ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਮੋਢੇ ਦਾ ਦਰਦ

Posted On July - 26 - 2019

ਡਾ. ਸੁਧੀਰ ਗੁਪਤਾ*/ਡਾ. ਰਿਪੁਦਮਨ ਸਿੰਘ**

ਆਧੁਨਿਕ ਜੀਵਨ ਸ਼ੈਲੀ ਨੇ ਸਿਹਤ ਨੂੰ ਕਈ ਪੱਧਰਾਂ ਤੇ ਬਹੁਤ ਨੁਕਸਾਨ ਪਹੁੰਚਾਇਆ ਹੈ। ਸਿਹਤ ਬਾਰੇ ਲਾਪਰਵਾਹੀ ਅਤੇ ਨੇਮੀ ਕਸਰਤ ਨਾ ਕਰਨ ਕਾਰਨ ਪਿੱਠ, ਕਮਰ, ਗਰਦਨ ਅਤੇ ਮੋਢੇ ਦੇ ਦਰਦ (ਫਰੋਜ਼ਨ ਸ਼ੋਲਡਰ) ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਤਕਰੀਬਨ 58 ਲੱਖ ਲੋਕ ਗਰਦਨ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਲੰਮੇ ਸਮੇਂ ਤੱਕ ਕੰਪਿਊਟਰ ਅੱਗੇ ਬੈਠੇ ਰਹਿਣਾ ਅਤੇ ਸੈਰ ਤੇ ਕਸਰਤ ਲਈ ਸਮਾਂ ਨਾ ਕੱਢਣਾ। ਸਾਰਾ ਦਿਨ ਇਕੋ ਤਰ੍ਹਾਂ ਨਾਲ (posture) ਵਿਚ ਬੈਠੇ ਰਹਿਣ ਨਾਲ ਜੋੜ ਜਾਮ ਹੋਣ ਲੱਗਦੇ ਹਨ। ਫਰੋਜ਼ਨ ਸ਼ੋਲਡਰ ਹੋਣ ਪਿੱਛੇ ਅਸਲ ਕਾਰਨ ਕੀ ਹਨ, ਇਹ ਤਾਂ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸਮੱਸਿਆ ਪ੍ਰੋਫੈਸ਼ਨਲਜ਼, ਖਾਸਤੌਰ ਉੱਤੇ ਇਸਤਰੀਆਂ ਨੂੰ ਜ਼ਿਆਦਾ ਹੋ ਰਹੀ ਹੈ।
ਇਹ ਦਰਦ ਕੁੱਝ ਵੱਖਰਾ ਹੈ
ਫਰੋਜ਼ਨ ਸ਼ੋਲਡਰ ਵਿਚ ਮੋਢੇ ਦੀਆਂ ਹੱਡੀਆਂ ਨੂੰ ਹਿਲਾਉਣਾ ਮੁਸ਼ਕਿਲ ਹੋਣ ਲੱਗਦਾ ਹੈ। ਮੈਡੀਕਲ ਭਾਸ਼ਾ ਵਿਚ ਇਸ ਦਰਦ ਨੂੰ ਅਡਹੈਸਿਵ ਕੈਪਸੂਲਾਇਟਿਸ (adhesive capsulitis) ਕਿਹਾ ਜਾਂਦਾ ਹੈ। ਹਰ ਜੋੜ ਦੇ ਬਾਹਰ ਕੈਪਸੂਲ ਹੁੰਦਾ ਹੈ। ਫਰੋਜ਼ਨ ਸ਼ੋਲਡਰ ਵਿਚ ਇਹੀ ਕੈਪਸੂਲ ਸਖ਼ਤ (stiff) ਹੋ ਜਾਂਦਾ ਹੈ। ਇਹ ਦਰਦ ਹੌਲੀ ਹੌਲੀ ਅਤੇ ਅਚਾਨਕ ਸ਼ੁਰੂ ਹੁੰਦਾ ਹੈ, ਫਿਰ ਪੂਰੇ ਮੋਢੇ ਨੂੰ ਜਾਮ ਕਰ ਦਿੰਦਾ ਹੈ, ਜਿਵੇਂ ਡਰਾਇਵਿੰਗ ਦੌਰਾਨ ਜਾਂ ਕੋਈ ਘਰੇਲੂ ਕੰਮ ਕਰਦਿਆਂ ਅਚਾਨਕ ਇਹ ਦਰਦ ਹੋ ਸਕਦਾ ਹੈ। ਕੋਈ ਸ਼ਖ਼ਸ ਗੱਡੀ ਚਲਾ ਰਿਹਾ ਹੈ, ਬਗਲ ਜਾਂ ਪਿੱਛੇ ਦੀ ਸੀਟ ਤੋਂ ਉਹ ਕੋਈ ਸਾਮਾਨ ਚੁੱਕਣ ਲਈ ਹੱਥਾਂ ਘੁਮਾਉਣਾ ਚਾਹੇ ਤਾਂ ਅਚਾਨਕ ਉਸ ਨੂੰ ਮਹਿਸੂਸ ਹੋਵੇ ਕਿ ਉਸ ਦਾ ਮੋਢਾ ਘੁੰਮ ਨਹੀਂ ਰਿਹਾ ਅਤੇ ਉਸ ਵਿਚ ਦਰਦ ਹੈ ਤਾਂ ਇਹ ਫਰੋਜ਼ਨ ਸ਼ੋਲਡਰ ਦਾ ਲੱਛਣ ਹੋ ਸਕਦਾ ਹੈ। ਗਰਦਨ ਦੇ ਕਿਸੇ ਵੀ ਦਰਦ ਨੂੰ ਫਰੋਜ਼ਨ ਸ਼ੋਲਡਰ ਸਮਝ ਲਿਆ ਜਾਂਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ। ਇਸ ਨੂੰ ਆਰਥਰਾਇਟਿਸ ਸਮਝਣ ਦੀ ਭੁੱਲ ਵੀ ਕੀਤੀ ਜਾਂਦੀ ਹੈ।

ਸਚਾਈ ਕੀ ਹੈ

ਇਸ ਰੋਗ ਤੋਂ ਪੀੜਤ 60 ਫ਼ੀਸਦੀ ਲੋਕ ਤਿੰਨ ਕੁ ਸਾਲ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ। 90 ਫ਼ੀਸਦੀ ਲੋਕ ਸੱਤ ਸਾਲ ਦੇ ਅੰਦਰ ਅੰਦਰ ਠੀਕ ਹੋ ਜਾਂਦੇ ਹਨ। ਚੋਟ ਜਾਂ ਝਟਕੇ ਤੋਂ ਹੋਣ ਵਾਲਾ ਹਰ ਦਰਦ ਫਰੋਜ਼ਨ ਸ਼ੋਲਡਰ ਨਹੀਂ ਹੁੰਦਾ। ਇਹ ਸਮੱਸਿਆ 35 ਤੋਂ 70 ਸਾਲ ਦੀ ਉਮਰ ਵਰਗ ਵਿਚ ਜ਼ਿਆਦਾ ਹੁੰਦਾ ਹੈ। ਡਾਇਬਿਟੀਜ਼, ਥਾਇਰਾਇਡ, ਕਾਰਡੀਓ ਵੈਸਕੁਲਰ ਸਮੱਸਿਆਵਾਂ, ਟੀਬੀ ਅਤੇ ਪਾਰਕਿਨਸਨ ਦੇ ਮਰੀਜ਼ਾਂ ਨੂੰ ਇਹ ਸਮੱਸਿਆ ਜ਼ਿਆਦਾ ਘੇਰਦੀ ਹੈ। 10 ਫ਼ੀਸਦੀ ਲੋਕ ਠੀਕ ਨਹੀਂ ਹੁੰਦੇ। ਉਨ੍ਹਾਂ ਦਾ ਇਲਾਜ ਸਰਜੀਕਲ ਅਤੇ ਨਾਨ-ਸਰਜੀਕਲ ਦੋਨਾਂ ਪ੍ਰਕਿਰਿਆਵਾਂ ਰਾਹੀਂ ਕੀਤਾ ਜਾਂਦਾ ਹੈ।

ਜਾਂਚ ਅਤੇ ਇਲਾਜ

ਲੱਛਣਾਂ ਅਤੇ ਸਰੀਰਕ ਜਾਂਚ ਦੇ ਜ਼ਰੀਏ ਡਾਕਟਰ ਇਸ ਦੀ ਸ਼ਨਾਖ਼ਤ ਕਰਦੇ ਹਨ। ਮੁਢਲੀ ਜਾਂਚ ਵਿਚ ਡਾਕਟਰ ਮੋਢੇ ਅਤੇ ਬਾਂਹ ਦੇ ਖਾਸ ਹਿੱਸਿਆਂ ਉੱਤੇ ਦਬਾਅ ਦੇ ਕੇ ਦਰਦ ਦੀ ਸ਼ਿੱਦਤ ਦੇਖਦੇ ਹਨ। ਇਸ ਤੋਂ ਇਲਾਵਾ ਐਕਸ-ਰੇ ਜਾਂ ਐੱਮਆਰਆਈ ਜਾਂਚ ਕਰਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਲਾਜ ਦੀ ਪ੍ਰਕਿਰਿਆ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਸ਼ੁਰੂ ਕੀਤੀ ਜਾਂਦੀ ਹੈ। ਦਰਦ ਨਿਵਾਰਕ ਦਵਾਈਆਂ ਜ਼ਰੀਏ ਪਹਿਲਾਂ ਦਰਦ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂਕਿ ਮਰੀਜ਼ ਮੋਢੇ ਨੂੰ ਹਿਲਾ ਸਕੇ। ਦਰਦ ਘੱਟ ਹੋਣ ਪਿੱਛੋਂ ਫਿਜੀਓਥਰੈਪੀ ਸ਼ੁਰੂ ਕਰਾਈ ਜਾਂਦੀ ਹੈ ਜਿਸ ਵਿਚ ਹਾਟ ਤੇ ਕੋਲਡ ਕੰਪਰੇਸ਼ਨ ਪੈਕ ਵੀ ਦਿੱਤਾ ਜਾਂਦਾ ਹੈ। ਇਸ ਨਾਲ ਮੋਢੇ ਦੀ ਸੋਜ ਅਤੇ ਦਰਦ ਵਿਚ ਰਾਹਤ ਮਿਲਦੀ ਹੈ।

ਲਾਪਰਵਾਹੀ ਖ਼ਤਰਨਾਕ ਹੋ ਸਕਦੀ ਹੈ

ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਲਗਾਤਾਰ ਹੋਵੇ ਤਾਂ ਡਾਕਟਰ ਨੂੰ ਦਿਖਾਓ। ਦਰਦ ਜ਼ਿਆਦਾ ਹੋਵੇ ਤਾਂ ਹੱਥਾਂ ਨੂੰ ਸਿਰ ਦੇ ਬਰਾਬਰ ਉਚਾਈ ਉੱਤੇ ਰੱਖ ਕੇ ਸੌਂਵੋ। ਬਾਹਾਂ ਦੇ ਹੇਠਾਂ ਇਕ ਦੋ ਸਿਰਹਾਣੇ ਰੱਖ ਕਰ ਸੌਣ ਨਾਲ ਆਰਾਮ ਮਿਲਦਾ ਹੈ। ਤਿੰਨ ਤੋਂ ਨੌਂ ਮਹੀਨੇ ਤੱਕ ਫਰੀਜ਼ਿੰਗ ਪੀਰੀਅਡ ਮੰਨਿਆ ਜਾਂਦਾ ਹੈ। ਇਸ ਦੌਰਾਨ ਫਿਜੀਓਥਰੈਪੀ ਨਹੀਂ ਕਰਾਈ ਜਾਣੀ ਚਾਹੀਦੀ। ਦਰਦ ਵਧਣ ਅਤੇ ਡਾਕਟਰ ਦੀ ਸਲਾਹ ਨਾਲ ਦਰਦ ਨਿਵਾਰਕ ਲਏ ਜਾ ਸਕਦੇ ਹਨ। ਛੇ ਮਹੀਨੇ ਬਾਅਦ ਸ਼ੋਲਡਰ ਫਰੋਜ਼ਨ ਪੀਰੀਅਡ ਵਿਚ ਜਾਂਦਾ ਹੈ। ਤਦ ਫਿਜੀਓਥਰੈਪੀ ਕਰਾਈ ਜਾਣੀ ਚਾਹੀਦੀ ਹੈ। 10 ਫ਼ੀਸਦੀ ਮਾਮਲੀਆਂ ਵਿਚ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ। ਅਜਿਹੀ ਸੂਰਤ ਵਿਚ ਸਰਜੀਕਲ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ। ਕਈ ਵਾਰ ਫਰੋਜ਼ਨ ਸ਼ੋਲਡਰ ਅਤੇ ਦਰਦ ਦੇ ਹੋਰ ਲੱਛਣ ਇਕੋ ਜਿਹੇ ਦਿਸਦੇ ਹਨ। ਇਸ ਲਈ ਮਾਹਰ ਦੀ ਜਾਂਚ ਜ਼ਰੂਰੀ ਹੈ।

ਕਸਰਤ ਵੀ ਉਪਾਅ ਹੈ

ਕਿਸੇ ਟਾਇਟ ਬੰਦ ਦਰਵਾਜ਼ੇ ਦੇ ਹੈਂਡਲ ਨੂੰ ਜਿਹੜਾ ਮੋਢਾ ਨਹੀਂ ਦੁਖਦਾ, ਉਸ ਪਾਸੇ ਵਾਲੇ ਹੱਥ ਨਾਲ ਫੜੋ ਅਤੇ ਦਰਦ ਵਾਲੇ ਹੱਥ ਨੂੰ ਪਿੱਛੇ ਵੱਲ ਲਿਜਾਣ ਦੀ ਕੋਸ਼ਿਸ਼ ਕਰੋ। ਦਰਦ ਵਾਲੇ ਹੱਥ ਨੂੰ ਹੌਲੀ ਹੌਲੀ ਉਪਰ ਚੁੱਕੋ। ਦੂਜੇ ਹੱਥ ਨੂੰ ਪਿੱਠ ਵੱਲ ਲੈ ਜਾਓ ਅਤੇ ਤੌਲੀਏ ਦੇ ਸਹਾਰੇ ਉੱਤੇ ਹੇਠਾਂ ਕਰਨ ਦੀ ਕੋਸ਼ਿਸ਼ ਕਰੋ। ਦਰਦ ਵਾਲੇ ਹੱਥ ਨੂੰ ਦੂਜੇ ਪਾਸੇ ਦੇ ਮੋਢੇ ਵੱਲ ਲਿਜਾਣ ਦੀ ਕੋਸ਼ਿਸ਼ ਕਰੋ। ਦੂਜੇ ਹੱਥ ਨਾਲ ਕੂਹਣੀ ਨੂੰ ਸਹਾਰਾ ਦਿਓ।

ਸੰਪਰਕ: *7888663049, **9815200134


Comments Off on ਮੋਢੇ ਦਾ ਦਰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.