ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਵਿੰਬਲਡਨ: ਨੋਵਾਕ ਜੋਕੋਵਿਚ ਨੌਵੀਂ ਵਾਰ ਸੈਮੀ ਫਾਈਨਲ ’ਚ

Posted On July - 11 - 2019

ਡੇਵਿਡ ਗੌਫਿਨ ਦਾ ਸ਼ਾਟ ਮੋੜਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਏਐਫਪੀ

ਲੰਡਨ, 10 ਜੁਲਾਈ
ਚੋਟੀ ਦਾ ਦਰਜਾ ਪ੍ਰਾਪਤ ਅਤੇ ਚਾਰ ਵਾਰ ਦਾ ਚੈਂਪੀਅਨ ਨੋਵਾਕ ਜੋਕੋਵਿਚ ਅੱਜ ਇੱਥੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 70ਵੀਂ ਜਿੱਤ ਦਰਜ ਕਰਕੇ ਨੌਵੀਂ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਪਹੁੰਚ ਗਿਆ। ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਨੇ ਪਹਿਲੇ ਸੈੱਟ ਵਿੱਚ ਇੱਕ ਵਾਰ ਸਰਵਿਸ ਗੁਆਉਣ ਮਗਰੋਂ ਚੰਗੀ ਵਾਪਸੀ ਕੀਤੀ ਅਤੇ ਬੈਲਜੀਅਮ ਦੇ 21ਵਾਂ ਦਰਜਾ ਪ੍ਰਾਪਤ ਡੇਵਿਡ ਗੌਫਿਨ ਨੂੰ 6-4, 6-0, 6-2 ਨਾਲ ਹਰਾਇਆ। ਜੋਕੋਵਿਚ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ ਸਪੇਨ ਦੇ ਰੌਬਰਟੋ ਬਾਤਿਸਤਾ ਆਗੁਤ ਨਾਲ ਭਿੜਨਾ ਹੋਵੇਗਾ।
ਇਸ 23ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਅਰਜਨਟੀਨਾ ਦੇ 26ਵਾਂ ਦਰਜਾ ਪ੍ਰਾਪਤ ਗੁਇਡੋ ਪੇਲਾ ਨੂੰ 7-5, 6-4, 3-6, 6-3 ਨਾਲ ਮਾਤ ਦਿੱਤੀ। ਜੋਕੋਵਿਚ ਨੂੰ ਸ਼ੁਰੂ ਵਿੱਚ ਥੋੜ੍ਹਾ ਜੂਝਣਾ ਪਿਆ, ਪਰ ਇੱਕ ਵਾਰ ਲੈਅ ਹਾਸਲ ਕਰਨ ਮਗਰੋਂ ਉਸ ਨੇ ਆਪਣੇ ਵਿਰੋਧੀ ’ਤੇ ਕੋਈ ਰਹਿਮ ਨਹੀਂ ਵਿਖਾਇਆ। ਉਸ ਨੇ ਆਖ਼ਰੀ 17 ਵਿਚੋਂ 14 ਗੇਮ ਜਿੱਤੇ ਅਤੇ 36ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਉਸ ਨੇ ਬਾਅਦ ਵਿੱਚ ਕਿਹਾ, ‘‘ਉਸ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਬੇਸਲਾਈਨ ਤੋਂ ਖੇਡ ’ਤੇ ਭਾਰੂ ਪੈ ਗਿਆ। ਜੇਕਰ ਮੈਂ ਪਹਿਲਾ ਸੈੱਟ ਗੁਆ ਦਿੱਤਾ ਹੁੰਦਾ ਤਾਂ ਨਤੀਜਾ ਵੱਖਰਾ ਹੋ ਸਕਦਾ ਸੀ, ਪਰ ਮੈਂ ਦੂਜੇ ਅਤੇ ਤੀਜੇ ਸੈੱਟ ਵਿੱਚ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ।’’ ਗੌਫਿਨ ਚੰਗੀ ਸ਼ੁਰੂਆਤ ਕੀਤੀ ਅਤੇ ਜੋਕੋਵਿਚ ਦੀ ਸਰਵਿਸ ਤੋੜ ਕੇ 4-3 ਨਾਲ ਲੀਡ ਹਾਸਲ ਕੀਤੀ, ਪਰ 16 ਵਾਰ ਦੇ ਗਰੈਂਡ ਸਲੈਮ ਜੇਤੂ ਨੇ ਇਸ ਮਗਰੋਂ ਲਗਾਤਾਰ ਨੌਂ ਗੇਮ ਜਿੱਤੇ।
-ਪੀਟੀਆਈ


Comments Off on ਵਿੰਬਲਡਨ: ਨੋਵਾਕ ਜੋਕੋਵਿਚ ਨੌਵੀਂ ਵਾਰ ਸੈਮੀ ਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.