ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਿਸ਼ੇਸ਼ ਬੱਚਿਆਂ ਦੇ ਹੋਸਟਲ ਦੀ ਇਮਾਰਤ ਦਾ ਉਦਘਾਟਨ

Posted On July - 12 - 2019

ਹੋਸਟਲ ਦਾ ਉਦਘਾਟਨ ਕਰਦੇ ਹੋਏ ਡਾ. ਐਸਪੀ ਸਿੰਘ ਓਬਰਾਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਇਥੇ ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਵਿੱਚ ਸਪੈਸ਼ਲ ਬੱਚਿਆਂ ਲਈ ਤਿਆਰ ਹੋਏ ਸੰਨੀ ਓਬਰਾਏ ਹੋਸਟਲ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ। ਇਸ ਮੌਕੇ ਸਾਇੰਟੇਫ਼ਿਕ ਅਵੇਅਰਨੈਸ ਐਂਡ ਸੋਸ਼ਲ ਵੈਲਫ਼ੇਅਰ ਫੋਰਮ ਦੇ ਪ੍ਰਧਾਨ ਡਾ. ਏਐਸ ਮਾਨ ਅਤੇ ਸਲਾਹਕਾਰ ਇੰਜ. ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਵਿਚ ਕੁੱਲ 62 ਸਪੈਸ਼ਲ ਬੱਚੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੇ ਹੋੋਸਟਲ ਦੀ ਬੇਹੱਦ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਉਸਾਰੀ ਲਈ ਹੋਸਟਲ ਦੀ ਇਮਾਰਤ ਉਪਰ ਕਰੀਬ 30 ਲੱਖ ਰੁਪਏ ਦੀ ਲਾਗਤ ਆਈ ਹੈ ਜਿਸ ਵਿਚੋਂ 20 ਲੱਖ ਰੁਪਏ ਡਾ. ਐਸਪੀ ਸਿੰਘ ਓਬਰਾਏ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਤਰਫ਼ੋਂ ਦਾਨ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ 5 ਲੱਖ ਰੁਪਏ ਮਾਲਵਿੰਦਰ ਸਿੰਘ ਰਾਣੂ ਵਾਸੀ ਜਲਾਣ ਨੇ ਦਿੱਤੇ। ਸਕੂਲ ਮੈਨੇਜਮੈਂਟ ਵਲੋਂ 4 ਲੱਖ ਰੁਪਏ ਪਾਏ ਗਏ ਹਨ ਜਦੋਂ ਕਿ ਸੁਖਦੇਵ ਸਿੰਘ ਪਾਤੜਾਂ ਅਤੇ ਗੁਰਵੀਰ ਸਿੰਘ ਮਾਨ ਨੇ ਵੀ ਮੱਦਦ ਕੀਤੀ। ਮਘਾਨ ਪੇਪਰ ਮਿਲ ਵਲੋਂ ਸੱਤ ਬੈਂਡ, ਗੱਦੇ ਅਤੇ ਚਾਦਰਾਂ, ਮਹਾਰਾਜਾ ਰਣਬੀਰ ਲੇਡੀਜ਼ ਕਲੱਬ ਵਲੋਂ ਫਰਿੱਜ਼ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੰਜ. ਬਲਦੇਵ ਸਿੰਘ ਗੋਸਲ ਦੀ ਨਿਗਰਾਨੀ ਹੇਠ ਤਿਆਰ ਹੋਏ ਹੋਸਟਲ ਵਿਚ ਤਿੰਨ ਹਾਲ ਕਮਰੇ, ਡਾਇਨਿੰਗ ਹਾਲ, ਰਸੋਈ ਅਤੇ ਵਾਰਡਨ ਦਾ ਕਮਰਾ ਸ਼ਾਮਲ ਹੈ। ਹੋਸਟਲ ਵਿਚ 30 ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਮੁਕੰਮਲ ਹੋ ਗਿਆ ਹੈ ਜਦੋਂ ਕਿ ਇਸ ਸਮੇਂ ਹੋਸਟਲ ਵਿਚ 10 ਬੱਚੇ ਹਨ। ਸਮਾਗਮ ਵਿੱਚ ਜਸਵੰਤ ਸਿੰਘ ਖਹਿਰਾ, ਡਾ. ਭੁਪਿੰਦਰ ਸਿੰਘ ਪੂਨੀਆਂ, ਪ੍ਰੋ. ਸੰਤੋਖ ਕੌਰ, ਅਮਰੀਕ ਸਿੰਘ, ਗੁਰਹਾਕਮ ਸਿੰਘ, ਸਪੈਸ਼ਲ ਐਜੂਕੇਟਰ ਰੁਪਿੰਦਰ ਕੌਰ ਸ਼ਾਮਲ ਸਨ।


Comments Off on ਵਿਸ਼ੇਸ਼ ਬੱਚਿਆਂ ਦੇ ਹੋਸਟਲ ਦੀ ਇਮਾਰਤ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.