ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਮੰਤਰੀ ਨੇ ਵਿਦਿਆਰਥਣਾਂ ਦੀਆਂ ਮੁਸ਼ਕਲਾਂ ਸੁਣੀਆਂ

Posted On July - 12 - 2019

ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਿਦਿਆਰਥਣਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ। -ਫੋਟੋ: ਮੱਟਰਾਂ

ਪੱਤਰ ਪ੍ਰੇਰਕ
ਭਵਾਨੀਗੜ੍ਹ 11 ਜੁਲਾਈ
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਦੌਰੇ ਦੌਰਾਨ ਸਕੂਲ ਅਧਿਆਪਕਾਂ ਤੇ ਵਿਦਿਆਰਥਣਾਂ ਤੋਂ ਮੁਸ਼ਕਲਾਂ ਸੁਣਨ ਉਪਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਸਿੰਗਲਾ ਨੇ ਸਕੂਲ ਦੀ ਪ੍ਰਿੰਸੀਪਲ ਨੀਰਜਾ ਸੂਦ ਅਤੇ ਸਟਾਫ ਨੂੰ ਨਾਲ ਲੈ ਕੇ ਸਕੂਲ ਦੇ ਖੇਡ ਮੈਦਾਨ, ਮਿਡ-ਡੇਅ ਮੀਲ ਦੇ ਕਮਰੇ ਅਤੇ ਕਲਾਸਾਂ ਦੇ ਕਮਰਿਆਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਵੇਰ ਦੀ ਸਭਾ ਵਾਲੇ ਮੈਦਾਨ ਵਿੱਚ ਪਹੁੰਚ ਕੇ ਵਿਦਿਆਰਥਣਾਂ ਨੂੰ ਸਕੂਲ ਦੀਆਂ ਮੁਸ਼ਕਲਾਂ ਅਤੇ ਪੜ੍ਹਾਈ ਸਬੰਧੀ ਸੁਝਾਅ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਵੱਖ ਵੱਖ ਜਮਾਤਾਂ ਦੀਆਂ ਤਕਰੀਬਨ 15 ਲੜਕੀਆਂ ਨੇ ਸਕੂਲ ਦੇ ਖੇਡ ਮੈਦਾਨ ਦੀ ਖਸਤਾ ਹਾਲਤ, ਲਾਇਬ੍ਰੇਰੀ ਦੇ ਕਮਰੇ ਦੀ ਘਾਟ, ਲੈਬਾਰਟਰੀ, ਕਲਾਸਾਂ ਵਾਲੇ ਕਮਰਿਆਂ ਦੀ ਖਸਤਾ ਹਾਲਤ, ਕੰਪਿਊਟਰ ਰੂਮ, ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰਨ, ਸਵੇਰ ਦੀ ਸਭਾ ਵਾਲੇ ਮੈਦਾਨ ਨੂੰ ਪੱਕਾ ਕਰਨ ਆਦਿ ਮੁਸ਼ਕਲਾਂ ਬਾਰੇ ਅਨੇਕਾਂ ਸਵਾਲ ਕੀਤੇ ਅਤੇ ਕਈ ਸੁਝਾਅ ਵੀ ਦਿੱਤੇ। ਸ੍ਰੀ ਸਿੰਗਲਾ ਨੇ ਕਿਹਾ ਕਿ ਸਾਰੀਆਂ ਮੁਸ਼ਕਲਾਂ ਬਹੁਤ ਹੀ ਸੀਮਤ ਸਮੇਂ ਅੰਦਰ ਹੱਲ ਕਰ ਦਿੱਤੀਆਂ ਜਾਣਗੀਆਂ। ਨੌਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਕੀਤਾ ਸਵਾਲ ਕਿ ਉਨ੍ਹਾਂ ਦੀ ਜਮਾਤ ਨੂੰ ਵੀ ਸਾਈਕਲ ਮਿਲਣੇ ਚਾਹੀਦੇ ਹਨ, ਉੱਤੇ ਕੈਬਨਿਟ ਮੰਤਰੀ ਨੇ ਤੁਰੰਤ ਅਮਲ ਕਰਦਿਆਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤੋਂ ਵੱਖਰੇ ਆਪਣੇ ਵੱਲੋਂ 50 ਸਾਈਕਲ ਦੇਣ ਦਾ ਐਲਾਨ ਕੀਤਾ। ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਖੇਡ ਮੈਦਾਨ ਵਿੱਚ ਭਰਤ ਪਾ ਕੇ ਉੱਚਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਸਿੱਖਿਆ ਅਫਸਰ ਰਾਜਪਾਲ, ਡੀਐਸਪੀ ਸੁਖਰਾਜ ਸਿੰਘ ਘੁੰਮਣ, ਪ੍ਰਿੰਸੀਪਲ ਤਰਵਿੰਦਰ ਕੌਰ ਹਾਜ਼ਰ ਸਨ।


Comments Off on ਮੰਤਰੀ ਨੇ ਵਿਦਿਆਰਥਣਾਂ ਦੀਆਂ ਮੁਸ਼ਕਲਾਂ ਸੁਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.