ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੱਖੀ ਜੰਗਲ ਦੇ ਕਿਸਾਨਾਂ ਵੱਲੋਂ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ

Posted On July - 14 - 2019

ਪਿੰਡ ਲੱਖੀ ਜੰਗਲ ਦੇ ਕਿਸਾਨ ਠੇਕੇਦਾਰ ਦੀ ਵਧੀਕੀ ਖ਼ਿਲਾਫ਼ ਖੇਤਾਂ ਵਿੱਚ ਇਕੱਠੇ ਹੋ ਕੇ ਜਾਣਕਾਰੀ ਦਿੰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਗੋਨਿਆਣਾ ਮੰਡੀ, 13 ਜੁਲਾਈ
ਇਤਿਹਾਸਿਕ ਪਿੰਡ ਲੱਖੀ ਜੰਗਲ ਦੇ ਕਿਸਾਨ ਵੱਲੋਂ ਭੂਮੀ ਰੱਖਿਆ ਵਿਭਾਗ ਦੇ ਠੇਕੇਦਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪਿੰਡ ਦੇ ਸਰਪੰਚ ਬੇਅੰਤ ਸਿੰਘ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਦੀ ਅਗਵਾਈ ਹੇਠ ਕਿੰਗਜ਼ ਲੈਂਡ ਪੈਲੇਸ ਨੇੜੇ ਗੋਨਿਆਣਾ ਲਿੰਕ ਰੋਡ ਜਾਮ ਕਰ ਕਰ ਕੇ ਠੇਕੇਦਾਰ ਅਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਲੋਕਾਂ ਨੂੰ ਸ਼ਾਂਤ ਕਰਨ ਲਈ ਭੂਮੀ ਰੱਖਿਆ ਦੇ ਅਫ਼ਸਰ ਅਤੇ ਥਾਣਾ ਨੇਹੀਆ ਵਾਲਾ ਦੀ ਪੁਲੀਸ ਵੀ ਮੌਕੇ ’ਤੇ ਪਹੁੰਚੀ ਸੀ। ਇਕੱਤਰ ਹੋਏ ਲੋਕਾਂ ਅਤੇ ਸਰਪੰਚ ਬੇਅੰਤ ਸਿੰਘ, ਪ੍ਰਿਤਪਾਲ ਸਿੰਘ, ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਕੋਟ ਭਾਈ ਰਾਜਬਾਹੇ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਪਾਈਪ ਪਾਉਣ ਦਾ ਪ੍ਰਾਜੈਕਟ ਭੂਮੀ ਰੱਖਿਆ ਵਿਭਾਗ ਵੱਲੋਂ ਮਨਜ਼ੂਰ ਕੀਤਾ ਗਿਆ ਸੀ ਪਰ ਮਹਿਕਮੇ ਵੱਲੋਂ ਭੇਜਿਆ ਗਿਆ ਠੇਕੇਦਾਰ ਇਸ ਕੰਮ ਨੂੰ ਕੀੜੀ ਦੀ ਤੋਰ ’ਤੇ ਕੰਮ ਕਰ ਰਿਹਾ ਹੈ ਅਤੇ ਮੋਘੇ ਵੱਡੇ ਛੋਟੇ ਕਰ ਕੇ ਲੋਕਾਂ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਕਿਸਾਨਾਂ ਨੇ ਕਿਹਾ ਠੇਕੇਦਾਰ ਵੱਲੋਂ ਅੰਡਰ ਗਰਾਊਂਡ ਪਾਈਪ ਪਾਉਣ ਦਾ ਕੰਮ 10 ਜੂਨ ਨੂੰ ਨੇਪਰੇ ਚਾੜ੍ਹਨਾ ਸੀ ਪਰ ਅੱਜ ਇੱਕ ਮਹੀਨੇ ਉੱਪਰ ਲੰਘ ਜਾਣ ਦੇ ਬਾਵਜੂਦ ਵੀ ਇਹ ਕਿਸਾਨ ਨੂੰ ਮਸਲੇ ਹੱਲ ਕਰਨ ਲਈ ਤਿਆਰ ਨਹੀਂ।
ਇਸ ਸਬੰਧੀ ਠੇਕੇਦਾਰ ਗੁਰਜੀਤ ਸਿੰਘ ਨਾਲ ਵਾਰ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਮਸਲਾ ਹੱਲ ਹੋ ਗਿਆ ਹੈ: ਐੱਸਡੀਓ
ਇਸ ਸਬੰਧੀ ਭੂਮੀ ਰੱਖਿਆ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਹੈ ਕਿ ਠੇਕੇਦਾਰ ਦੀ ਕੁੱਝ ਲੋਕਾਂ ਨਾਲ ਤਲਖ਼ਕਲਾਮੀ ਹੋ ਗਈ ਸੀ ਪਰ ਮਸਲਾ ਹੱਲ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਕਿਹਾ ਕਿ ਪਾਈਪ ਪਾਉਣ ਦਾ ਸਮਾਂ ਹਾਲੇ ਵੀ ਠੇਕੇਦਾਰ ਕੋਲ ਹੈ।


Comments Off on ਲੱਖੀ ਜੰਗਲ ਦੇ ਕਿਸਾਨਾਂ ਵੱਲੋਂ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.