ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On July - 4 - 2019

1- ਦਿ ਡੇਨਿਸ ਹਾਲੈਂਡ ਸਕਾਲਰਸ਼ਿਪ ਯੂਸੀਐੱਲ 2019: ਕਮਜ਼ੋਰ ਪਰਿਵਾਰਕ ਵਿੱਤੀ ਹਾਲਤ ਵਾਲੇ 12ਵੀਂ ਕਲਾਸ ਪਾਸ ਭਾਰਤੀ ਵਿਦਿਆਰਥੀ, ਜੋ ਯੂਨੀਵਰਸਿਟੀ ਕਾਲਜ ਲੰਡਨ ਤੋਂ ਵਿੱਦਿਅਕ ਸੈਸ਼ਨ ਸਤੰਬਰ 2019 ਵਿਚ ਕੁੱਲਵਕਤੀ ਅੰਡਰ ਗਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਕੋਲ ਉਕਤ ਯੂਨੀਵਰਸਿਟੀ ਤੋਂ ਪ੍ਰਾਪਤ ਐਡਮਿਸ਼ਨ ਲੈਟਰ ਹੋਵੇ ਅਤੇ ਉਮਰ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਚੁਣੇ ਗਏ ਵਿਦਿਆਰਥੀਆਂ ਨੂੰ 9,000 ਬ੍ਰਿਟਿਸ਼ ਪੌਂਡ ਦੀ ਰਾਸ਼ੀ ਹਰ ਸਾਲ ਤਿੰਨ ਸਾਲਾਂ ਲਈ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 5 ਜੁਲਾਈ, 2019
ਲਿੰਕ: http://www.b4s.in/PT/TDH1
2- ਐੱਚਡੀਐੱਫਸੀ ਬੈਂਕ ਐਜੂਕੇਸ਼ਨਲ ਕ੍ਰਾਈਸਿਸ ਸਕਾਲਰਸ਼ਿਪ ਸਪੋਰਟ 2019: ਐੱਚਡੀਐੱਫਸੀ ਬੈਂਕ ਦੇਸ਼ ਦੇ ਅਜਿਹੇ ਹੋਣਹਾਰ ਤੇ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰ ਰਿਹਾ ਹੈ, ਜੋ ਕਿਸੇ ਪਰਿਵਾਰਕ ਸੰਕਟ ਕਾਰਨ ਆਪਣੀ ਸਿੱਖਿਆ ਨੂੰ ਅੱਧ-ਵਿਚਾਲੇ ਛੱਡਣ ਲਈ ਮਜਬੂਰ ਹਨ। ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ, ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਪੀਐੱਚਡੀ, ਆਈਟੀਆਈ, ਡਿਪਲੋਮਾ ਜਾਂ ਪਾਲੀਟੈਕਨਿਕ ਦੀ ਪੜ੍ਹਾਈ ਕਰਨ ਵਾਲੇ, ਜੋ ਅਨਾਥ ਹਨ, ਵਿਸ਼ੇਸ਼ ਚੁਣੌਤੀਆਂ ਵਾਲੇ ਹਨ, ਮਾਤਾ-ਪਿਤਾ ਵਿਚੋਂ ਕੋਈ ਇਕ ਹੀ ਹੈ ਜਾਂ ਪਰਿਵਾਰ ਵਿਚ ਕਮਾਉਣ ਵਾਲੇ ਨੂੰ ਜਾਨਲੇਵਾ ਬਿਮਾਰੀ ਹੈ, ਉਨ੍ਹਾਂ ਦੀ ਨੌਕਰੀ ਚਲੀ ਗਈ ਹੈ, ਬਿਜ਼ਨਸ ਠੱਪ ਹੋ ਗਿਆ ਹੋਵੇ, ਪਿਛਲੇ ਤਿੰਨ ਸਾਲ ਜਾਂ ਇਸ ਤੋਂ ਘੱਟ ਸਮੇਂ ਵਿਚ ਕਮਾਉਣ ਵਾਲੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੋਵੇ। ਚੁਣੇ ਜਾਣ ’ਤੇ 10000 ਰੁਪਏ ਸਾਲਾਨਾ ਤੱਕ ਸਕੂਲ ਫੀਸ ਅਤੇ 25000 ਰੁਪਏ ਸਾਲਾਨਾ ਤੱਕ ਫੀਸ ਵਿਦਿਆਰਥੀਆਂ ਦੀਆਂ ਸੰਸਥਾਵਾਂ ਨੂੰ ਸਿੱਧੇ ਤੌਰ ‘ਤੇ ਅਦਾ ਕੀਤੀ ਜਾਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੁਲਾਈ, 2019
ਲਿੰਕ: http://www.b4s.in/PT/HEC6
3- ਫੁੱਲਬ੍ਰਾਈਟ ਨਹਿਰੂ ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ 2020-21: ਭਾਰਤੀ ਪੀਐੱਚਡੀ ਡਿਗਰੀ ਧਾਰਕ ਅਤੇ ਰਿਸਰਚਰ, ਜੋ ਯੂਐੱਸ ਤੋਂ ਆਪਣੀ ਪਸੰਦ ਦੇ ਵਿਸ਼ਿਆਂ ਵਿਚ ਪੋਸਟ ਡਾਕਟੋਰਲ ਰਿਸਰਚ ਦੇ ਚਾਹਵਾਨ ਹੋਣ। 16 ਜੁਲਾਈ 2015 ਤੋਂ 15 ਜੁਲਾਈ 2019 ਦਰਮਿਆਨ ਪੀਐੱਚਡੀ ਦੀ ਡਿਗਰੀ ਕਰਨ ਵਾਲੇ ਤੇ ਬਿਹਤਰੀਨ ਵਿੱਦਿਅਕ ਅਤੇ ਪ੍ਰੋਫੈਸ਼ਨਲ ਪ੍ਰਾਪਤੀਆਂ ਹੋਣ। ਵੀਜ਼ਾ, ਮਹੀਨੇਵਾਰ ਭੱਤਾ, ਮੈਡੀਕਲ, ਹਵਾਈ ਟਿਕਟ ਅਤੇ ਹੋਰ ਲਾਭ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੁਲਾਈ, 2019
ਲਿੰਕ: http://www.b4s.in/PT/FNP2
4- ਫੁੱਲਬ੍ਰਾਈਟ ਕਲਾਸ ਕਲਾਈਮੇਟ ਫੈਲੋਸ਼ਿਪ 2020-21: ਬਿਹਤਰੀਨ ਵਿੱਦਿਅਕ ਰਿਕਾਰਡ ਵਾਲੇ ਭਾਰਤੀ ਪੀਐੱਚਡੀ ਧਾਰਕ ਜਾਂ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ, ਜੋ ਭਾਰਤ ਅਤੇ ਯੂਐੱਸ ਵਿਚ ਵਸੀਲਿਆਂ ਦੀ ਪਛਾਣ ‘ਤੇ ਖੋਜ ਕਰ ਰਹੇ ਹੋਣ ਅਤੇ 6 ਤੋਂ 9 ਮਹੀਨੇ ਦੀ ਡਾਕਟੋਰਲ ਅਤੇ 8 ਤੋਂ 12 ਮਹੀਨੇ ਦੀ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰਾਪਤ ਕਰਨ ਦੇ ਚਾਹਵਾਨ ਹੋਣ। ਡਾਕਟੋਰਲ ਲਈ ਉਮੀਦਵਾਰ ਭਾਰਤੀ ਸੰਸਥਾ ਵਿਚ ਉਕਤ ਵਿਸ਼ੇ ਵਿਚ 1 ਸਤੰਬਰ 2018 ਜਾਂ ਇਸ ਤੋਂ ਪਹਿਲਾ ਦਾਖ਼ਲਾ ਲੈ ਚੁੱਕਾ ਹੋਵੇ। ਪੋਸਟ ਡਾਕਟੋਰਲ ਲਈ ਉਮੀਦਵਾਰ ਨੇ 16 ਜੁਲਾਈ 2015 ਤੋਂ 15 ਜੁਲਾਈ 2019 ਦੇ ਦਰਮਿਆਨ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਜੇ-1 ਵੀਜ਼ਾ ਸਹਾਇਤਾ, ਹਵਾਈ ਯਾਤਰਾ, ਮਹੀਨੇਵਾਰ ਭੱਤਾ ਅਤੇ ਹੋਰ ਲਾਭ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੁਲਾਈ, 2019
ਲਿੰਕ: http://www.b4s.in/PT/FKC4
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.