ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਵੀਰਾਨ ਕੋਠੀ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ

Posted On July - 12 - 2019

ਪੁਲੀਸ ਛਾਪੇ ਦੌਰਾਨ ਕੋਠੀ ਮਾਲਕ ਸਮੇਤ ਮੌਜੂਦ ਹੋਰ ਲੋਕ।

ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜੁਲਾਈ
ਥਾਣਾ ਸੁਧਾਰ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਘੁਮਾਣ ਵਿਚ ਅੱਜ ਆਬਕਾਰੀ ਵਿਭਾਗ ਅਤੇ ਪੁਲੀਸ ਵਲੋਂ ਮਾਰੇ ਸਾਂਝੇ ਛਾਪੇ ਦੌਰਾਨ ਗੁਰੂਸਰ ਐਨਕਲੇਵ ਕਲੋਨੀ ਦੀ ਵਿਰਾਨ ਪਈ 52 ਨੰਬਰ ਕੋਠੀ ਵਿਚੋਂ ਹਰਿਆਣਾ ਅਤੇ ਚੰਡੀਗੜ੍ਹ ਮਾਰਕਾ 213 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ।
ਆਬਕਾਰੀ ਵਿਭਾਗ ਅਤੇ ਪੁਲੀਸ ਵਲੋਂ ਮਾਰੇ ਛਾਪੇ ਦੌਰਾਨ ਕੋਠੀ ਦੇ ਮਾਲਕ ਸੀਪੀਆਈ (ਐਮ) ਦੇ ਆਗੂ ਕਾਮਰੇਡ ਹਰਿੰਦਰ ਪ੍ਰੀਤ ਸਿੰਘ ਹਨੀ ਸਮੇਤ ਖੱਬੇ ਪੱਖੀ ਆਗੂ ਮੁਖ਼ਤਿਆਰ ਸਿੰਘ ਜਲਾਲਦੀਵਾਲ ਅਤੇ ਅਮਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ। ਕਾਮਰੇਡ ਹਨੀ ਨੇ ਕਿਹਾ ਕਿ ਉਨ੍ਹਾਂ ਆਪਣੀ ਕੋਠੀ ਕਿਰਾਏ ਉੱਤੇ ਦਿੱਤੀ ਹੋਈ ਸੀ ਤੇ ਬਰਾਮਦ ਹੋਈ ਸ਼ਰਾਬ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਦੂਜੇ ਪਾਸੇ, ਸ਼ਰਾਬ ਵਪਾਰੀ ਕੁਲਦੀਪ ਸਿੰਘ (ਦੀਪਾ ਸਰਪੰਚ ਗਰੁੱਪ) ਦੇ ਹਿੱਸੇਦਾਰ ਜਗਦੀਪ ਸਿੰਘ ਉਰਫ ਦੀਪਾ ਸਰਪੰਚ ਨੇ ਕਿਹਾ ਕਿ ਇਹ ਕੋਠੀ ਉਨ੍ਹਾਂ ਕਿਰਾਏ ‘ਤੇ ਜ਼ਰੂਰ ਲਈ ਸੀ, ਪਰ ਉੱਥੇ ਮਾਲਕਾਂ ਵੱਲੋਂ ਬਿਜਲੀ ਪਾਣੀ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਉਨ੍ਹਾਂ ਕੋਠੀ ਕਈ ਮਹੀਨੇ ਪਹਿਲਾਂ ਹੀ ਛੱਡ ਦਿੱਤੀ ਸੀ। ਉਨ੍ਹਾਂ ਵੀ ਇਸ ਨਾਜਾਇਜ਼ ਸ਼ਰਾਬ ਨਾਲ ਕੋਈ ਵਾਸਤਾ ਹੋਣ ਤੋਂ ਪੱਲਾ ਝਾੜ ਦਿੱਤਾ ਹੈ। ਉੱਧਰ ਐੱਸਐੱਚਓ ਸੁਧਾਰ ਅਜੈਬ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਸ਼ਰਾਬ ਦੇ ਅਸਲ ਮਾਲਕ ਦੀ ਤਸਦੀਕ ਕਰਨ ਵਿਚ ਜੁਟੇ ਹੋਏ ਹਨ। ਜਦੋਂ ਵੀ ਕੋਈ ਸੁਰਾਗ ਲੱਗਿਆ ਤਾਂ ਪੁਲੀਸ ਕਾਰਵਾਈ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ। ਦੇਰ ਸ਼ਾਮ ਤੱਕ ਪੁਲੀਸ ਨਾਜਾਇਜ਼ ਸ਼ਰਾਬ ਦੇ ਮਾਲਕ ਨੂੰ ਲੱਭਣ ਵਿਚ ਹੀ ਜੁਟੀ ਰਹੀ, ਜਦਕਿ ਸ਼ਰਾਬ ਨੂੰ ਇੱਕ ਟੈਂਪੂ ਵਿਚ ਲੱਦ ਕੇ ਥਾਣੇ ਰਵਾਨਾ ਕਰ ਦਿੱਤਾ ਗਿਆ ਸੀ।

ਨਾਜਾਇਜ਼ ਸ਼ਰਾਬ ਸਮੇਤ ਕਾਬੂ
ਪਾਇਲ: ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਐੱਸਐੱਚਓ ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਥਾਣੇਦਾਰ ਕਮਲਜੀਤ ਸਿੰਘ ਕੈਲੇ ਨੇ ਪੁਲੀਸ ਪਾਰਟੀ ਨਾਲ ਬਰੋਟਾ ਚੌਕ ਜੱਲ੍ਹਾ ਵਿਚ ਕੀਤੀ ਨਾਕਾਬੰਦੀ ਦੌਰਾਨ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਤਸਕਰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਵਰਨ ਸਿੰਘ ਚੇਤਕ ਸਕੂਟਰ ਉੱਤੇ ਜੱਲ੍ਹਾ ਤੋਂ ਪਾਇਲ ਵੱਲ ਆ ਰਿਹਾ ਸੀ ਕਿ ਜਦੋਂ ਬਰੋਟਾ ਚੌਕ ਵਿਚ ਰੋਕ ਕੇ ਤਲਾਸ਼ੀ ਲਈ ਤਾਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਮਾਲਟਾ ਹਰਿਆਣਾ ਦੀ ਬਰਾਮਦ ਹੋਈਆਂ। ਕਥਿਤ ਦੋਸ਼ੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ


Comments Off on ਵੀਰਾਨ ਕੋਠੀ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.