ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸ਼ੇਰਾ ਦਾ ਸਪੀਕਰ ਬੰਦ ਹੋਣ ,’ਤੇ ਪਰਿਵਾਰ ਰੋਟੀ ਤੋਂ ਮੁਥਾਜ

Posted On July - 11 - 2019

ਮ੍ਰਿਤਕ ਸ਼ੇਰਾ ਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜੁਲਾਈ
ਹਲਕਾ ਸਾਹਨੇਵਾਲ ਦਾ ਚਿੱਟੇ ਦੀ ਰਾਜਧਾਨੀ ਬਣਿਆ ਪਿੰਡ ਚੌਂਤਾ ਜੋ ਕਿ ਨਸ਼ਿਆਂ ਦਾ ਤਸਕਰੀ ਦਾ ਪ੍ਰਮੁਖ ਕੇਂਦਰ ਬਣਿਆ ਹੋਇਆ ਹੈ ਅਤੇ ਇੱਥੋਂ ਸਪਲਾਈ ਹੁੰਦੇ ਨਸ਼ੇ ਨੇ ਇਲਾਕੇ ਦੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਕਈ ਕਮਾਊ ਨੌਜਵਾਨ ਪੁੱਤ ਮੌਤ ਦੇ ਮੂੰਹ ਵਿਚ ਜਾ ਪਏ ਜਿਸ ਕਾਰਨ ਹੁਣ ਇਹ ਗਰੀਬ ਪਰਿਵਾਰ ਰੋਜ਼ੀ-ਰੋਟੀ ਤੋਂ ਵੀ ਔਖੇ ਹੋਏ ਬੈਠੇ ਹਨ।
ਲੰਘੀ 24 ਅਪਰੈਲ ਨੂੰ ਪਿੰਡ ਚੌਂਤਾ ਨੇੜੇ ਹੀ ਵਸਦੀ ਸਸਰਾਲੀ ਕਲੋਨੀ ਦਾ ਗਰੀਬ ਮਾਪਿਆਂ ਦਾ ਲੜਕਾ ਨੌਜਵਾਨ ਸ਼ੇਰਾ ਜੋ ਕਿ ਵਿਆਹਾਂ ਤੇ ਖੁਸ਼ੀ ਸਮਾਗਮਾਂ ਵਿਚ ਡੀਜੇ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਉਹ ਨਸ਼ੇ ਦੀ ਓਵਰਡੋਜ਼ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਨੌਜਵਾਨ ਸ਼ੇਰਾ ਜੋ 5 ਭੈਣਾਂ ਦਾ ਇਕਲੌਤਾ ਭਰਾ ਸੀ ਉਹ ਆਪ ਤਾਂ ਨਸ਼ਿਆਂ ਕਾਰਨ ਇਸ ਦੁਨੀਆ ਤੋਂ ਚਲਾ ਗਿਆ ਪਰ ਪਿੱਛੇ ਆਪਣੇ ਗਰੀਬ ਮਾਪਿਆਂ ਨੂੰ ਲਾਚਾਰ ਬਣਾ ਗਿਆ। ਉਨ੍ਹਾਂ ਨੂੰ ਲੜਕੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਤੇ ਪਾਲਣ-ਪੋਸ਼ਣ ਕਰਨਾ ਔਖਾ ਜਾਪਦਾ ਹੈ। ਮ੍ਰਿਤਕ ਸ਼ੇਰਾ ਦੇ ਪਿਤਾ ਗੁਰਨਾਮ ਸਿੰਘ, ਭੈਣਾਂ ਜਸਵੀਰ ਕੌਰ, ਨਿਸ਼ਾ ਕੌਰ, ਗੀਤਾ, ਸੁਨੀਤਾ, ਪ੍ਰੀਤੀ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੀ ਹੋਣਹਾਰ ਤੇ ਕਮਾਊ ਸੀ ਜੋ ਕਿ ਡੀਜੇ ਨਾਲ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕਰ ਰਿਹਾ ਸੀ। ਮੌਤ ਤੋਂ ਕੁੱਝ ਮਹੀਨੇ ਪਹਿਲਾਂ ਹੀ ਪਿੰਡ ਚੌਂਤਾ ਵਿੱਚ ਨਸ਼ਿਆਂ ਦੇ ਗੜ੍ਹ ਵਿੱਚ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਕਰਨ ਲੱਗ ਪਿਆ ਜੋ ਉਸ ਦੀ ਮੌਤ ਦਾ ਕਾਰਨ ਬਣੇ। ਆਪਣੇ ਇਕਲੌਤਾ ਪੁੱਤਰ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਨੂੰ ਤਾਂ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਥੇ ਹੁਣ ਡੀਜੇ ਦਾ ਕਾਰੋਬਾਰ ਬੰਦ ਹੋ ਗਿਆ ਅਤੇ ਹਾਲਾਤ ਇਹ ਹੋ ਗਏ ਹਨ ਕਿ ਪਰਿਵਾਰ ਨੂੰ ਹੁਣ ਰੋਜ਼ੀ-ਰੋਟੀ ਕਮਾਉਣ ਦੇ ਲਾਲੇ ਪੈ ਗਏ ਹਨ।
ਪਿਤਾ ਗੁਰਨਾਮ ਸਿੰਘ ਮਜ਼ਦੂਰੀ ਕਰ ਕੇ ਪਰਿਵਾਰ ਨੂੰ ਚਲਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਪਰ 5 ਧੀਆਂ ਦੀ ਪੜ੍ਹਾਈ ਦਾ ਖਰਚਾ ਨਾ ਚੁੱਕਣ ਕਾਰਨ 2 ਭੈਣਾਂ ਦਸਵੀਂ ਜਮਾਤ ਤੋਂ ਬਾਅਦ ਹਟ ਗਈਆਂ ਜੋ ਕਿ ਪੜ੍ਹਨਾ ਚਾਹੁੰਦੀਆਂ ਸਨ। ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਕੋਈ ਵਧੀਆ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।


Comments Off on ਸ਼ੇਰਾ ਦਾ ਸਪੀਕਰ ਬੰਦ ਹੋਣ ,’ਤੇ ਪਰਿਵਾਰ ਰੋਟੀ ਤੋਂ ਮੁਥਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.