ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 25 - 2019

1- ਉਗਮ-ਲਗਰੋਂ ਸਕਾਲਰਸ਼ਿਪ ਪ੍ਰੋਗਰਾਮ 2019-20: ਜਿਨ੍ਹਾਂ ਭਾਰਤੀ ਵਿਦਿਆਰਥਣਾਂ ਨੇ 2019 ਵਿਚ ਸਾਇੰਸ ਸਟ੍ਰੀਮ ‘ਚ 75 ਫ਼ੀਸਦੀ ਜਾਂ ਵਧੇਰੇ ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਵੇ ਅਤੇ ਵਿੱਦਿਅਕ ਸੈਸ਼ਨ 2019-20 ਵਿਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿਚ ਬੀਟੈੱਕ, ਬੀਈ, ਬੀ.ਆਰਕ ਡਿਗਰੀ ਵਿਚ ਦਾਖ਼ਲਾ ਲੈਣ ਦੀਆਂ ਚਾਹਵਾਨ ਹੋਣ ਅਪਲਾਈ ਕਰ ਸਕਦੀਆਂ ਹਨ। ਟਿਊਸ਼ਨ ਫੀਸ ਵਿਚ 60 ਫ਼ੀਸਦੀ ਛੋਟ ਜਾਂ 60,000 ਰੁਪਏ (ਦੋਹਾਂ ਵਿਚੋਂ ਜੋ ਵੀ ਘੱਟ ਹੋਵੇ) ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 25 ਜੁਲਾਈ, 2019
ਲਿੰਕ: http://www.b4s.in/PT/LFL2
2- ਸੀਐੱਸਆਈਆਰ ਸੀਨੀਅਰ ਰਿਸਰਚ ਫੈਲੋਸ਼ਿਪਸ 2019: ਸਾਇੰਸ ਦੇ ਵੱਖ-ਵੱਖ ਖੇਤਰਾਂ ਵਿਚ ਗਰੈਜੂਏਟ ਤੇ ਪੋਸਟ ਗਰੈਜੂਏਟ ਉਮੀਦਵਾਰ, ਜੋ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਫੈਲੋਸ਼ਿਪ ਤਹਿਤ ਸਾਇੰਸ ਐਂਡ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਫੈਕਲਟੀ ਮੈਂਬਰਜ਼ ਤੇ ਸਾਇੰਟਿਸਟਸ ਦੀ ਅਗਵਾਈ ਵਿਚ ਖੋਜ ਲਈ ਟ੍ਰੇਨਿੰਗ ਪ੍ਰਾਪਤ ਕਰਨੀ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ, ਜੋ 55 ਫ਼ੀਸਦੀ ਅੰਕਾਂ ਨਾਲ ਐੱਮਐੱਸਸੀ/ਬੀਈ/ਬੀਟੈੱਕ ਜਾਂ ਇਸ ਦੇ ਬਰਾਬਰ ਡਿਗਰੀ ਪ੍ਰਾਪਤ ਕਰ ਚੁੱਕੇ ਉਮੀਦਵਾਰ ਹੋਣ ਤੇ ਪਹਿਲਾਂ ਦੋ ਸਾਲ ਦਾ ਖੋਜ ਤਜਰਬਾ ਹੋਵੇ ਅਤੇ ਐੱਸਸੀਆਈ ਜਰਨਲ ਵਿਚ ਇਕ ਖੋਜ ਕਾਰਜ ਪ੍ਰਕਾਸ਼ਿਤ ਹੋਇਆ ਹੋਵੇ ਜਾਂ 60 ਫ਼ੀਸਦੀ ਅੰਕਾਂ ਨਾਲ ਐੱਮਟੈੱਕ/ਐੱਮਈ ਜਾਂ ਬੀਈ/ਬੀਟੈੱਕ (ਦੋ ਸਾਲਾ ਖੋਜ ਤਜਰਬੇ ਸਮੇਤ) ਜਾਂ ਇਸ ਦੇ ਬਰਾਬਰ ਡਿਗਰੀ ਕਰ ਚੁੱਕੇ ਉਮੀਦਵਾਰ ਜਾਂ 60 ਫ਼ੀਸਦੀ ਅੰਕਾਂ ਨਾਲ ਐੱਮਬੀਬੀਐੱਸ/ਬੀਡੀਐੱਸ ਜਾਂ ਇਸ ਦੇ ਬਰਾਬਰ ਡਿਗਰੀ ਕਰਨ ਵਾਲੇ ਉਮੀਦਵਾਰ, ਜਿਨ੍ਹਾਂ ਇਕ ਸਾਲ ਦੀ ਇੰਟਰਨਸ਼ਿਪ ਕੀਤੀ ਹੋਵੇ ਜਾਂ 55 ਫ਼ੀਸਦੀ ਅੰਕਾਂ ਨਾਲ ਬੀਫਾਰਮਾ/ਐੱਮਫਾਰਮਾ, ਬੀਵੀਐੱਸਸੀ/ਐੱਸਐੱਸਸੀ (ਐਗਰੀਕਲਚਰ) ਜਾਂ ਇਸ ਦੇ ਬਰਾਬਰ ਡਿਗਰੀ ਧਾਰਕ, ਜਿਨ੍ਹਾਂ ਕੋਲ ਖੋਜ ਦਾ ਤਜਰਬਾ (ਗਰੈਜੂਏਟ ਲਈ 3 ਸਾਲ ਤੇ ਪੋਸਟ ਗਰੈਜੂਏਟ ਲਈ 1 ਸਾਲ) ਹੋਵੇ। ਫੈਲੋਸ਼ਿਪ ਦੇ ਦੌਰਾਨ 35 ਹਜ਼ਾਰ ਰੁਪਏ ਤਕ ਦਾ ਮਹੀਨੇਵਾਰ ਭੱਤਾ, 20 ਹਜ਼ਾਰ ਰੁਪਏ ਦਾ ਸਾਲਾਨਾ ਅਚਨਚੇਤੀ ਭੱਤਾ ਅਤੇ ਪੀਐੱਚਡੀ ਥੀਸਿਸ ਜਮ੍ਹਾਂ ਕਰਨ ‘ਤੇ 3 ਹਜ਼ਾਰ ਰੁਪਏ ਦਾ ਹੋਰ ਲਾਭ ਪ੍ਰਾਪਤ ਹੋਵੇਗਾ। ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਅਰਜ਼ੀ ਦੀ ਆਖ਼ਰੀ ਤਰੀਕ: 26 ਜੁਲਾਈ, 2019
ਲਿੰਕ: http://www.b4s.in/PT/CSR2
3- ਐੱਸਆਈਏ ਯੂਥ ਸਕਾਲਰਸ਼ਿਪ ਸਿੰਗਾਪੁਰ 2020: ਵਿੱਦਿਅਕ ਸੈਸ਼ਨ 2018-19 ਵਿਚ 10ਵੀਂ ਕਲਾਸ 85 ਫ਼ੀਸਦੀ ਅੰਕਾਂ ਨਾਲ ਪਾਸ ਕਰਨ ਵਾਲੇ ਹੋਣਹਾਰ ਭਾਰਤੀ ਵਿਦਿਆਰਥੀ, ਜੋ ਮਨਿਸਟਰੀ ਆਫ ਐਜੂਕੇਸ਼ਨ, ਸਿੰਗਾਰੁਪ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਦੋ ਸਾਲਾ ਸਕਾਲਰਸ਼ਿਪ ਰਾਹੀਂ ਅਗਲੀ ਸਿੱਖਿਆ ਸਿੰਗਾਪੁਰ ਦੇ ਚੋਣਵੇਂ ਜੂਨੀਅਰ ਕਾਲਜ ਤੋਂ ਪ੍ਰਾਪਤ ਕਰਨ ਦੇ ਚਾਹਵਾਨ ਹੋਣ। ਜਨਮ 2001 ਤੋਂ 2003 ਦੇ ਦਰਮਿਆਨ ਹੋਇਆ ਹੋਵੇ ਅਤੇ ਬਿਹਤਰੀਨ ਵਿੱਦਿਅਕ ਰਿਕਾਰਡ ਨਾਲ ਉਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਰਹੀ ਹੋਵੇ। ਸਕੂਲ ਫੀਸ, ਹੋਸਟਲ ਦੀ ਸਹੂਲਤ ਤੋਂ ਇਲਾਵਾ ਸਾਲਾਨਾ ਭੱਤਾ, ਵਾਪਸੀ ਹਵਾਈ ਯਾਤਰਾ ਦੀ ਸਹੂਲਤ, ਸਿਹਤ ਸਹੂਲਤ ਤੇ ਹੋਰ ਲਾਭ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 28 ਜੁਲਾਈ, 2019
ਲਿੰਕ: http://www.b4s.in/PT/SYS4
4- ਸਟ੍ਰੈਥਕਲਾਇਡ ਬਿਜ਼ਨਸ ਸਕੂਲ ਫੁੱਲ ਟਾਈਮ ਐੱਮਬੀਏ ਡੀਨਜ਼ ਐਕਸੀਲੈਂਸ ਐਵਾਰਡ 2019: ਸਾਰੇ ਭਾਰਤੀ ਵਿਦਿਆਰਥੀ, ਜੋ ਯੂਕੇ ਸਥਿਤ ਯੂਨੀਵਰਸਿਟੀ ਆਫ ਸਟ੍ਰੈਥਕਲਾਇਡ ਗਲਾਸਗੋ ਤੋਂ ਕੁੱਲਵਕਤੀ ਐੱਮਬੀਏ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਨੇ ਕੁੱਲਵਕਤੀ ਐੱਮਬੀਏ ਡਿਗਰੀ ਪ੍ਰੋਗਰਾਮ ਲਈ ਉਕਤ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਹੋਵੇ। ਟਿਊਸ਼ਨ ਫੀਸ ਲਈ 15,000 ਬਰਤਾਨਵੀ ਪੌਂਡ ਦੀ ਸਕਾਲਰਸ਼ਿਪ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਜੁਲਾਈ, 2019
ਲਿੰਕ: http://www.b4s.in/PT/SBS1

www.buddy4study.com ਦੇ ਸਹਿਯੋਗ ਨਾਲ।

ਨੋਟ: ਸਾਰੇ ਵਜ਼ੀਫ਼ਿਆਂ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.