ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਮੁਕਤਸਰ ਦੀਆਂ ਤਿੰਨ ਖਿਡਾਰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ

Posted On July - 11 - 2019

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ

ਐਵਾਰਡ ਵਿਖਾਉਂਦੇ ਹੋਏ ਰਾਜ ਰਾਣੀ ਤੇ ਉਸਦੇ ਪਿਤਾ। -ਫੋਟੋ: ਪ੍ਰੀਤ

ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਦਿੱਤੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ‘ ਲੈਣ ਵਾਲੇ ਖਿਡਾਰੀਆਂ ਵਿੱਚ ਮੁਕਤਸਰ ਜ਼ਿਲ੍ਹੇ ਦੀਆਂ ਤਿੰਨ ਖਿਡਾਰਨਾਂ ਪਿੰਡ ਦੋਦਾ ਦੀ ਰਾਜ ਰਾਣੀ ਅਤੇ ਪਿੰਡ ਬਾਦਲ ਦੀ ਲਖਬੀਰ ਕੌਰ ਤੇ ਰੂਬੀ ਤੋਮਰ ਵੀ ਸ਼ਾਮਲ ਹਨ। ਰਾਜ ਰਾਣੀ ਬੇਸਬਾਲ ਦੀ ਖਿਡਾਰਨ ਹੈ ਜਦੋਂ ਕਿ ਲਖਬੀਰ ਕੌਰ ਤੇ ਰੂਬੀ ਤੋਮਰ ਨਿਸ਼ਾਨੇਬਾਜ਼ ਹਨ।
ਰਾਜ ਰਾਣੀ ਸਚਦੇਵਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਗੁਰਦੇਵ ਸਿੰਘ ਸਚਦੇਵਾ, ਮਾਤਾ ਗੁਰਦੀਪ ਕੌਰ ਅਤੇ ਕੋਚ ਸੁਖਦੇਵ ਸਿੰਘ ਤੇ ਹਰਬੀਰ ਸਿੰਘ ਗਿੱਲ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਉਹ ਇਹ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਸਕੀ ਹੈ।
ਕੋਚ ਸੁਖਦੇਵ ਸਿੰਘ ਤੇ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਜ ਰਾਣੀ ਨੇ 2016 ਵਿਚ ਦੱਖਣੀ ਕੋਰੀਆ ਵਿੱਚ ਹੋਏ ‘ਵਿਸ਼ਵ ਕੱਪ’ ਅਤੇ 2017 ਵਿਚ ਹਾਂਗਕਾਂਗ ਵਿੱਚ ਹੋਏ ‘ਮਹਿਲਾ ਬੇਸਬਾਲ ਏਸ਼ੀਆ ਕੱਪ’ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਸ ਤੋਂ ਇਲਾਵਾ ਰਾਜ ਰਾਣੀ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ 6 ਵਾਰ ਨੈਸ਼ਨਲ ਅਤੇ 2 ਵਾਰ ਫੈਡਰੇਸ਼ਨ ਕੱਪ ਵਿੱਚ ਗੋਲਡ ਮੈਡਲਾਂ ਸਮੇਤ ਹੋਰ ਬਹੁਤ ਸਾਰੇ ਮੈਡਲ ਜਿੱਤੇ ਹਨ।
ਰਾਜ ਰਾਣੀ ਨੇ ਦੱਸਿਆ ਕਿ ਉਹ ਇਸ ਸਮੇਂ ਨਿੱਜੀ ਸਕੂਲ ਵਿੱਚ ਅਧਿਆਪਕ ਹੈ ਤੇ ਜਿਥੇ ਉਸਦਾ ਭਵਿੱਖ ਧੁੰਦਲਾ ਹੈ, ਇਸ ਲਈ ਸਰਕਾਰ ਉਸਦੀਆਂ ਪ੍ਰਾਪਤੀਆਂ ਬਦਲੇ ਸਰਕਾਰੀ ਨੌਕਰੀ ਦੇਵੇ।
ਜ਼ਿਲ੍ਹਾ ਖੇਡ ਅਫਸਰ ਅਨਿੰਤਵੀਰ ਕੌਰ ਬਰਾੜ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ’ਚ ਤਿੰਨ ਐਵਾਰਡ ਆਉਣੇ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਲਖਬੀਰ ਕੌਰ ਅਧਿਆਪਕਾ ਅਤੇ ਰੂਬੀ ਤੋਮਰ ਪੁਲੀਸ ਅਧਿਕਾਰੀ ਵਜੋਂ ਡਿਊਟੀ ਕਰ ਰਹੀਆਂ ਹਨ। ਉਨ੍ਹਾਂ ਨੇ ਤਿੰਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ।


Comments Off on ਮੁਕਤਸਰ ਦੀਆਂ ਤਿੰਨ ਖਿਡਾਰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.