ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਸ਼ਿਲਪੀ ਪੰਛੀ ਬਿਜੜਾ

Posted On July - 20 - 2019

ਗੁਰਮੀਤ ਸਿੰਘ*

ਬਿਜੜਾ ਜਿਸ ਨੂੰ ਹਿੰਦੀ ਵਿਚ ਅਸੀਂ ‘ਬਯਾ’ ਤੇ ਅੰਗਰੇਜ਼ੀ ਵਿਚ ‘Weaver bird‘ ਕਹਿੰਦੇ ਹਾਂ, ਚਿੜੀ ਦੇ ਆਕਾਰ ਦਾ ਇਕ ਆਮ ਪੰਛੀ ਹੈ। ਇਹ ਮਿਲਕੇ ਟੋਲੀਆਂ ਵਿਚ ਰਹਿਣ ਵਾਲਾ ਪੰਛੀ ਹੈ। ਬਿਜੜਾ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਵਿਚ ਹੁੰਦਾ ਹੈ। ਇਹ ਆਮਤੌਰ ’ਤੇ ਜੰਗਲਾਂ ਜਾਂ ਪਾਣੀ ਦੇ ਨੇੜੇ ਖੇਤਾਂ ਵਿਚ ਰਹਿਣਾ ਪਸੰਦ ਕਰਦਾ ਹੈ। ਇਸ ਦੀਆਂ 57 ਜਾਤੀਆਂ ਪਾਈਆਂ ਜਾਂਦੀਆਂ ਹਨ। ਨਰ ਬਿਜੜਾ ਪੀਲੇ ਅਤੇ ਕਾਲੇ ਰੰਗ ਦਾ ਹੁੰਦਾ ਹੈ। ਮਾਦਾ ਬਿਜੜੇ ਦਾ ਰੰਗ ਭੂਰਾ ਹੁੰਦਾ ਹੈ। ਇਨ੍ਹਾਂ ਦਾ ਆਕਾਰ 5 ਤੋਂ 10 ਇੰਚ ਹੁੰਦਾ ਹੈ ਤੇ ਭਾਰ 25 ਗ੍ਰਾਮ ਦੇ ਲਗਪਗ ਹੁੰਦਾ ਹੈ।
ਸੰਤਾਨ ਉਤਪਤੀ ਵੇਲੇ ਨਰ ਬਿਜੜੇ ਦਾ ਸਿਰ ਉੱਪਰੋਂ ਗੂੜ੍ਹਾ ਪੀਲਾ ਅਤੇ ਹੇਠਾਂ ਤੋਂ ਗਲ਼ ਭੂਰਾ ਹੁੰਦਾ ਹੈ। ਇਸ ਦੀ ਪਿੱਠ ਉੱਪਰ ਪੀਲੀਆਂ ਅਤੇ ਭੂਰੀਆਂ ਧਾਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਚੁੰਝ ਮੋਟੀ ਅਤੇ ਪੂੰਝਾ ਛੋਟਾ ਹੁੰਦਾ ਹੈ। ਮਾਦਾ ਜ਼ਿਆਦਾ ਭੂਰੇ ਰੰਗ ਦੀ ਹੁੰਦੀ ਹੈ। ਇਹ ਖਜੂਰ, ਕਿੱਕਰ ਤੇ ਬਬੂਲ ਦੇ ਰੁੱਖਾਂ ਨੇੜੇ ਜ਼ਿਆਦਾ ਮਿਲਦਾ ਹੈ। ਵੱਖ-ਵੱਖ ਪ੍ਰਜਾਤੀ ਦੇ ਬਿਜੜਿਆਂ ਦੇ ਆਲ੍ਹਣਾ ਬਣਾਉਣ ਦੇ ਵੱਖ-ਵੱਖ ਢੰਗ ਹੁੰਦੇ ਹਨ। ਇਹ ਸਭ ਉੱਦਮੀ ਹੁੰਦੇ ਹਨ। ਇਨ੍ਹਾਂ ਵੱਲੋਂ ਆਲ੍ਹਣਾ ਕਈ ਤਰੀਕਿਆਂ ਨਾਲ ਬਹੁਤ ਵਧੀਆ ਢੰਗ ਨਾਲ ਬਣਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਦੀ ਬੁਣਾਈ ਆਪਣੇ ਆਪ ਵਿਚ ਬਹੁਤ ਹੀ ਕਲਾਤਮਕ ਹੁੰਦੀ ਹੈ। ਬਿਜੜੇ ਦਾ ਆਲ੍ਹਣਾ ਹਰ ਪੱਖੋਂ ਬਾਰਿਸ਼ ਆਦਿ ਤੋਂ ਸੁਰੱਖਿਅਤ ਹੁੰਦਾ ਹੈ। ਇਹ ਟੋਲੀਆਂ ਵਿਚ ਆਪਣਾ ਆਲ੍ਹਣਾ ਪਾਣੀ ਦੇ ਨੇੜੇ ਦਰੱਖਤਾਂ ’ਤੇ ਬਣਾਉਂਦਾ ਹੈ। ਮੀਂਹ, ਹਨੇਰੀ ਤੇ ਝੱਖੜ ਵੀ ਇਸਦੇ ਆਲ੍ਹਣੇ ਦਾ ਕੁਝ ਨਹੀਂ ਵਿਗਾੜ ਸਕਦੇ। ਇਸ ਪੰਛੀ ਨੂੰ ਕੁਦਰਤ ਨੇ ਇੰਨੀ ਸੂਝ ਦਿੱਤੀ ਹੈ ਕਿ ਇਹ ਆਲ੍ਹਣੇ ਦਾ ਮੂੰਹ ਅੰਦਰ ਜਾਣ ਲਈ ਥੱਲੇ ਤੋਂ ਰੱਖਦਾ ਹੈ। ਜੇਕਰ ਆਲ੍ਹਣੇ ਦੇ ਉੱਪਰਲੇ ਪਾਸੇ ਤੋਂ ਪ੍ਰਵੇਸ਼ ਹੋਵੇ ਤਾਂ ਇਹ ਭਾਰੀ ਬਾਰਸ਼ਾਂ ਦੌਰਾਨ ਨੁਕਸਾਨ ਕਰ ਸਕਦਾ ਹੈ। ਦੂਜਾ, ਇਸਦੇ ਆਲ੍ਹਣੇ ਵਿਚ ਇਸਦੇ ਆਂਡੇ ਅਤੇ ਬੱਚੇ ਸ਼ਿਕਾਰੀ ਪੰਛੀਆਂ ਤੋਂ ਸੁਰੱਖਿਅਤ ਰਹਿੰਦੇ ਹਨ। ਖ਼ਾਸ ਤੌਰ ’ਤੇ ਸ਼ਿਕਰਾ, ਲਗੜ ਤੇ ਬਾਜ਼ ਜੋ ਹਵਾ ਵਿਚ ਉੱਡਦੇ ਰਹਿੰਦੇ ਹਨ, ਇਨ੍ਹਾਂ ਦੀ ਤਿੱਖੀ ਨਜ਼ਰ ਪੰਛੀਆਂ ਦੇ ਆਲ੍ਹਣਿਆਂ ’ਤੇ ਹੁੰਦੀ ਹੈ ਤਾਂ ਕਿ ਇਹ ਛੋਟੇ ਪੰਛੀਆਂ ਨੂੰ ਮਾਰ ਕੇ ਖਾ ਸਕਣ। ਅਜਿਹੇ ਵਿਚ ਬਿੱਜੜੇ ਦੇ ਬੱਚੇ ਸੁਰੱਖਿਅਤ ਹੁੰਦੇ ਹਨ।
ਪ੍ਰਜਣਨ ਵੇਲੇ ਨਰ ਬਿਜੜਾ ਸ਼ਾਨਦਾਰ ਆਲ੍ਹਣੇ ਨੂੰ ਬਣਾਉਣਾ ਸ਼ੁਰੂ ਕਰਦਾ ਹੈ। ਸਾਰੇ ਨਰ ਆਪਣਾ-ਆਪਣਾ ਆਲ੍ਹਣਾ ਇਸ ਆਸ ਵਿਚ ਬਣਾਉਣਾ ਸ਼ੁਰੂ ਕਰਦੇ ਹਨ ਕਿ ਮਾਦਾ ਉਸਦੇ ਆਲ੍ਹਣੇ ਨੂੰ ਹੀ ਚੁਣੇਗੀ। ਹਰ ਇਕ ਨਰ ਬਿਜੜਾ ਮਾਦਾ ਲਈ ਆਂਡੇ ਦੇਣ ਲਈ ਇਕ ਗੋਲਾਕਾਰ ਥਾਂ ਸਰਕੰਡੇ ਜਾਂ ਖਜੂਰ ਦੀਆਂ ਪੱਤੀਆਂ ਤੋਂ ਪਤਲੇ ਧਾਗੇ ਕੱਢ ਕੇ ਬਣਾਉਂਦਾ ਹੈ। ਉਸ ਦੇ ਨਾਲ ਹੀ ਹੇਠਾਂ ਇਕ ਗੋਲ ਟਿਊਬ ਵਿਚੋਂ ਨਿਕਲਣ ਦਾ ਰਸਤਾ ਬਣਾਉਂਦਾ ਹੈ। ਆਪਣੀ ਮਾਦਾ ਲਈ ਨਰ ਨੂੰ 500 ਬਾਰ ਉੱਡ ਕੇ ਲੰਬੇ ਘਾਹ ਦੀਆਂ ਪੱਤੀਆਂ ਲਿਆਉਣ ਲਈ ਜਾਣਾ ਪੈਂਦਾ ਹੈ। ਉਸ ਤੋਂ ਬਾਅਦ ਨਰ ਆਪਣੀ ਚੁੰਝ ਨਾਲ ਧਾਗੇ ਕੱਢ ਕੇ ਆਲ੍ਹਣੇ ਨੂੰ ਬੁਣ

ਗੁਰਮੀਤ ਸਿੰਘ*

ਕੇ ਬਣਾਉਣਾ ਸ਼ੁਰੂ ਕਰਦੇ ਹਨ। ਕਈ ਵਾਰੀ ਤਾਂ ਨਰ ਮਾਦਾ ਨੂੰ ਆਪਣੇ ਆਲ੍ਹਣੇ ਵਿਚ ਲਿਆਉਣ ਲਈ ਦੋ ਜਾਂ ਤਿੰਨ ਆਲ੍ਹਣੇ ਬਣਾ ਕੇ ਚੀਂ-ਚੀਂ-ਚੀਂ ਕਰਕੇ ਰੌਲਾ ਪਾਉਣਾ ਸ਼ੁਰੂ ਕਰਦੇ ਹਨ। ਮਾਦਾ ਵੱਲੋਂ ਆਲ੍ਹਣਾ ਪਸੰਦ ਕਰਨ ’ਤੇ ਨਰ ਉਸ ਨੂੰ ਉਸਦੇ ਹਵਾਲੇ ਕਰ ਦਿੰਦਾ ਹੈ। ਇਸ ਵਿਚ ਮਾਦਾ 3 ਤੋਂ 4 ਆਂਡੇ ਦਿੰਦੀ ਹੈ। ਇਨ੍ਹਾਂ ਵਿਚੋਂ 14 ਤੋਂ 17 ਦਿਨਾਂ ਤਕ ਬੱਚੇ ਬਾਹਰ ਨਿਕਲ ਆਉਂਦੇ ਹਨ। ਬਿਜੜੇ ਦੀ ਬੁਣਾਈ ਦੀ ਵਿਲੱਖਣ ਯੋਗਤਾ ਨੂੰ ਦੇਖਦੇ ਹੋਏ ਅਸੀਂ ਸਭ ਹੈਰਾਨ ਹੋ ਜਾਂਦੇ ਹਾਂ ਜਿਸ ਕਾਰਨ ਇਹ ਸੁੰਦਰ ਪੰਛੀ ਕੁਦਰਤ ਪ੍ਰੇਮੀਆਂ ਨੂੰ ਆਪਣੇ ਆਪ ਵੱਲ ਆਕਰਸ਼ਿਤ ਕਰਦੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਸ਼ਿਲਪੀ ਪੰਛੀ ਬਿਜੜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.