ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਵਿੰਬਲਡਨ: ਫੈਡਰਰ ਦੀਆਂ ਨਜ਼ਰਾਂ 100ਵੀਂ ਜਿੱਤ ’ਤੇ

Posted On July - 10 - 2019

ਇਤਾਲਵੀ ਖਿਡਾਰੀ ਮਾਤਿਓ ਬਰੈਟਿਨੀ ਨੂੰ ਹਰਾਉਣ ਮਗਰੋਂ ਖ਼ੁਸ਼ੀ ਜ਼ਾਹਰ ਕਰਦਾ ਹੋਇਆ ਰੋਜਰ ਫੈਡਰਰ। -ਫੋਟੋ: ਪੀਟੀਆਈ

ਲੰਡਨ, 9 ਜੁਲਾਈ
ਸਵਿਸ ਖਿਡਾਰੀ ਰੋਜਰ ਫੈਡਰਰ ਬੁੱਧਵਾਰ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿੱਚ 100ਵੀਂ ਜਿੱਤ ਦਰਜ ਕਰਨ ਤੋਂ ਇਲਾਵਾ ਰਾਫੇਲ ਨਡਾਲ ਖ਼ਿਲਾਫ਼ ਇੱਕ ਹੋਰ ਸੈਮੀ-ਫਾਈਨਲ ਖੇਡਣ ਲਈ ਰਾਹ ਪੱਧਰਾ ਕਰ ਸਕਦਾ ਹੈ। ਪੁਰਸ਼ ਸਿੰਗਲਜ਼ ਕੁਆਰਟਰ-ਫਾਈਨਲ ਵਿੱਚ 30 ਸਾਲ ਤੋਂ ਵੱਧ ਉਮਰ ਦੇ ਪੰਜ ਖਿਡਾਰੀਆਂ ਨੇ ਥਾਂ ਬਣਾਈ ਹੈ। ਮੰਨਿਆ ਜਾ ਰਿਹਾ ਹੈ ਕਿ ਖੇਡ ਦੇ ਦੋ ਸਭ ਤੋਂ ਸਫਲ ਖਿਡਾਰੀ ਫੈਡਰਰ ਅਤੇ ਨਡਾਲ ਕਰੀਅਰ ਵਿੱਚ 40ਵੀਂ ਵਾਰ ਟਕਰਾ ਸਕਦੇ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ 2008 ਮਗਰੋਂ ਦੋਵੇਂ ਖਿਡਾਰੀ ਆਲ ਇੰਗਲੈਂਡ ਕਲੱਬ ’ਤੇ ਭਿੜਨਗੇ। ਨਡਾਲ ਨੇ ਉਦੋਂ ਫੈਡਰਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਹਰਾਇਆ ਸੀ। ਇਸ ਨੂੰ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਫਾਈਨਲ ਵੀ ਮੰਨਿਆ ਜਾਂਦਾ ਹੈ।
ਹਾਲਾਂਕਿ ਸੈਮੀ-ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਅੱਠ ਵਾਰ ਦੇ ਚੈਂਪੀਅਨ ਫੈਡਰਰ ਨੂੰ ਜਾਪਾਨੀ ਖਿਡਾਰੀ ਕੇਈ ਨਿਸ਼ੀਕੋਰੀ ਦੀ ਚੁਣੌਤੀ ਪਾਰ ਕਰਨੀ ਹੋਵੇਗੀ, ਜਦਕਿ ਦੋ ਵਾਰ ਦੇ ਜੇਤੂ ਨਡਾਲ ਦਾ ਸਾਹਮਣਾ ਅਮਰੀਕਾ ਦੇ ਸੈਮ-ਕੁਐਰੀ ਨਾਲ ਹੋਵੇਗਾ। ਆਖ਼ਰੀ-ਚਾਰ ਦੇ ਜੇਤੂ ਦੀ ਟੱਕਰ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋ ਸਕਦੀ ਹੈ। ਫੈਡਰਰ 37 ਸਾਲ ਦੀ ਉਮਰ ਵਿੱਚ 1991 ਵਿੱਚ ਜਿਮੀ ਕੌਨਰਜ਼ ਮਗਰੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ।
ਉਸ ਨੇ ਆਲ ਇੰਗਲੈਂਡ ਕਲੱਬ ਵਿੱਚ 17ਵੀਂ ਅਤੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ 55ਵੀਂ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਨਿਸ਼ੀਕੋਰੀ ਖ਼ਿਲਾਫ਼ ਫੈਡਰਰ ਦਾ ਜਿੱਤ-ਹਾਰ ਦਾ ਰਿਕਾਰਡ 7-3 ਦਾ ਹੈ। ਸੱਤਵਾਂ ਦਰਜਾ ਪ੍ਰਾਪਤ ਨਿਸ਼ੀਕੋਰੀ ਨੇ ਬੀਤੇ ਸਾਲ ਏਟੀਪੀ ਫਾਈਨਲਜ਼ ਵਿੱਚ ਫੈਡਰਰ ਨੂੰ ਹਰਾਇਆ ਸੀ।
ਦੂਜੇ ਪਾਸੇ ਨਡਾਲ ਦਾ ਦੁਨੀਆਂ ਦੇ 65ਵੇਂ ਨੰਬਰ ਦੇ ਖਿਡਾਰੀ ਕੁਐਰੀ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ। ਅਮਰੀਕਾ ਦਾ ਖਿਡਾਰੀ ਕੁਐਰੀ ਟੂਰਨਾਮੈਂਟ ਵਿੱਚ ਹੁਣ ਤੱਕ 100 ਐਸ ਮਾਰ ਚੁੱਕਿਆ ਹੈ ਅਤੇ ਇਸ ਦੌਰਾਨ ਉਸ ਨੇ ਸਿਰਫ਼ ਇੱਕ ਵਾਰ ਆਪਣੀ ਸਰਵਿਸ ਗੁਆਈ ਹੈ। ਕੁਐਰੀ ਨੇ ਪਹਿਲੇ ਗੇੜ ਵਿੱਚ ਪੰਜਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਮ ਨੂੰ ਹਰਾਇਆ ਸੀ। -ਏਐਫਪੀ


Comments Off on ਵਿੰਬਲਡਨ: ਫੈਡਰਰ ਦੀਆਂ ਨਜ਼ਰਾਂ 100ਵੀਂ ਜਿੱਤ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.