ਨਰਸਰੀ ਵਿੱਚ ਬੂਟੇ ਰਾਖਵੇਂ ਕਰਵਾ ਲਵੋ।


Comments Off on ਸਬਜ਼ੀਆਂ ਦੀ ਬਿਜਾਈ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.