ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਲੜਕੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ

Posted On July - 12 - 2019

ਕੈਬਨਿਟ ਮੰਤਰੀ ਦੇ ਪੀਏ ਨੂੰ ਮੰਗ ਪੱਤਰ ਸੌਂਪਦਾ ਹੋਇਆ ਇਸਤਰੀ ਜਾਗ੍ਰਿਤੀ ਮੰਚ ਦਾ ਵਫ਼ਦ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ,
ਮਾਲੇਰਕੋਟਲਾ, 11 ਜੁਲਾਈ
ਇਸਤਰੀ ਜਾਗ੍ਰਿਤੀ ਮੰਚ ਦੇ ਸੱਦੇ ’ਤੇ ਅੱਜ ਸਹੁਰੇ ਘਰਾਂ ਤੋਂ ਪੀੜਤ ਲੜਕੀਆਂ ਦਾ ਵਫ਼ਦ ਮੰਚ ਦੀ ਸੂਬਾਈ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਅਤੇ ਸੂਬਾਈ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਔਰਤਾਂ ਦੇ ਅਧਿਕਾਰਾਂ ਤੇ ਸਹੁਰੇ ਪਰਿਵਾਰਾਂ ਤੋਂ ਪੀੜਤ ਲੜਕੀਆਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦੇਣ ਲਈ ਜਲ ਪੂਰਤੀ ਅਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ’ਤੇ ਪੁੱਜਾ। ਵਫ਼ਦ ਨੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਗ਼ੈਰਮੌਜੂਦਗੀ ’ਚ ਆਪਣਾ ਮੰਗ ਪੱਤਰ ਮੰਤਰੀ ਦੇ ਨਿੱਜੀ ਸਹਾਇਕ ਸ੍ਰੀ ਦਰਬਾਰਾ ਸਿੰਘ ਨੂੰ ਸੌਂਪਿਆ। ਇਸ ਮੌਕੇ ਅਮਨਦੀਪ ਕੌਰ ਦਿਓਲ ਅਤੇ ਚਰਨਜੀਤ ਕੌਰ ਬਰਨਾਲਾ ਨੇ ਦੱਸਿਆ ਕਿ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਹੁਰੇ ਘਰਾਂ ਤੋਂ ਪੀੜਤ ਲੜਕੀਆਂ ਨੂੰ ਅਦਾਲਤਾਂ ਤੋਂ ਗੁਜ਼ਾਰੇ ਲਈ ਖ਼ਰਚੇ ਦਾ ਹੱਕ ਯਕੀਨੀ ਬਣਾਇਆ ਜਾਵੇ, ਅਜਿਹਾ ਨਾ ਹੋਣ ਦੀ ਸੂਰਤ ’ਚ ਸਰਕਾਰ ਖ਼ੁਦ ਗ਼ੁਜ਼ਾਰਾ ਖ਼ਰਚਾ ਚੁੱਕੇ, ਪੀੜਤ ਲੜਕੀਆਂ ਨੂੰ ਪਤੀ ਦੀ ਆਮਦਨ ’ਚੋਂ ਤੀਜਾ ਹਿੱਸਾ ਗ਼ੁਜ਼ਾਰਾ ਖ਼ਰਚਾ ਦਿਵਾਉਣ ਦੀ ਬਜਾਏ ਅੱਧਾ ਖ਼ਰਚਾ ਦਿਵਾਇਆ ਜਾਵੇ, ਜੇਕਰ ਪੀੜਤ ਲੜਕੀ ਦੀ ਸੱਸ ਵੀ ਪੀੜਤ ਦੇ ਪਤੀ ’ਤੇ ਨਿਰਭਰ ਕਰਦੀ ਹੈ ਤਾਂ ਉਸ ਦੀ ਸੱਸ ਨੂੰ ਵੀ ਪਤੀ ਦੀ ਆਮਦਨ ਦਾ ਇੱਕ ਹਿੱਸਾ ਦਿਵਾਇਆ ਜਾਵੇ ਅਤੇ ਬੱਚੇ ਹੋਣ ਦੀ ਸੂਰਤ ’ਚ ਪਤੀ ਦੀ ਆਮਦਨ ਦੀ ਸਾਵੀਂ ਵੰਡ ਕੀਤੀ ਜਾਵੇ, ਪੇਕਿਆਂ ਅਤੇ ਸਹੁਰਿਆਂ ਦੀ ਜਾਇਦਾਦ ’ਚੋਂ ਬਰਾਬਰ ਦਾ ਹੱਕ ਦਿਵਾਇਆ ਜਾਵੇ, ਜਾਇਦਾਦਾਂ ਤੋਂ ਸੱਖਣੇ ਪਰਿਵਾਰਾਂ ਵਿੱਚ ਵਿਆਹੀਆਂ ਪੀੜਤ ਲੜਕੀਆਂ ਨੂੰ ਜ਼ਿੰਦਗੀ ਜਿਊਣ ਦੇ ਅਧਿਕਾਰ ਤਹਿਤ ਘੱਟੋ ਘੱਟ ਉਜ਼ਰਤ ਦੇ ਕੇ ਪੀੜਤ ਦਾ ਵਸੇਬਾ ਯਕੀਨੀ ਬਣਾਇਆ ਜਾਵੇ, ਪੀੜਤਾਂ ਨੂੰ ਅਦਾਲਤਾਂ ਵੱਲੋਂ ਲੱਗਿਆ ਗੁਜ਼ਾਰਾ ਖ਼ਰਚਾ ਨਾ ਦੇਣ ’ਤੇ ਪਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਥਾਣਿਆਂ, ਸਾਂਝ ਕੇਂਦਰਾਂ ਅਤੇ ਅਦਾਲਤਾਂ ਅੰਦਰ ਪੀੜਤਾਂ ਨਾਲ ਮਨੁੱਖੀ ਬਰਾਬਰੀ ਦੇ ਆਧਾਰ ’ਤੇ ਵਿਵਹਾਰ ਕੀਤਾ ਜਾਵੇ, ਅਤੇ ਪੀੜਤ ਲੜਕੀਆਂ ਦੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਸਰਕਾਰ ਖ਼ੁਦ ਕਰੇ।


Comments Off on ਲੜਕੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.