ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸਨਾਈਡਰ ਨੂੰ ਹਰਾਉਣ ਦੀ ਰਣਨੀਤੀ ਬਣਾਈ: ਵਿਜੇਂਦਰ

Posted On July - 11 - 2019

ਨੇਵਾਰਕ, 10 ਜੁਲਾਈ
ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅੱਜ ਕਿਹਾ ਕਿ ਸ਼ਨਿੱਚਰਵਾਰ ਨੂੰ ਆਪਣੇ ਵਿਰੋਧੀ ਮਾਈਕ ਸਨਾਈਡਰ ਖ਼ਿਲਾਫ਼ ਹੋਣ ਵਾਲੀ ਬਾਊਟ ਦੀ ਤਿਆਰੀ ਲਈ ਉਸ ਨੇ ਸਾਰੀਆਂ ਸੰਭਾਵੀ ਰਣਨੀਤੀਆਂ ’ਤੇ ਕੰਮ ਕੀਤਾ ਹੈ। ਵਿਜੇਂਦਰ ਹੁਣ ਅਮਰੀਕੀ ਪੇਸ਼ੇਵਰ ਸਰਕਟ ਵਿੱਚ ਪਹਿਲੀ ਵਾਰ ਉਤਰਨ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ। ਉਸ ਨੇ ਹੁਣ ਤੱਕ ਦੇ ਆਪਣੇ ਦਸ ਬਾਊਟ ਦੇ ਪੇਸ਼ੇਵਰ ਕਰੀਅਰ ਵਿੱਚ ਲਗਾਤਾਰ ਜਿੱਤਾਂ ਦਰਜ ਕੀਤੀਆਂ ਹਨ। ਉਹ ਆਪਣੇ ਬ੍ਰਿਟਿਸ਼ ਟਰੇਨਰ ਲੀ ਬੀਅਰਡ ਨਾਲ ਐਤਵਾਰ ਨੂੰ ਸ਼ਹਿਰ ਪਹੁੰਚ ਗਿਆ ਹੈ। ਇਹ ਹਰਿਆਣਾ ਦੇ ਮੁੱਕੇਬਾਜ਼ ਦੀ ਇਸ ਸਾਲ ਪਹਿਲੀ ਬਾਊਟ ਹੋਵੇਗੀ।
ਮੁੱਕੇਬਾਜ਼ੀ ਵਿੱਚ ਭਾਰਤ ਦੇ ਪਹਿਲੇ ਓਲੰਪਿਕ ਤਗ਼ਮਾ ਜੇਤੂ ਵਿਜੇਂਦਰ ਨੇ ਕਿਹਾ, ‘‘ਸਾਡੀਆਂ ਸਾਰੀਆਂ ਤਿਆਰੀਆਂ ਆਖ਼ਰੀ ਪੜਾਅ ’ਤੇ ਹਨ, ਮੈਂ ਮਾਈਕ ਸਨਾਈਡਰ ਦੀਆਂ ਕੁੱਝ ਫਾਈਟ ਵਾਲੀਆਂ ਫੋਟੋਆਂ ਵੇਖੀਆਂ ਹਨ ਅਤੇ ਆਪਣੇ ਕੋਚਾਂ ਨਾਲ ਮਿਲ ਕੇ ਸਾਰੀਆਂ ਸੰਭਾਵੀ ਰਣਨੀਤੀਆਂ ’ਤੇ ਕੰਮ ਕੀਤਾ ਹੈ।’’
-ਪੀਟੀਆਈ


Comments Off on ਸਨਾਈਡਰ ਨੂੰ ਹਰਾਉਣ ਦੀ ਰਣਨੀਤੀ ਬਣਾਈ: ਵਿਜੇਂਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.