ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਲਗਾਤਾਰ ਚਾਰ ਵਾਰ ਇੰਟਰ ’ਵਰਸਿਟੀ ਖੇਡਣ ਵਾਲੇ ਦਲਬੀਰ ਸਿੰਘ ਰੰਧਾਵਾ

Posted On July - 6 - 2019

ਗੁਰਨਿੰਦਰ ਧਨੌਲਾ
ਅਕਤੂਬਰ 1965 ਨੂੰ ਮਾਤਾ ਗੁਰਦੀਪ ਕੌਰ ਤੇ ਪਿਤਾ ਇੰਦਰ ਸਿੰਘ ਦੇ ਘਰ ਜਨਮੇ ਦਲਬੀਰ ਸਿੰਘ ਨੇ ਫੁਟਬਾਲ ਵਿਚ ਆਪਣਾ ਲੋਹਾ ਮਨਵਾਇਆ। ਦਲਬੀਰ ਸਿੰਘ ਕਾਲਾ ਅਫਗਾਨਾ ਨੇ ਪਹਿਲੀ ਵਾਰੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਵੱਲੋਂ 1988-89 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ। ਇਸ ਵਿੱਚ ਦੂਜੀ ਵਾਰ ਤੇ ਫਿਰ ਲਗਾਤਾਰ ਤੀਜੀ ਵਾਰ 1990-91 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਹੈਟ੍ਰਿਕ ਮਾਰੀ। ਇੱਥੇ ਹੀ ਬਸ ਨਹੀਂ ਦਲਬੀਰ ਸਿੰਘ ਨੇ 1991-92 ਵਿੱਚ ਲਗਾਤਾਰ ਚੌਥੀ ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਨਾਲ ਆਪਣੀ ਖੇਡ ਦਾ ਲੋਹਾ ਮਨਵਾਇਆ। ਉਸ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਵਗਾਨਾ ਵਿਚ ਹੋਇਆ। ਜ਼ਿਲ੍ਹਾ ਗੁਰਦਾਸਪੁਰ ਵੀ ਮਾਹਿਲਪੁਰ ਵਾਂਗ ਫੁਟਬਾਲ ਵਿੱਚ ਕਿਤੇ ਘੱਟ ਨਹੀਂ ਹੈ। ਇਸ ਜ਼ਿਲ੍ਹੇ ਨੇ ਫੁਟਬਾਲ ਦੇ ਸਿਰਕੱਢ ਖਿਡਾਰੀ ਪੈਦਾ ਕੀਤੇ ਹਨ। ਜਿਨ੍ਹਾਂ ਵਿੱਚੋਂ ਇੱਕ ਦਲਬੀਰ ਸਿੰਘ ਹੈ, ਪਰ ਉਸ ਨੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਫੁਟਬਾਲ ਨੂੰ ਮਾਲਵੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤਕ ਲੈ ਆਂਦਾ।
ਉਹ ਪਟਿਆਲਾ ਤੋਂ ਐੱਨਆਈਐੱਸ, ਐੱਮਪੀਐੱਡ ਅਤੇ ਐੱਮ.ਫਿਲ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਕੋਚ ਨਿਯੁਕਤ ਹੋਏ। ਪਹਿਲੇ ਸਾਲ ਹੀ ਯੂਨੀਵਰਸਿਟੀ ਟੀਮ ਨੇ 1993-94 ਵਿੱਚ ਮੈਡਲ ਦਾ ਸੋਕਾ ਤੋੜਿਆ। ਯੂਨੀਵਰਸਿਟੀ ਟੀਮ ਨੇ ਨੌਰਥ ਜ਼ੋਨ ਵਿੱਚੋਂ ਬਰਾਊਂਜ਼ ਮੈਡਲ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚੋਂ ਬਰਾਊਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਬਾਅਦ ਦਲਬੀਰ ਸਿੰਘ ਦੀ ਮਿਹਨਤ ਮੁੜ ਰੰਗ ਲਿਆਈ। 1994-95 ਵਿੱਚ ਲਗਾਤਾਰ ਦੂਜੇ ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਜਿਸ ਦੀ ਮੇਜਬਾਨੀ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੀਤੀ, ਵਿਚ ਮੁੜ ਬਰਾਊਂਜ਼ ਮੈਡਲ ’ਤੇ ਕਬਜ਼ਾ ਕੀਤਾ। ਸਾਲ 1995-96 ਵਿੱਚ ਪੰਜਾਬੀ ਯੂਨੀਵਰਸਿਟੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਹੈਟ੍ਰਿਕ ਮਾਰਨ ਵੱਲ ਵਧ ਰਹੀ ਸੀ ਪਰ ਇਸ ਸਾਲ ਪੰਜਾਬੀ ਯੂਨੀਵਰਸਿਟੀ ਹੈਟ੍ਰਿਕ ਨਾ ਮਾਰ ਸਕੀ। 1997-98 ਵਿੱਚ ਪੰਜਾਬੀ ਯੂਨੀਵਰਸਿਟੀ ਇੱਕ ਕਦਮ ਹੋਰ ਅੱਗੇ ਵਧੀ। ਪਹਿਲਾਂ ਦੋ ਬਰਾਊਜ਼ ਤਗਮੇ ਜਿੱਤੇ ਸਨ, ਪਰ ਇਸ ਵਾਰੀ ਪਹਿਲੀ ਵਾਰ ਸਿਲਵਰ ਮੈਡਲ ਜਿੱਤਿਆ। 1998-99 ਨੌਰਥ ’ਚੋਂ ਦੂਜਾ ਸਥਾਨ, ਆਲ ਇੰਡੀਆ ਅਰੁਣਾਚਲ ਪ੍ਰਦੇਸ਼ ’ਚੋਂ ਸਿਲਵਰ ਮੈਡਲ ਜਿੱਤਿਆ। ਸਾਲ 2003-04 ਵਿੱਚ ਜ਼ੋਧਪੁਰ ਵਿੱਚ ਹੋਈਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੂਜੀ ਵਾਰ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਦਾ ਸੁਫਨਾ 2004-05 ਵਿੱਚ ਪੂਰਾ ਹੋਇਆ। ਗੜ੍ਹਸ਼ੰਕਰ ਵਿੱਚ ਹੋਈਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬੀ ’ਵਰਸਿਟੀ ਦੀ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤ ਇਤਿਹਾਸ ਸਿਰਜਿਆ। 2005-06 ਦੀਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਸਿਲਵਰ ਮੈਡਲ ਜਿੱਤਿਆ। 2008-09 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਗੋਲਡ ਮੈਡਲ ਜਿੱਤਿਆ।
ਸੰਪਰਕ: 97792-07572


Comments Off on ਲਗਾਤਾਰ ਚਾਰ ਵਾਰ ਇੰਟਰ ’ਵਰਸਿਟੀ ਖੇਡਣ ਵਾਲੇ ਦਲਬੀਰ ਸਿੰਘ ਰੰਧਾਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.