85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 18 - 2019

1- ਐੱਸਐੱਚਡੀਐੱਫ ਸਕਾਲਰਸ਼ਿਪ 2019: ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ (ਐੱਸਐੱਚਡੀਐੱਫ) ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਸਮਾਜ ਵਿਚ ਹਾਸ਼ੀਏ ‘ਤੇ ਰਹਿ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਕਾਰੋਬਾਰੀ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਪਿਛਲੀਆਂ ਦੋ ਕਲਾਸਾਂ ਵਿਚ ਲਗਾਤਾਰ 60 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਜੋ ਦੇਸ਼ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਕਾਰੋਬਾਰੀ ਕੋਰਸ ਜਾਂ ਡਿਗਰੀ ਕਰ ਰਹੇ ਹਨ ਅਤੇ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਅਪਲਾਈ ਕਰਨ। ਚੁਣੇ ਗਏ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰੀਖਿਆ ਵਿਚ ਕਾਰਗੁਜ਼ਾਰੀ ਅਤੇ ਵਿੱਤੀ ਜ਼ਰੂਰਤਾਂ ਦੇ ਆਧਾਰ ‘ਤੇ 30,000 ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 27 ਜੁਲਾਈ, 2019
ਲਿੰਕ: http://www.b4s.in/PT/NSW1
2- ਦਿ ਰੋਡਜ਼ ਸਕਾਲਰਸ਼ਿਪ ਫਾਰ ਇੰਡੀਆ, ਆਕਸਫੋਰਡ ਯੂਨੀਵਰਸਿਟੀ 2019: ਫਸਟ ਕਲਾਸ ਗ੍ਰੇਡ ਵਾਲੇ ਹੋਣਹਾਰ ਗਰੈਜੂਏਟ ਵਿਦਿਆਰਥੀ ਜਾਂ ਜਿਨ੍ਹਾਂ ਦੀ ਗਰੈਜੂਏਸ਼ਨ ਜੂਨ/ਜੁਲਾਈ 2020 ਵਿਚ ਪੂਰੀ ਹੋਣ ਵਾਲੀ ਹੈ, ਜੋ ਯੂਕੇ ਸਥਿਤ ਆਕਸਫੋਰਡ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਦਾ ਜਨਮ 30 ਸਤੰਬਰ 1995 ਤੋਂ 1 ਅਕਤੂਬਰ 2001 ਦੌਰਾਨ ਹੋਇਆ ਹੋਵੇ। ਪੂਰੀ ਟਿਊਸ਼ਨ ਫੀਸ, ਸਾਂਭ-ਸੰਭਾਲ ਭੱਤਾ, ਰਹਿਣ ਲਈ ਖ਼ਰਚਾ, ਮੈਡੀਕਲ ਅਤੇ ਆਉਣ-ਜਾਣ ਲਈ ਹਵਾਈ ਯਾਤਰਾ ਦੀ ਸਹੂਲਤ ਦਾ ਲਾਭ ਮਿਲੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 31 ਜੁਲਾਈ, 2019
ਲਿੰਕ: http://www.b4s.in/PT/RSO3
3- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-21: ਆਈਡੀਐੱਫਸੀ ਫਸਟ ਬੈਂਕ ਐੱਮਬੀਏ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ, ਜੋ ਦੇਸ਼ ਦੀਆਂ ਚੋਣਵੀਆਂ ਪ੍ਰਬੰਧਨ ਸੰਸਥਾਵਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਜਿਨ੍ਹਾਂ ਗਰੈਜੂਏਟ ਵਿਦਿਆਰਥੀਆਂ ਨੇ ਮੌਜੂਦਾ ਵਿੱਦਿਅਕ ਸੈਸ਼ਨ ਵਿਚ ਐੱਮਬੀਏ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ। ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਟਿਊਸ਼ਨ ਫੀਸ ਲਈ ਇਕ ਲੱਖ ਰੁਪਏ ਹਰ ਸਾਲ ਦੋ ਸਾਲਾਂ ਤੱਕ ਕੋਰਸ ਦੇ ਦੌਰਾਨ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 31 ਜੁਲਾਈ, 2019
ਲਿੰਕ: http://www.b4s.in/PT/IFBMS1
4- ਡਾ. ਏਪੀਜੇ ਅਬਦੁਲ ਕਲਾਮ ਇਗਨਾਈਟ ਐਵਾਰਡਜ਼ 2019: 12ਵੀਂ ਜਮਾਤ ਤੱਕ ਦੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 17 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਆਪਣੇ ਇਨੋਵੇਟਿਵ ਆਈਡੀਆ ਨੂੰ ਰੋਜ਼ਾਨਾ ਜ਼ਿੰਦਗੀ ਆਸਾਨ ਬਣਾਉਣ ਲਈ ਇਨੋਵੇਸ਼ਨ ਲਈ ਅਮਲ ‘ਚ ਲਿਆਂਦਾ ਹੋਵੇ, ਭਾਰਤ ਸਰਕਾਰ ਦੇ ਸਾਇੰਸ ਐਂਡ ਤਕਨਾਲੋਜੀ ਵਿਭਾਗ ਨਾਲ ਸਬੰਧਤ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਇਸ ਐਵਾਰਡ ਲਈ ਅਪਲਾਈ ਕਰ ਸਕਦੇ ਹਨ। ਸ਼ਰਤ ਹੈ ਕਿ ਵਿਦਿਆਰਥੀ ਦੇ ਮਾਪਿਆਂ ਵੱਲੋਂ ਕਿਸੇ ਤਰ੍ਹਾਂ ਵੀ ਆਪਣੇ ਬੱਚੇ ਦੇ ਆਈਡੀਆ, ਇਨੋਵੇਸ਼ਨ ਨੂੰ ਪ੍ਰਾਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਸਕੂਲ ‘ਚ ਨਾ ਪੜ੍ਹ ਰਹੇ ਪਰ ਨਵੇਂ ਵਿਚਾਰਾਂ, ਤਕਨੀਕ ਦੀ ਮਦਦ ਨਾਲ ਆਪਣੀ ਇਨੋਵੇਸ਼ਨ ਨੂੰ ਸਾਕਾਰ ਕਰ ਸਕਣ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਸਾਰੇ ਉਪਯੋਗੀ ਆਈਡੀਆ, ਇਨੋਵੇਸ਼ਨਜ਼ ਨੂੰ ਫਾਈਨੈਂਸ਼ੀਅਲ ਸਪੋਰਟ ਅਤੇ ਮੈਂਟਰਿੰਗ ਦੇ ਨਾਲ ਵਿਦਿਆਰਥੀ ਦੇ ਨਾਂ ਪੇਟੈਂਟ ਵੀ ਦਰਜ ਹੁੰਦਾ ਹੈ। ਆਉਣ-ਜਾਣ ਤੇ ਰਹਿਣ ਦਾ ਖ਼ਰਚਾ ਵੀ ਮੁਹੱਈਆ ਕਰਵਾਇਆ ਜਾਵੇਗਾ। ਚਾਹਵਾਨ ਆਨਲਾਈਨ ਜਾਂ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/DAP16

www.buddy4study.com ਦੇ ਸਹਿਯੋਗ ਨਾਲ।

ਨੋਟ: ਸਾਰੇ ਵਜ਼ੀਫ਼ਿਆਂ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.