ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸ਼ਬਾਨਾ ਆਜ਼ਮੀ ਨੇ ਧਾਰਮਿਕ ਕੱਟੜਾਦੀਆਂ ’ਤੇ ਨਿਸ਼ਾਨਾ ਸੇਧਿਆ

Posted On July - 10 - 2019

ਮੁੰਬਈ, 9 ਜੁਲਾਈ
ਸਰਕਾਰ ਦੀ ਨਿਖੇਧੀ ਕਰਨ ਵਾਲਿਆਂ ਨੂੰ ‘ਦੇਸ਼ ਵਿਰੋਧੀ’ ਕਰਾਰ ਦਿੱਤੇ ਜਾਣ ਬਾਰੇ ਬਿਆਨ ਦੇਣ ਤੋਂ ਵਿਵਾਦਾਂ ਵਿਚ ਘਿਰੀ ਅਦਾਕਾਰਾ ਤੇ ਸਮਾਜਿਕ ਕਾਰਕੁਨ ਸ਼ਬਾਨਾ ਆਜ਼ਮੀ ਨੇ ਹੁਣ ਜਵਾਬ ਵੱਜੋਂ ਧਾਰਮਿਕ ਕੱਟੜਵਾਦੀਆਂ ’ਤੇ ਨਿਸ਼ਾਨਾ ਸੇਧਿਆ ਹੈ। ਉੱਘੀ ਅਦਾਕਾਰਾ ਨੇ ਆਪਣੀ ਟਿੱਪਣੀ ’ਤੇ ਉੱਠੇ ਵਿਵਾਦ ਉੱਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਇਹ ਟਿੱਪਣੀ ਛੇ ਜੁਲਾਈ ਨੂੰ ਇੰਦੌਰ ਵਿਚ ਇਕ ਸਮਾਗਮ ਦੌਰਾਨ ਕੀਤੀ ਸੀ। ਸ਼ਬਾਨਾ ਨੇ ਕਿਹਾ ਕਿ ‘ਇਕ ਟਿੱਪਣੀ ਉੱਤੇ ਐਨਾ ਰੌਲਾ? ਮੈਨੂੰ ਨਹੀਂ ਪਤਾ ਸੀ ਕਿ ਮੈਂ ਸੱਜੇ ਪੱਖੀਆਂ ਦੀ ਨਿਗ੍ਹਾ ਵਿਚ ਐਨੀ ਮਹੱਤਵਪੂਰਨ ਹਾਂ।’ ਆਜ਼ਮੀ ਨੇ ਕਿਹਾ ਕਿ ਦੀਪਾ ਮਹਿਤਾ ਦੀ ਫ਼ਿਲਮ ‘ਵਾਟਰ’ ਲਈ ਸਿਰ ਮੁੰਡਵਾਉਣ ਲਈ ਵੀ ਮੁਸਲਿਮ ਕੱਟੜਵਾਦੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਜਾਵੇਦ ਅਖ਼ਤਰ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਰੇ ਕੱਟੜਵਾਦੀ ਇਕ ਦੂਜੇ ਦੇ ਹੀ ਪੂਰਕ ਹਨ। ਸ਼ਬਾਨਾ ਨੇ ਆਪਣੇ ਪਿਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਕੈਫ਼ੀ ਆਜ਼ਮੀ ਨੇ ਕਾਂਗਰਸ ਰਾਜ ਦੌਰਾਨ ਉਸ ਵੇਲੇ ਪਦਮਸ੍ਰੀ ਵਾਪਸ ਕਰ ਦਿੱਤਾ ਸੀ ਜਦ ਯੂਪੀ ਦੇ ਇਕ ਮੰਤਰੀ ਨੇ ਕਿਹਾ ਸੀ ਕਿ ਜੋ ਉਰਦੂ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ ਉਨ੍ਹਾਂ ਦੇ ਮੂੰਹ ਕਾਲੇ ਕਰ ਕੇ ਗਧੇ ’ਤੇ ਘੁੰਮਾਉਣਾ ਚਾਹੀਦਾ ਹੈ। ਹਿੰਦੀ ਫ਼ਿਲਮ ਸਨਅਤ ਵਿਚੋਂ ਅਦਾਕਾਰਾ ਸਵਰਾ ਭਾਸਕਰ ਆਜ਼ਮੀ ਦੀ ਹਮਾਇਤ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਆਜ਼ਮੀ ਜਿਹੀ ਹਸਤੀ ’ਤੇ ਝੂਠੇ ਦੋਸ਼ ਮੜ੍ਹਨੇ ‘ਬੜੀ ਸ਼ਰਮ’ ਦੀ ਗੱਲ ਹੈ।
-ਪੀਟੀਆਈ


Comments Off on ਸ਼ਬਾਨਾ ਆਜ਼ਮੀ ਨੇ ਧਾਰਮਿਕ ਕੱਟੜਾਦੀਆਂ ’ਤੇ ਨਿਸ਼ਾਨਾ ਸੇਧਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.