85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼

Posted On July - 23 - 2019

ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਜੁਲਾਈ

ਰੀਤਿਕਾ ਜਿੰਦਲ ਆਈਏਐੱਸ

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਲੱਖਣ ਉਪਰਾਲੇ ਵਜੋ ਬੇਟੀ ਬਚਾਓ, ਬੇਟੀ ਪੜ੍ਹਾਓ‘ ਸਕੀਮ ਤਹਿਤ ਇਥੋਂ ਦੀਆਂ ਤਿੰਨ ਸਫਲ ਮੁਟਿਆਰਾਂ ਦੀ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ।

ਵਿਪਨਪ੍ਰੀਤ ਮਲ੍ਹੀ

ਇਸ 90-ਸਕਿੰਟ ਦੀ ਡਾਕੂਮੈਂਟਰੀ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਮੋਗਾ ਦੀ ਲੜਕੀ ਰਿਤਿਕਾ ਜਿੰਦਲ ਨੇ 22 ਸਾਲ ਦੀ ਉਮਰ ਵਿਚ 88 ਵਾਂਂ ਰੈਂਕ ਪ੍ਰਾਪਤ ਕਰਕੇ ਭਾਰਤੀ ਸਿਵਲ ਸੇਵਾਵਾਂ (ਆਈਏਐਸ) ਦੀ ਪ੍ਰੀਖਿਆ ਪਾਸ ਕੀਤੀ। ਇਸ ਤਰਾਂ ਜ਼ਿਲ੍ਹੇ ਦੇ ਪਿੰਡ ਚੜਿੱਕ ਦੀ 17 ਸਾਲਾ ਸੁਖਮਨਦੀਪ ਕੌਰ ਜੋ ਬਾਸਕਟਬਾਲ ਦੀ ਗੋਲਡ ਮੈਡਲਿਸਟ ਰਹਿਣ ਤੋ ਇਲਾਵਾ ਦੋ ਵਾਰ ਕੌਮੀ ਬਾਸਕਟਬਾਲ ਟੀਮ ਦੀ ਕੈਪਟਨ ਵੀ ਰਹਿ ਚੁੱਕੀ ਹੈ। ਇਸ ਫਿਲਮ ਵਿਚ 15 ਸਾਲਾ ਲੜਕੀ ਵਿਪਨਪ੍ਰੀਤ ਮਲ੍ਹੀ ਵੀ ਸ਼ਾਮਲ ਹੈ, ਜੋ ਦੋ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ। ਇਸ ਨੇ ਜਪਾਨ ਦੇ ਟੋਕੀਓ ਵਿੱਚ ਆਯੋਜਿਤ ਰੈੱਡ ਕਰਾਸ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ’ਚ ਭਾਗ ਲਿਆ ਅਤੇ ਨਵੀਂ ਦਿੱਲੀ ਵਿਚ ਸਾਲਾਨਾ ਕੌਮੀ ਐੱਨਸੀਸੀ ਗਣਤੰਤਰ ਦਿਵਸ ਕੈਂਪ ਵਿਚ ਵੀ ਹਿੱਸਾ ਲਿਆ ਸੀ। ਇਸ ਮੌਕੇ ਸ੍ਰੀ ਹੰਸ ਨੇ ਮਹਿਲਾ ਸਸ਼ਕਤੀਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਦੇਸ਼ ਦੀ ਸਭ ਤੋ ਵੱਡੀ ਸੰਪਤੀ ਹਨ ਅਤੇ ਇਨ੍ਹਾਂ ਨੇ ਪਹਿਲਾਂ ਹੀ ਵੱਖ ਵੱਖ ਖੇਤਰਾਂ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ। ਉਨ੍ਹਾਂ ਸਿਨੇਮਾ ਮਾਲਕਾਂ ਨੂੰ ਫਿਲਮ ਪ੍ਰਸਾਰਨ ਤੋਂ ਪਹਿਲਾਂ ਇਸ ਡਾਕੂਮੈਂਟਰੀ ਫਿਲਮ ਦਾ ਪ੍ਰਸਾਰਨ ਕਰਨ ।

ਸੁਖਮਨਦੀਪ ਕੌਰ

 


Comments Off on ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.