ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 11 - 2019

1- ਉੱਜਲ ਭਵਿੱਖ ਸਕਾਲਰਸ਼ਿਪ 2019-20: ਵੀ-ਮਾਰਟ ਵੱਲੋਂ 2019 ਦੇ ਦਸਵੀਂ ਪਾਸ ਕਰਨ ਵਾਲੇ ਵਿੱਤੀ ਤੌਰ ’ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤਾ ਜਾ ਰਿਹਾ ਹੈ, ਜੋ ਕਮਜ਼ੋਰ ਵਿੱਤੀ ਹਾਲਾਤ ਕਾਰਨ ਸਿੱਖਿਆ ਛੱਡਣ ਲਈ ਮਜਬੂਰ ਹਨ। ਉਮਰ 14 ਤੋਂ 16 ਸਾਲ ਤੇ 2019 ਵਿਚ 75 ਫ਼ੀਸਦੀ ਜਾਂ ਵਧੇਰੇ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ। ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਘੱਟ ਹੋਵੇ। ਚੁਣੇ ਜਾਣ ’ਤੇ 10,000 ਰੁਪਏ ਦੀ ਰਕਮ ਮਿਲੇਗੀ। ਬੇਹੱਦ ਹੋਣਹਾਰ ਵਿਦਿਆਰਥੀਆਂ ਨੂੰ 20,000 ਰੁਪਏ ਤਕ ਵੀ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੁਲਾਈ, 2019
ਲਿੰਕ: http://www.b4s.in/PT/UBS9
2- ਬੀਐੱਮਐੱਲ ਮੁੰਜਾਲ ਯੂਨੀਵਰਸਿਟੀ ਸਕਾਲਰਸ਼ਿਪ ਪ੍ਰੋਗਰਾਮ 2019: ਬੀਐੱਮਐੱਲ ਮੁੰਜਾਲ ਯੂਨੀਵਰਸਿਟੀ ਇਸ ਸਾਲ 12ਵੀਂ ਪਾਸ ਹੋਣਹਾਰ ਵਿਦਿਆਰਥੀਆਂ ਨੂੰ ਲਾਅ ਅਤੇ ਤਕਨਾਲੋਜੀ ਵਿਚ ਗਰੈਜੂਏਸ਼ਨ ਡਿਗਰੀ ਲਈ 100 ਫ਼ੀਸਦੀ ਤਕ ਸਕਾਲਰਸ਼ਿਪ ਮੁਹੱਈਆ ਕਰਵਾ ਰਹੀ ਹੈ, ਜਿਨ੍ਹਾਂ ਵਿੱਦਿਅਕ ਸੈਸ਼ਨ 2019 ਵਿਚ ਆਈਆਈਟੀ-ਜੇਈਈ (ਮੇਨ ਅਤੇ ਐਡਵਾਂਸ) ਪਾਸ ਕੀਤੀ ਹੈ ਜਾਂ ਫਿਰ ਸੀਐੱਲਏਟੀ, ਐੱਲਐੱਸਏਟੀ ਦੀ ਪ੍ਰੀਖਿਆ ‘ਚ ਚੰਗਾ ਸਕੋਰ ਪ੍ਰਾਪਤ ਕੀਤਾ ਹੈ ਅਤੇ ਬੀਟੈੱਕ ਜਾਂ ਬੀਏ-ਐੱਲਐੱਲਬੀ ‘ਚ ਦਾਖ਼ਲਾ ਲੈਣ ਦੇ ਚਾਹਵਾਨ ਹਨ। ਚੁਣੇ ਗਏ ਉਮੀਦਵਾਰਾਂ ਨੂੰ ਕੌਮੀ-ਕੌਮਾਂਤਰੀ ਰੈਂਕ ਦੇ ਆਧਾਰ ‘ਤੇ 40 ਤੋਂ 100 ਫ਼ੀਸਦੀ ਤਕ ਸਕਾਲਰਸ਼ਿਪ ਤੇ ਹੋਸਟਲ ਅਤੇ ਖਾਣੇ ਦਾ ਖ਼ਰਚਾ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 22 ਜੁਲਾਈ, 2019
ਲਿੰਕ: http://www.b4s.in/PT/BML1
3- ਉਗਮ-ਲਗਰੋਂ ਸਕਾਲਰਸ਼ਿਪ ਪ੍ਰੋਗਰਾਮ 2019-20: ਉਗਮ-ਲਗਰੋਂ ਵੱਲੋਂ ਹੋਣਹਾਰ ਭਾਰਤੀ ਵਿਦਿਆਰਥਣਾਂ, ਜਿਨ੍ਹਾਂ ਸਾਲ 2019 ਵਿਚ ਸਾਇੰਸ ਸਟ੍ਰੀਮ ‘ਚ 75 ਫ਼ੀਸਦੀ ਜਾਂ ਵਧੇਰੇ ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਵੇ ਅਤੇ ਵਿੱਦਿਅਕ ਸੈਸ਼ਨ 2019-20 ਵਿਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿਚ ਬੀਟੈੱਕ, ਬੀਈ, ਬੀਆਰਕ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਵਿਚ ਦਾਖ਼ਲਾ ਲੈਣ ਦੀਆਂ ਚਾਹਵਾਨ ਹੋਣ। ਟਿਊਸ਼ਨ ਫੀਸ ਵਿਚ 60 ਫ਼ੀਸਦੀ ਦੀ ਛੋਟ ਜਾਂ 60,000 ਰੁਪਏ (ਜਿਹੜੀ ਰਕਮ ਘੱਟ ਹੋਵੇਗੀ) ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 25 ਜੁਲਾਈ, 2019
ਲਿੰਕ: http://www.b4s.in/PT/LFL2
4- ਜੀਈਵੀ ਮੈਮੋਰੀਅਲ ਮੈਰਿਟ ਸਕਾਲਰਸ਼ਿਪ 2019 ਫਾਰ ਲਾਅ ਸਟੂਡੈਂਟ: ਡਾ. ਗ਼ੁਲਾਮ ਈ. ਵਾਹਨਵਤੀ ਸਕਾਲਰਸ਼ਿਪ ਫੰਡ ਵੱਲੋਂ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤਾ ਜਾ ਰਿਹਾ ਹੈ, ਜੋ ਲਾਅ ਡਿਗਰੀ ਪ੍ਰੋਗਰਾਮ ਦੇ ਕਿਸੇ ਵੀ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਮੀਦਵਾਰ ਮਾਨਤਾ ਪ੍ਰਾਪਤ ਭਾਰਤੀ ਲਾਅ ਇੰਸਟੀਚਿਊਟ ਤੋਂ ਐੱਲਐੱਲਬੀ/ਐੱਲਐੱਲਐੱਮ ਦੇ ਕਿਸੇ ਵੀ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੋਵੇ ਜਾਂ 2019 ਵਿਚ ਸੀਐੱਲਏਟੀ/ ਐੱਲਐੱਸਏਟੀ/ ਏਆਈਐੱਲਈਟੀ ਜਾਂ ਕੋਈ ਹੋਰ ਲਾਅ ਐਂਟਰੈਂਸ ਐਗਜ਼ਾਮ ਪਾਸ ਕੀਤਾ ਹੋਵੇ ਜਾਂ ਅਪਲਾਈ ਕੀਤਾ ਹੋਵੇ। 10ਵੀਂ ਅਤੇ 12ਵੀਂ ਵਿਚ 60 ਫ਼ੀਸਦੀ ਅੰਕ ਹੋਣ ਅਤੇ ਸਾਲਾਨਾ ਪਰਿਵਾਰਕ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਚੁਣੇ ਗਏ ਵਿਦਿਆਰਥੀ ਨੂੰ ਟਿਊਸ਼ਨ ਫੀਸ ਅਤੇ ਹੋਰ ਵਿੱਦਿਅਕ ਖ਼ਰਚਿਆਂ ਲਈ 50 ਹਜ਼ਾਰ ਤੋਂ ਦੋ ਲੱਖ ਰੁਪਏ ਤਕ ਦੀ ਰਕਮ ਹਰ ਸਾਲ ਮਿਲੇਗੀ। ਮੈਂਟਰਸ਼ਿਪ ਪ੍ਰੋਗਰਾਮ ਤਹਿਤ ਭਾਰਤੀ ਨਿਆਂਪਾਲਿਕਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਲਿੰਕ: http://www.b4s.in/PT/GMM2
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.