ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

‘ਮੁਲਕ’ ਮਗਰੋਂ ਅਨੁਭਵ ਤੇ ਤਾਪਸੀ ਮੁੜ ਇਕੱਠੇ

Posted On July - 8 - 2019

ਮੁੰਬਈ, 7 ਜੁਲਾਈ
ਸੰਨ 2018 ਦੀ ਸਭ ਤੋਂ ਸਫ਼ਲ ਨਿਰਦੇਸ਼ਕ-ਅਦਾਕਾਰਾ ਜੋੜੀ ਅਨੁਭਵ ਸਿਨਹਾ ਤੇ ਤਾਪਸੀ ਪੰਨੂ ‘ਮੁਲਕ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਇਕ ਵਾਰ ਫੇਰ ਇਕੱਠੇ ਇਕ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਤਾਪਸੀ (31) ਨੇ ਇਸ ਬਾਰੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਤਾਪਸੀ ਨੇ ਕਿਹਾ ਕਿ ਇਹ ਵਿਸ਼ਾ ਉਸ ਦੇ ਦਿਲ ਦੇ ਬਹੁਤ ਕਰੀਬ ਹੈ। ਉਸ ਨੇ ਕਿਹਾ ਕਿ ਉਹ ਵਰ੍ਹਿਆਂ ਤੋਂ ਅਜਿਹੇ ਵਿਸ਼ੇ ’ਤੇ ਕੰਮ ਕਰਨਾ ਚਾਹੁੰਦੀ ਸੀ। ਤਾਪਸੀ ਨੇ ਕਿਹਾ ਕਿ ਇਹ ਹੋਰ ਵੀ ਦਿਲਚਸਪ ਹੋਵੇਗਾ ਕਿਉਂਕਿ ਉਹ ਦੁਬਾਰਾ ਅਨੁਭਵ ਨਾਲ ਕੰਮ ਕਰ ਰਹੀ ਹੈ। ਫ਼ਿਲਮ ਦੀ ਰਿਲੀਜ਼ ਦਾ ਸੰਕੇਤ ਦਿੰਦਿਆਂ ਅਦਾਕਾਰਾ ਨੇ ਲਿਖਿਆ ਕਿ ਅੱਠ ਮਾਰਚ 2020 ਦਾ ਦਿਨ ਅਹਿਮ ਹੋਵੇਗਾ। ਇਸ ਦੇ ਜਵਾਬ ਵਿਚ ਅਨੁਭਵ ਨੇ ਲਿਖਿਆ ਕਿ ਸ਼ੁੱਕਰਵਾਰ ਤਾਂ 6 ਮਾਰਚ ਨੂੰ ਹੈ। ਅਨੁਭਵ ਇਸ ਵੇਲੇ ‘ਆਰਟੀਕਲ 15’ ਤੇ ਤਾਪਸੀ ‘ਗੇਮ ਓਵਰ’ ਲਈ ਪ੍ਰਸ਼ੰਸਾ ਖੱਟ ਰਹੇ ਹਨ। -ਪੀਟੀਆਈ


Comments Off on ‘ਮੁਲਕ’ ਮਗਰੋਂ ਅਨੁਭਵ ਤੇ ਤਾਪਸੀ ਮੁੜ ਇਕੱਠੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.