ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਲੁਧਿਆਣਾ ਹੋਇਆ ਪਾਣੀ-ਪਾਣੀ

Posted On July - 12 - 2019

ਲੁਧਿਆਣਾ ਵਿਚ ਵੀਰਵਾਰ ਨੂੰ ਪਏ ਭਾਰੀ ਮੀਂਹ ਕਾਰਨ ਬੰਦ ਹੋਏ ਇੱਕ ਮੈਨਹੋਲ ਨੂੰ ਖੋਲ੍ਹਣ ਦਾ ਯਤਨ ਕਰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 11 ਜੁਲਾਈ
ਸ਼ਹਿਰ ਵਿੱਚ ਸਵੇਰੇ ਇੱਕ ਘੰਟਾ ਤੇਜ਼ ਹਨ੍ਹੇਰੀ ਨਾਲ ਵਰ੍ਹੇ ਮੀਂਹ ਨੇ ਸ਼ਹਿਰ ਨੂੰ ਕੁਝ ਹੀ ਮਿੰਟਾਂ ਵਿੱਚ ਪਾਣੀ ਪਾਣੀ ਕਰ ਦਿੱਤਾ। ਪੀਏਯੂ ਦੇ ਮੌਸਮ ਵਿਭਾਗ ਮੁਤਾਬਕ ਇੱਕ ਘੰਟਾ ਵਿੱਚ 30 ਐਮਐਮ ਮੀਂਹ ਵਰ੍ਹਿਆ। ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਨਾਲ ਭਰ ਗਏ। ਕਈ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟਰੈਫ਼ਿਕ ਜਾਮ ਵਰਗੇ ਹਾਲਾਤ ਹੋ ਗਏ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਸਾਰੀ ਅਧੀਨ ਫਿਰੋਜ਼ਪੁਰ ਰੋਡ, ਨੈਸ਼ਨਲ ਹਾਈਵੇਅ, ਚੰਡੀਗੜ੍ਹ ਰੋਡ ਤੇ ਇਸਦੇ ਨਾਲ ਦੱਖਣੀ ਬਾਈਪਾਸ ਦੇ ਕਈ ਹਿੱਸਿਆਂ ਵਿੱਚ ਆਈ।
ਸ਼ਹਿਰ ਦੇ ਦਮੋਰਿਆ ਪੁਲ, ਲਿੰਕ ਰੋਡ, ਹੰਬੜਾ ਰੋਡ, ਬਾੜੇਵਾਲ, ਚੰਡੀਗੜ੍ਹ ਰੋਡ, ਪੁਰਾਣੀ ਜੀਟੀ ਰੋਡ, ਗਿੱਲ ਰੋਡ, ਗਿਆਸਪੁਰਾ, ਸ਼ੇਰਪੁਰਾ, ਢੰਡਾਰੀ ਕਲਾਂ, ਗੁਰਦੇਵ ਨਗਰ, ਸਰਾਭਾ ਨਗਰ, ਮਾਡਲ ਟਾਊਨ, ਜਨਤਾ ਨਗਰ ਤੇ ਦੁਗਰੀ ਆਦਿ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸਦੇ ਨਾਲ ਹੀ ਘੁਮਾਰ ਮੰਡੀ ਦੇ ਕੁਝ ਇਲਾਕੇ, ਬਦੌੜ ਹਾਊਸ, ਜਲੰਧਰ ਬਾਈਪਾਸ, ਸਲੇਮ ਟਾਬਰੀ, ਰਾਹੋਂ ਰੋਡ, ਬਸਤੀ ਜੋਧੇਵਾਲ, ਸ਼ਿਵਾਜੀ ਨਗਰ, ਚੌੜਾ ਬਾਜ਼ਾਰ, ਬਾਜਵਾ ਨਗਰ, ਸ਼ਿਵਪੁਰੀ ਤੇ ਹੈਬੋਵਾਲ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਕਾਫ਼ੀ ਸਮੇਂ ਤੱਕ ਭਰਿਆ ਰਿਹਾ। ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਤੱਕ ਐਲੀਵੇਟੇਡ ਰੋਡ, ਲੱਕੜ ਪੁਲ, ਦੱਖਮੀ ਬਾਈਪਾਸ, ਫਿਰੋਜ਼ਪੁਰ ਰੋਡ ਤੇ ਚੰਡੀਗੜ੍ਹ ਰੋਡ ਦੀਆਂ ਮੁੱਖ ਸੜਕਾਂ ਉੱਤੇ ਦੇਰ ਸ਼ਾਮ ਤੱਕ ਮੀਂਹ ਦਾ ਪਾਣੀ ਖੜ੍ਹਾ ਰਿਹਾ।

ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਹਾਊਸ ਮੀਟਿੰਗ ਸੱਦਣ ਦੀ ਮੰਗ
ਮੀਂਹ ਦੌਰਾਨ ਪਾਣੀ ਵਿੱਚ ਡੁੱਬੇ ਸ਼ਹਿਰ ਦੇ ਮੁੱਦੇ ’ਤੇ ਨਗਰ ਨਿਗਮ ਜਨਰਲ ਹਾਊਸ ਵਿੱਚ ਵਿਰੋਧੀ ਧਿਰ ਆਗੂ ਅਕਾਲੀ ਕੌਂਸਲਰ ਹਰਭਜਨ ਸਿੰਘ ਡੰਗ ਨੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਜਲਦੀ ਐਮਰਜੈਂਸੀ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ। ਕੌਂਸਲਰ ਡੰਗ ਨੇ ਦੋਸ਼ ਲਗਾਏ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਰਹੇ ਹਨ, ਪਰ ਮੇਅਰ ਤੇ ਨਗਰ ਨਿਗਮ ਅਫ਼ਸਰਾਂ ਵੱਲੋਂ ਕੁੱਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਜਨਰਲ ਹਾਊਸ ਦੀ ਮੀਟਿੰਗ ਸੱਦੀ ਜਾਵੇ ਤੇ ਅਜਿਹਾ ਨਾ ਹੋਣ ’ਤੇ ਅਕਾਲੀ ਦਲ ਦੇ ਕੌਂਸਲਰ ਦੁਬਾਰਾ ਧਰਨੇ ਦੇਣ ਲਈ ਮਜਬੂਰ ਹੋਣਗੇ।

ਤੇਜ਼ ਮੀਂਹ ਤੇ ਝੱਖੜ ਕਾਰਨ ਦਰੱਖ਼ਤ ਡਿੱਗੇ
ਪਾਇਲ: ਸਵੇਰੇ ਕਰੀਬ ਪੌਣੇ ਦਸ ਵਜੇ ਆਏ ਤੇਜ਼ ਮੀਂਹ ਤੇ ਝੱਖੜ ਕਾਰਨ ਪਾਇਲ ਅਤੇ ਜੌੜੇ ਪੁਲ ਇਲਾਕੇ ਵਿਚ ਬਹੁਤੀਆਂ ਥਾਵਾਂ ਉੱਤੇ ਸੜਕਾਂ ’ਤੇ ਖੜ੍ਹੇ ਦਰੱਖਤ ਜੜ੍ਹਾਂ ਤੋਂ ਉਖੜ ਗਏ ਅਤੇ ਪਿੰਡ ਮਾਂਹਪੁਰ ਸਮੇਤ ਹੋਰ ਕਈ ਥਾਈਂ ਘਰਾਂ ਦੀਆਂ ਕੰਧਾਂ ਵੀ ਢਹਿ ਗਈਆਂ। ਸੜਕਾਂ ਦੇ ਆਲੇ-ਦੁਆਲੇ ਖੜ੍ਹੇ ਦਰੱਖਤਾਂ ਦੇ ਡਿੱਗਣ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ। ਆਵਾਜਾਈ ਨੂੰ ਨਿਰਵਿਘਨ ਚਲਾਉਣ ਖਾਤਰ ਰਾਹਗੀਰਾਂ ਨੇ ਦਰੱਖਤਾਂ ਨੂੰ ਸੜਕਾਂ ਤੋਂ ਪਾਸੇ ਹਟਾ ਕੇ ਰਸਤੇ ਚਾਲੂ ਕੀਤੇ। ਭਾਈ ਘਨ੍ਹੱਈਆ ਵੈੱਲਫੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਤੇ ਈਕੋ ਕਲੱਬ ਦੇ ਮਾ. ਬਲਜੀਤ ਸਿੰਘ ਬੈਨੀਪਾਲ, ਪ੍ਰਧਾਨ ਵਰਿੰਦਰ ਸਿੰਘ ਮਾਂਹਪੁਰ ਤੇ ਜਰਗ ਯੂਥ ਕਲੱਬ ਦੇ ਪ੍ਰਧਾਨ ਅਕਾਸ਼ਦੀਪ ਸਿੰਘ ਮੰਡੇਰ ਨੇ ਕਿਹਾ ਕਿ ਤੇਜ਼ ਮੀਂਹ ਤੇ ਝੱਖੜ ਕਾਰਨ ਦਰੱਖਤਾਂ ਦਾ ਭਾਰੀ ਨੁਕਸਾਨ ਹੋਇਆ ਹੈ। -ਪੱਤਰ ਪ੍ਰੇਰਕ


Comments Off on ਲੁਧਿਆਣਾ ਹੋਇਆ ਪਾਣੀ-ਪਾਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.