ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ

Posted On July - 6 - 2019

ਸੁਰਜੀਤ ਜੱਸਲ

ਸਿਨਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ, ਪਰ ਅਮਲ ਕੋਈ ਨਹੀਂ ਕਰਦਾ। ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰਹ ਤੋਂ ‘ਮੁੰਡਾ ਹੀ ਚਾਹੀਦਾ’ ਹੈ। ਹੁਣ ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ਨਿਰਮਾਤਰੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਜਿਸਦਾ ਨਾਂ ਵੀ ਇਹੋ ਹੈ ‘ਮੁੰਡਾ ਹੀ ਚਾਹੀਦਾ’।
ਇਸ ਬਾਰੇ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਇਹ ਹਰੇਕ ਪਰਿਵਾਰ ਦੀ ਕਹਾਣੀ ਹੈ ਭਾਵੇਂ ਉਹ ਕਿੰਨਾ ਵੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ। ਇਹ ਫ਼ਿਲਮ ਸਮਾਜ ਦੇ ਕੌੜੇ ਸੱਚ ਨੂੰ ਸਾਹਮਣੇ ਲਿਆਵੇਗੀ। ਇਹ ਇਕ ਮੱਧ ਵਰਗੀ ਪਰਿਵਾਰ ਦੀ ਕਹਾਣੀ ਹੈ ਜੋ ਮੁੰਡੇ-ਕੁੜੀ ਦੇ ਚੱਕਰ ’ਚ ਪੈ ਕੇ ਕੀ ਕੀ ਪਾਪੜ ਵੇਲਦਾ ਹੈ, ਕਿਵੇਂ ਪਾਖੰਡੀ ਲੋਕ ਇਨ੍ਹਾਂ ਨੂੰ ਭਾਵਨਾਤਮਕ ਤੌਰ ’ਤੇ ਲੁੱਟਦੇ ਹਨ। ਆਖਿਰ ਮਰਦ ਹੋ ਕੇ ਟੈਸਟ ਟਿਊਬ ਬੇਬੀ ਦੇ ਚੱਕਰ ’ਚ ਪਏ ਫ਼ਿਲਮ ਦੇ ਨਾਇਕ ਨਾਲ ਕੀ ਬੀਤਦੀ ਹੈ ? ਇਹ ਤਾਂ ਫ਼ਿਲਮ ਵੇਖ ਕੇ ਹੀ ਪਤਾ ਲੱਗੇਗਾ। ਨੀਰੂ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਮਾਜ ਨੂੰ ਕੋਈ ਚੰਗੀ ਫ਼ਿਲਮ ਦੇਣਾ ਹੈ। ਜੇਕਰ ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਸਮਾਜ ਵਿਚ ਦਸ ਪ੍ਰਤੀਸ਼ਤ ਲੋਕਾਂ ਦੀ ਵੀ ਸੋਚ ਬਦਲਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਸਫਲ ਸਮਝਾਂਗੇ।
ਨੀਰੂ ਬਾਜਵਾ ਐਂਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹੈ ਜਿਸਨੇ ਬਹੁਤ ਹੀ ਬਾਰੀਕੀ ਨਾਲ ਫ਼ਿਲਮ ਦੇ ਵਿਸ਼ੇ ਨੂੰ ਪਰਦੇ ’ਤੇ ਉਤਾਰਿਆ ਹੈ। ਇਸ ਫ਼ਿਲਮ ਵਿਚ ਰੁਬੀਨਾ ਬਾਜਵਾ ਤੇ ਹਰੀਸ਼ ਵਰਮਾ ਅਜੀਬੋ ਗਰੀਬ ਕਿਰਦਾਰਾਂ ’ਚ ਨਜ਼ਰ ਆਉਣਗੇ ਜੋ ਕਾਮੇਡੀ ਦੇ ਮਾਹੌਲ ’ਚ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨਗੇ। ਫ਼ਿਲਮ ਦੀ ਟੈਗ ਲਾਈਨ ‘ਮੁੰਡਾ ਹੀ ਚਾਹੀਦਾ ਤਾਂ ਆਪ ਜੰਮੋ’ ਵੀ ਬਹੁਤ ਵੱਡੀ ਗੱਲ ਕਹਿੰਦੀ ਹੈ।
ਫ਼ਿਲਮ ਵਿਚ ਰੁਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੌਰ, ਜੱਗੀ ਧੂਰੀ, ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ, ਗੁਰਮੋਹ ਤੇ ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ। ਇਹ ਫ਼ਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੌਇਜ਼ ਵੱਲੋਂ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਕੀਤੀ ਜਾਵੇਗੀ।

ਸੰਪਰਕ : 98146-07737


Comments Off on ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.