ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ

Posted On July - 10 - 2019

ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੂੰ ਆਊਟ ਕਰਨ ’ਤੇ ਜਸਪ੍ਰੀਤ ਬੁਮਰਾਹ ਨੂੰ ਵਧਾਈਆਂ ਦਿੰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਏਐਫਪੀ

ਮਾਨਚੈਸਟਰ, 9 ਜੁਲਾਈ
ਵਿਸ਼ਵ ਕੱਪ ’ਚ ਮੰਗਲਵਾਰ ਨੂੰ ਇੱਥੇ ਨਿਉੂਜ਼ੀਲੈਂਡ ਵਿਰੁੱਧ ਭਾਰਤ ਨੇ ਆਪਣਾ ਪੱਲੜਾ ਭਾਰੀ ਰੱਖਿਆ ਪਰ ਮੀਂਹ ਕਾਰਨ ਮੈਚ ਕਿਸੇ ਨਤੀਜੇ ਉੱਤੇ ਨਹੀਂ ਪੁੱਜ ਸਕਿਆ। ਹੁਣ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ। ਇਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਜੇ ਕੱਲ੍ਹ ਵੀ ਮੀਂਹ ਪੈਂਦਾ ਹੈ ਤੇ ਨਿਊਜ਼ੀਲੈਂਡ ਅੱਗੇ ਬੱਲੇਬਾਜ਼ੀ ਨਹੀਂ ਕਰ ਸਕਦਾ ਤਾਂ ਭਾਰਤ ਨੇ 46 ਓਵਰਾਂ ਵਿੱਚ 237 ਦੌੜਾਂ ਬਣਾਉਣੀਆਂ ਹੋਣਗੀਆਂ। ਜੇ ਸਿਰਫ 20 ਓਵਰ ਦੀ ਖੇਡ ਸੰਭਵ ਹੁੰਦੀ ਹੈ ਤਾਂ ਭਾਰਤ ਅੱਗੇ 148 ਦੌੜਾਂ ਦਾ ਟੀਚਾ ਹੋਵੇਗਾ। ਜੇ ਬੁੱਧਵਾਰ ਨੂੰ ਵੀ ਮੈਚ ਪੂਰਾ ਨਹੀਂ ਹੁੰਦਾ ਤਾਂ ਲੀਗ ਗੇੜ ਵਿੱਚ ਅੰਕਾਂ ਦੇ ਹਿਸਾਬ ਨਾਲ ਭਾਰਤੀ ਟੀਮ ਫਾਈਨਲ ਵਿੱਚ ਪੁੱਜ ਜਾਵੇਗੀ।
ਇਸ ਤੋਂ ਪਹਿਲਾਂ ਅੱਜ ਭਾਰਤੀ ਗੇਂਦਬਾਜ਼ਾਂ ਨੇ ਕਸਵੀਂ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਨਿਊਜ਼ੀਲੈਂਡ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਪਹਿਲੇ ਸੈਮੀ -ਫਾਈਨਲ ਮੈਚ ਵਿੱਚ ਅੱਜ ਇੱਥੇ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ ਅਤੇ ਮੀਂਹ ਕਾਰਨ ਜਦੋਂ ਮੈਚ 46.1 ਓਵਰ ਦੌਰਾਨ ਰੋਕਿਆ ਗਿਆ ਤਾਂ ਕਿਵੀ ਟੀਮ ਪੰਜ ਵਿਕਟਾਂ ’ਤੇ 211 ਦੌੜਾਂ ਬਣਾ ਕੇ ਜੂਝ ਰਹੀ ਸੀ।
ਕੇਨ ਵਿਲੀਅਮਸਨ (95 ਗੇਂਦਾਂ ’ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ ’ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਅਤੇ ਰੋਸ ਟੇਲਰ (ਨਾਬਾਦ 67 ਦੌੜਾਂ) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ, ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ ’ਤੇ ਵਿਕਟਾਂ ਝਟਕਾਈਆਂ। ਜਸਪ੍ਰੀਤ ਬੁਮਰਾਹ (25 ਦੌੜਾਂ ਦੇ ਕੇ ਇੱਕ) ਅਤੇ ਭੁਵਨੇਸ਼ਵਰ ਕੁਮਾਰ (30 ਦੌੜਾਂ ਦੇ ਕੇ ਇੱਕ) ਨੇ ਸ਼ੁਰੂ ਤੋਂ ਹੀ ਕਸੀ ਹੋਈ ਗੇਂਦਬਾਜ਼ੀ ਕਰਕੇ ਨਿਊਜ਼ੀਲੈਂਡ ’ਤੇ ਦਬਾਅ ਬਣਾਇਆ। ਵਿਚਕਾਰਲੇ ਓਵਰਾਂ ਵਿੱਚ ਰਵਿੰਦਰ ਜਡੇਜਾ (34 ਦੌੜਾਂ ਦੇ ਕੇ ਇੱਕ) ਨੇ ਇਹ ਭੂਮਿਕਾ ਬਖ਼ੂਬੀ ਨਿਭਾਈ। ਹਾਰਦਿਕ ਪਾਂਡਿਆ (55 ਦੌੜਾਂ ਦੇ ਕੇ ਇੱਕ ਵਿਕਟ) ਅਤੇ ਯੁਜ਼ਵੇਂਦਰ ਚਾਹਲ (63 ਦੌੜਾਂ ਦੇ ਕੇ ਇੱਕ ਵਿਕਟ) ਆਪਣੇ ਆਖ਼ਰੀ ਓਵਰਾਂ ਵਿੱਚ ਦੌੜਾਂ ਨੂੰ ਖੋਰਾ ਲੱਗਣ ਤੋਂ ਨਹੀਂ ਰੋਕ ਸਕੇ। ਸ਼ੁਰੂ ਵਿੱਚ ਗੇਂਦ ਸਵਿੰਗ ਹੋ ਰਹੀ ਸੀ ਅਤੇ ਬੁਮਰਾਹ ਅਤੇ ਭੁਵਨੇਸ਼ਵਰ ਨੇ ਬੱਲੇਬਾਜ਼ਾਂ ’ਤੇ ਚੰਗੀ ਤਰ੍ਹਾਂ ਦਬਾਅ ਬਣਾਇਆ। ਵਿਰਾਟ ਕੋਹਲੀ ਨੇ ਟਾਸ ਗੁਆਉਣ ਮਗਰੋਂ ਪਹਿਲਾਂ ਗੇਂਦਬਾਜ਼ੀ ਕਰਦਿਆਂ ਪਹਿਲੀ ਹੀ ਗੇਂਦ ’ਤੇ ਆਪਣਾ ਰੈਫਰਲ ਵੀ ਗੁਆ ਲਿਆ। ਮਾਰਟਿਨ ਗੁਪਟਿਲ (ਇੱਕ ਦੌੜ) ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ ਅਤੇ ਬੁਮਰਾਹ ਨੇ ਚੌਥੇ ਓਵਰ ਵਿੱਚ ਉਸ ਨੂੰ ਕੋਹਲੀ ਹੱਥੋਂ ਕੈਚ ਕਰਵਾਇਆ। ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ ਇੱਕ ਦੌੜ ’ਤੇ ਇੱਕ ਵਿਕਟ ਸੀ।

-ਪੀਟੀਆਈ

ਓਲਡ ਟਰੈਫਰਡ ਸਟੇਡੀਅਮ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ

ਮਾਨਚੈਸਟਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਏ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਸੈਮੀ-ਫਾਈਨਲ ਮੈਚ ਤੋਂ ਪਹਿਲਾਂ ਓਲਡ ਟਰੈਫਰਡ ਸਟੇਡੀਅਮ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਗਿਆ। ਸ੍ਰੀਲੰਕਾ ਖ਼ਿਲਾਫ਼ ਹੈਡਿੰਗਲੇ ਵਿੱਚ ਟੀਮ ਇੰਡੀਆ ਦੇ ਲੀਗ ਮੈਚ ਦੌਰਾਨ ਨਿੱਜੀ ਜਹਾਜ਼ ਰਾਹੀਂ ਭਾਰਤ ਵਿਰੋਧੀ ਬੈਨਰ ਲਹਿਰਾਏ ਗਏ ਸਨ, ਜਿਸ ਮਗਰੋਂ ਇਹ ਕਦਮ ਉਠਾਇਆ ਗਿਆ। ਇਹ ਫ਼ੈਸਲਾ ਇੱਥੇ ਸਥਾਨਕ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਲਿਆ ਗਿਆ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਬੀਸੀਸੀਆਈ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਫ਼ੈਸਲੇ ਦੇ ਜਾਣਕਾਰ ਬੀਸੀਸੀਆਈ ਦੇ ਅਧਿਕਾਰੀ ਨੇ ਨਾਂਅ ਨਾ ਛਾਪਣ ’ਤੇ ਦੱਸਿਆ, ‘‘ਅਸੀਂ ਸਾਡੇ ਖਿਡਾਰੀਆਂ ਦੀ ਸੁਰੱਖਿਆ ਦਾ ਮੁੱਦਾ ਸਪਸ਼ਟ ਤੌਰ ’ਤੇ ਉਠਾਇਆ ਸੀ। ਇਸ ਤਹਿਤ ਈਸੀਬੀ ਨੇ ਸੀਈਓ ਰਾਹੁਲ ਜੌਹਰੀ ਨੂੰ ਪੁਸ਼ਟੀ ਕੀਤੀ ਕਿ ਇੱਕ ਦਿਨ ਲਈ ਓਲਡ ਟਰੈਫਰਡ ਦੇ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਗਿਆ ਹੈ।’’ ਭਾਰਤ ਤੇ ਸ੍ਰੀਲੰਕਾ ਵਿਚਾਲੇ ਮੈਚ ਦੌਰਾਨ ਹੈਂਡਿੰਗਲੇ ਦੇ ਹਵਾਈ ਖੇਤਰ ਵਿੱਚ ਬਰੈਡਫੋਰਡ ਤੋਂ ਨਿੱਜੀ ਜਹਾਜ਼ ਨੇ ਉਡਾਣ ਭਰੀ ਸੀ, ਜਿਸ ’ਤੇ ‘ਭਾਰਤ ਭੀੜ ਵੱਲੋਂ ਕੀਤੀ ਜਾਂਦੀ ਹੱਤਿਆ ਬੰਦ ਕਰੋ’ ਅਤੇ ‘ਕਸ਼ਮੀਰ ਲਈ ਇਨਸਾਫ਼’ ਬੈਨਰ ਲਹਿਰਾਏ ਗਏ ਸਨ।

-ਪੀਟੀਆਈ


Comments Off on ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.