ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਮੁਸਲਿਮ ਪਤਨੀ ਵੱਲੋਂ ਹਿੰਦੂ ਪਤੀ ’ਤੇ ਕੁੱਟਮਾਰ ਦੇ ਦੋਸ਼

Posted On July - 14 - 2019

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 13 ਜੁਲਾਈ
ਕਰੀਬ ਇੱਕ ਸਾਲ ਪਹਿਲਾ ਹਿੰਦੂ ਵਿਅਕਤੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਮੁਸਲਿਮ ਔਰਤ ਨੇ ਆਪਣੇ ਪਤੀ ’ਤੇ ਪੇਕੇ ਘਰ ’ਚ ਵੜ ਕੇ ਤਲਾਕ ਲੈਣ ਖਾਤਰ ਉਸ ਨੂੰ, ਉਸ ਦੀ ਮਾਂ ਅਤੇ ਭੈਣ ਦੇ ਢਿੱਡ ’ਚ ਲੱਤਾਂ ਮਾਰਨ ਅਤੇ ਮਾਰ-ਕੁੱਟ ਦੇ ਦੋਸ਼ ਲਗਾਏ ਹਨ। ਪੀੜਤਾ ਔਰਤ ਸਪਨਾ ਪੁੱਤਰੀ ਸ਼ਬੀਰ ਅਲੀ ਪਿੰਡ ਨਰਸਿੰਘ ਕਾਲੋਨੀ ਵਿੱਚ ਰਹਿੰਦੀ ਹੈ। ਜਦੋਂਕਿ ਉਸ ਦਾ ਹਿੰਦੂ ਪਤੀ ਕਪਿਲ ਬਾਂਸਲ ਪੁੱਤਰ ਸੱਤਪਾਲ ਡੱਬਵਾਲੀ ਦੀ ਗਊਸ਼ਾਲਾ ਵਿੱਚ ਕਰਮਚਾਰੀ ਹੈ। ਫਿਲਹਾਲ ਮਾਮਲਾ ਸੰਗਤ ਥਾਣੇ ਦੀ ਜੱਸੀ ਬਾਗਵਾਲੀ ਪੁਲੀਸ ਚੌਕੀ ਕੋਲ ਹੈ, ਜਿੱਥੇ ਪੀੜਤਾ ਨੇ ਇਨਸਾਫ਼ ਲਈ ਦਰਖਾਸਤ ਦਿੱਤੀ ਹੋਈ ਹੈ। ਪੀੜਤਾ ਦਾ ਦੋਸ਼ ਹੈ ਕਿ ਮੁਸਲਿਮ ਧਰਮ ਨਾਲ ਸੰਬਧਤ ਹੋਣ ਅਤੇ ਕੋਰਟ ਮੈਰਿਜ ਕਰਵਾਉਣ ਕਰਕੇ ਉਸ ਦੀ ਸੱਸ ਅਤੇ ਜੇਠ ਚਿੰਪੂ ਉਸ ਨੂੰ ਤਾਅਣੇ-ਮਿਹਨੇ ਮਾਰ ਕੇ ਪਰੇਸ਼ਾਨ ਕਰਦੇ ਹਨ। ਹੁਣ ਉਸ ਦਾ ਪਤੀ ਕਪਿਲ ਬਾਂਸਲ ਵੀ ਉਨ੍ਹਾਂ ਨਾਲ ਰਲ ਕੇ ਦਾਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਲੱਗਿਆ ਹੈ। ਉਹ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਬੀਤੇ ਦੋ ਮਹੀਨੇ ਤੋਂ ਨਰਸਿੰਘ ਕਾਲੋਨੀ ’ਚ ਆਪਣੇ ਪੇਕੇ ਘਰ ਰਹਿੰਦੀ ਹੈ। ਸਪਨਾ ਨੇ ਕਿਹਾ ਕਿ ਬੀਤੇ ਪਰਸੋਂ ਰਾਤ ਕਰੀਬ ਸਾਢੇ ਅੱਠ ਵਜੇ ਉਸ ਦਾ ਪਤੀ ਕਪਿਲ ਬਾਂਸਲ ਉਸ ਦੇ ਪੇਕੇ ਘਰ ਆਇਆ ਅਤੇ ਉਸ ਨੂੰ ਬੇਇੱਜ਼ਤ ਕਰਨ ਦੀਆਂ ਧਮਕੀਆਂ ਦੇਣ ਲੱਗਿਆ। ਸਪਨਾ ਅਨੁਸਾਰ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ਕਰਕੇ ਕਪਿਲ ਬਾਂਸਲ ਅਤੇ ਉਸ ਦਾ ਸਾਥੀ ਮੌਕੇ ਤੋਂ ਭੱਜ ਗਏ।
ਦੂਜੇ ਪਾਸੇ ਕਪਿਲ ਬਾਂਸਲ ਨੇ ਆਖਿਆ ਕਿ ਉਹ ਬਤੌਰ ਪਤੀ ਸਪਨਾ ਨੂੰ ਆਪਣਾ ਸਮਾਜਿਕ ਆਚਾਰ-ਵਿਹਾਰ ਦਰੁੱਸਤ ਰੱਖਣ ਲਈ ਆਖਣ ਗਿਆ ਸੀ, ਜਿੱਥੇ ਉਨ੍ਹਾਂ ਨੇ ਹਮਲਾ ਕਰਕੇ ਉਸ ਨੂੰ ਜਖ਼ਮੀ ਦਿੱਤਾ ਅਤੇ ਉਸ ਦੇ ਸਿਰ ’ਤੇ ਕਈ ਟਾਂਕੇ ਵੀ ਲੱਗੇ ਹਨ।
ਜੱਸੀ ਬਾਗਵਾਲੀ ਚੌਕੀ ਦੇ ਮੁਖੀ ਬਲਤੇਜ ਸਿੰਘ ਨੇ ਆਖਿਆ ਕਿ ਸ਼ਿਕਾਇਤ ’ਤੇ ਕਾਰਵਾਈ ਤਹਿਤ ਸਵੇਰੇ ਦੋਵਾਂ ਧਿਰਾਂ ਨੂੰ ਸੱਦਿਆ ਗਿਆ ਹੈ। ਪੀੜਤਾ ਨੂੰ ਹਰ ਹਾਲਤ ’ਚ ਇਨਸਾਫ਼ ਦਿਵਾਇਆ ਜਾਵੇਗਾ।


Comments Off on ਮੁਸਲਿਮ ਪਤਨੀ ਵੱਲੋਂ ਹਿੰਦੂ ਪਤੀ ’ਤੇ ਕੁੱਟਮਾਰ ਦੇ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.