ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਰਾਹੁਲ ਵੱਲੋਂ ਹਾਰ ਮਗਰੋਂ ਪਹਿਲੀ ਵਾਰ ਅਮੇਠੀ ਦਾ ਦੌਰਾ

Posted On July - 11 - 2019

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਵਿੱਚ ਪਾਰਟੀ ਵਰਕਰਾਂ ਨੂੰ ਮਿਲਦੇ ਹੋਏ। ਫੋਟੋ: ਪੀਟੀਆਈ

ਅਮੇਠੀ, 10 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅਮੇਠੀ ਦਾ ਦੌਰਾ ਕੀਤਾ। ਗਾਂਧੀ ਗੌਰੀਗੰਜ ਵਿਚ ਪਾਰਟੀ ਦੇ ਤਿਲੋਈ ਹਲਕੇ ਦੇ ਇੰਚਾਰਜ ਮਾਤਾ ਪ੍ਰਸਾਦ ਵਸੀਹ ਦੇ ਘਰ ਗਏ। ਕਾਂਗਰਸੀ ਆਗੂ ਨੇ ਪ੍ਰਸਾਦ ਦੇ ਕਿਸੇ ਰਿਸ਼ਤੇਦਾਰ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਇਆ। ਇਸ ਤੋਂ ਬਾਅਦ ਉਨ੍ਹਾਂ ਪਾਰਟੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰੇ ਦੌਰਾਨ ਗਾਂਧੀ ਪਾਰਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਤੇ ਪੰਜ ਵਿਧਾਨ ਸਭਾ ਹਲਕਿਆਂ- ਸਲੋਨ, ਅਮੇਠੀ, ਗੌਰੀਗੰਜ, ਜਗਦੀਸ਼ਪੁਰ ਤੇ ਤਿਲੋਈ ਦੇ ਬੂਥ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰ ਕੇ ਸਿਆਸੀ ਸਥਿਤੀ ਦੀ ਸਮੀਖ਼ਿਆ ਕਰਨਗੇ। ਪਾਰਟੀ ਦੇ ਜ਼ਿਲ੍ਹਾ ਤਰਜਮਾਨ ਅਨਿਲ ਸਿੰਘ ਨੇ ਦੱਸਿਆ ਕਿ ਉਹ ਕੁਝ ਪਿੰਡਾਂ ਦਾ ਦੌਰਾ ਵੀ ਕਰਨਗੇ। ਰਾਹੁਲ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਨੁਮਾਇੰਦੇ ਚੰਦਰਕਾਂਤ ਦੂਬੇ ਤੇ ਜ਼ਿਲ੍ਹਾ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਸਤੀਫ਼ਾ ਦੇ ਦਿੱਤਾ ਸੀ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ 1999 ਤੋਂ ਅਮੇਠੀ ਲੋਕ ਹਲਕੇ ਤੋਂ ਜਿੱਤਦੇ ਰਹੇ ਹਨ ਪਰ ਇਸ ਵਾਰ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ। -ਪੀਟੀਆਈ

ਰਾਹੁਲ ਦੇ ਵਿਰੋਧ ’ਚ ਲਾਇਆ ਪੋਸਟਰ
ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਅੱਜ ਇੱਥੇ ਕਾਂਗਰਸ ਪਾਰਟੀ ਦਫ਼ਤਰ ਦੇ ਬਾਹਰ ਪੋਸਟਰ ਲਾ ਕੇ ਸਥਾਨਕ ਹਸਪਤਾਲ ਵਿਚ ਮਰੇ ਇਕ ਵਿਅਕਤੀ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ। ਪੋਸਟਰ ਰਾਹੀਂ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ ਗਿਆ ਕਿਉਂਕਿ ਕਾਂਗਰਸੀ ਆਗੂ ਹਸਪਤਾਲ ਚਲਾਉਣ ਵਾਲੇ ਸੰਜੈ ਗਾਂਧੀ ਯਾਦਗਾਰੀ ਟਰੱਸਟ ਦੇ ਟਰੱਸਟੀ ਹਨ। ਪੋਸਟਰ ’ਤੇ ਲਿਖਿਆ ਸੀ ਕਿ ‘ਨਿਆਏ ਦੋ ਨਿਆਏ ਦੋ, ਮੇਰੇ ਪਰਿਵਾਰ ਕੋ ਨਿਆਏ ਦੋ, ਦੋਸ਼ੀਆਂ ਕੋ ਸਜ਼ਾ ਦੋ।’ ਪੋਸਟਰ ’ਤੇ ਛਾਪਣ ਵਾਲੇ ਦਾ ਕੋਈ ਜ਼ਿਕਰ ਨਹੀਂ ਸੀ। ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ।

ਟਵਿੱਟਰ ’ਤੇ ਰਾਹੁਲ ਦੇ ਇਕ ਕਰੋੜ ਫਾਲੋਅਰ ਹੋਏ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਦੇ ਟਵਿੱਟਰ ਫਾਲੋਅਰਜ਼ ਦੀ ਗਿਣਤੀ ਇਕ ਕਰੋੜ ਤੋਂ ਟੱਪ ਗਈ ਹੈ। ਰਾਹੁਲ ਨੇ ਅੱਜ ਟਵਿੱਟਰ ’ਤੇ ਫਾਲੋਅਰਜ਼ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਸ਼ਸ਼ੀ ਥਰੂਰ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਕਾਂਗਰਸੀ ਆਗੂ ਸਨ ਜਿਨ੍ਹਾਂ ਨੂੰ ਰਾਹੁਲ ਨੇ ਪਿਛਲੇ ਸਾਲ ਹੀ ਪਿੱਛੇ ਛੱਡ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਕਰੋੜ ਅੱਸੀ ਲੱਖ ਫਾਲੋਅਰਜ਼ ਹਨ।


Comments Off on ਰਾਹੁਲ ਵੱਲੋਂ ਹਾਰ ਮਗਰੋਂ ਪਹਿਲੀ ਵਾਰ ਅਮੇਠੀ ਦਾ ਦੌਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.