ਸੰਸਦ ਮੈਂਬਰ ਰਾਮਚੰਦਰ ਚੱਲ ਵਸੇ !    ਐਡੀਲੇਡ ਵਿੱਚ ‘ਤੀਆਂ ਦਾ ਮੇਲਾ’ ਸ਼ਾਨੋ-ਸ਼ੌਕਤ ਨਾਲ ਸਮਾਪਤ !    ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ !    ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ !    ਕਵਿਤਾ ਦਾ ਸਵੈ-ਸੰਵਾਦ !    ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ !    ਜਿੱਥੇ ਇਤਿਹਾਸ ਤੇ ਮਿਥਿਹਾਸ ਮਿਲਦੇ ਹਨ... !    ਪਲਾਜ਼ਮਾ ਦੀ ਵਚਿੱਤਰ ਦੁਨੀਆਂ !    ਪੰਜ ਲੱਖ ਅੱਖ-ਉਪਰੇਸ਼ਨ ਕਰਨ ਵਾਲੇ : ਡਾਕਟਰ ਮਥਰਾ ਦਾਸ !    ਜਦੋਂ ‘ਰੂਹ’ ਗਾਇਬ ਹੋਈ !    

ਲੜਕੀਆਂ ਦੇ ਸਰਕਾਰੀ ਕਾਲਜ ਦੀਆਂ ਸਾਰੀਆਂ ਸੀਟਾਂ ਭਰੀਆਂ

Posted On July - 12 - 2019

ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਦਾਖਲਿਆਂ ਸਮੇਂ ਆਪਣੇ ਸਰਟੀਫਿਕੇਟਾਂ ਦੀ ਜਾਂਚ ਕਰਵਾਉਂਦੀਆਂ ਹੋਈਆਂ ਲੜਕੀਆਂ। -ਫੋਟੋ: ਵਰਮਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਵੱਖ-ਵੱਖ ਜਮਾਤਾਂ ਦੀਆਂ ਪਹਿਲੇ ਸਾਲ ਦੀਆਂ ਸਾਰੀਆਂ ਸੀਟਾਂ ਭਰ ਲਈਆਂ ਗਈਆਂ ਹਨ। ਅੱਜ ਬੀਏ ਦੀਆਂ ਐੱਸਸੀ ਅਤੇ ਹੋਰ ਰਾਖਵੀਆਂ ਸ਼੍ਰੇਣੀਆਂ ਲਈ ਦਾਖਲੇ ਕੀਤੇ ਗਏ। ਦਾਖਲਾ ਇੰਚਾਰਜ ਵਰਿੰਦਰ ਕੌਰ ਅਨੁਸਾਰ ਕਿਸੇ ਕਾਰਨ ਖਾਲੀ ਰਹਿ ਜਾਣ ਵਾਲੀਆਂ ਸੀਟਾਂ 20 ਜੁਲਾਈ ਨੂੰ ਭਰੀਆਂ ਜਾਣਗੀਆਂ।
ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਨਵੀਆਂ ਜਮਾਤਾਂ ਦੇ ਦਾਖਲੇ ਅੱਜ ਮੁਕੰਮਲ ਹੋ ਗਏ ਹਨ। ਅੱਜ ਬੀਏ ਭਾਗ ਪਹਿਲਾ ਦੀਆਂ ਐੱਸਸੀ ਅਤੇ ਹੋਰ ਵੱਖ ਵੱਖ ਕੋਟਿਆਂ ਦੀਆਂ ਰਾਖਵੀਆਂ ਸੀਟਾਂ ਭਰੀਆਂ ਗਈਆਂ।
ਜਾਣਕਾਰੀ ਅਨੁਸਾਰ ਕਾਲਜ ’ਚ ਬੀਏ ਦੀਆਂ ਕੁੱਲ 480 ਸੀਟਾਂ ਹਨ। ਇਨ੍ਹਾਂ ਵਿੱਚੋਂ ਜਨਰਲ ਸ਼੍ਰੇਣੀ ਦੀਆਂ ਸੀਟਾਂ ਪਹਿਲਾਂ ਹੀ ਭਰ ਲਈਆਂ ਗਈਆਂ ਹਨ ਜਦਕਿ ਐੱਸਸੀ ਕੈਟਾਗਿਰੀ ਦੀਆਂ 120, ਓਬੀਸੀ ਦੀਆਂ 48 ਅਤੇ ਹੋਰ ਵੱਖ ਵੱਖ ਕੈਟਾਗਿਰੀਆਂ ਦੀਆਂ ਸੀਟਾਂ ਲਈ ਅੱਜ ਦਾਖਲੇ ਕੀਤੇ ਗਏ। ਇਸ ਸਬੰਧੀ ਦਾਖਲਾ ਇੰਚਾਰਜ ਵਰਿੰਦਰ ਕੌਰ ਅਨੁਸਾਰ ਕਾਲਜ ’ਚ ਬੀਐੱਸਸੀ ਨਾਨ-ਮੈਡੀਕਲ ਦੀਆਂ 160, ਬੀਐੱਸਸੀ ਮੈਡੀਕਲ ਦੀਆਂ 120, ਬੀਕਾਮ ਦੀਆਂ 140 ਸੀਟਾਂ, ਬੀਸੀਏ, ਐਮਏ ਮਿਊਜ਼ਿਕ ਅਤੇ ਐਮਏ ਫਾਈਨ ਆਰਟਸ ਦੀਆਂ 40-40 ਜਦਕਿ ਐਮਏ ਪੰਜਾਬੀ ਦੀਆਂ 60 ਸੀਟਾਂ ਹਨ ਜੋ ਸਾਰੀਆਂ ਹੀ ਭਰੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਜਿਹੜੀਆਂ ਸੀਟਾਂ ਫੀਸਾਂ ਆਦਿ ਜਮ੍ਹਾਂ ਨਾ ਹੋਣ ਕਰਕੇ ਜਾਂ ਵਿਦਿਆਰਥੀਆਂ ਦੇ ਕਿਸੇ ਹੋਰ ਥਾਂ ਚਲੇ ਜਾਣ ਕਰਕੇ ਖਾਲੀ ਹੁੰਦੀਆਂ ਹਨ, ਨੂੰ ਭਰਨ ਲਈ ਰੈਂਕ ਸੂਚੀ ਅਨੁਸਾਰ ਵਿਦਿਆਰਥੀਆਂ ਸੱਦਿਆ ਜਾਵੇਗਾ।


Comments Off on ਲੜਕੀਆਂ ਦੇ ਸਰਕਾਰੀ ਕਾਲਜ ਦੀਆਂ ਸਾਰੀਆਂ ਸੀਟਾਂ ਭਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.