ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਮਾਈਨਿੰਗ ਘੁਟਾਲੇ ’ਚ ਸਾਬਕਾ ਮੰਤਰੀ ਤੇ ਚਾਰ ਆਈਏਐੱਸ ਅਧਿਕਾਰੀ ਨਾਮਜ਼ਦ

Posted On July - 11 - 2019

ਨਵੀਂ ਦਿੱਲੀ, 10 ਜੁਲਾਈ
ਸੀਬੀਆਈ ਨੇ ਉੱਤਰ ਪ੍ਰਦੇਸ਼ ਵਿੱਚ ਮਾਈਨਿੰਗ ਘੁਟਾਲੇ ਦੇ ਸਬੰਧ ਵਿੱਚ ਦੋ ਨਵੇਂ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਅਤੇ ਚਾਰ ਆਈਏਐੱਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਰਾਜ ਵਿੱਚ 12 ਥਾਵਾਂ ’ਤੇ ਛਾਪੇ ਵੀ ਮਾਰੇ ਗਏ ਹਨ।
ਸੀਬੀਆਈ ਵੱਲੋਂ ਦਰਜ ਕੀਤੇ ਗਏ ਕੇਸਾਂ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਮੰਤਰੀ ਰਹੇ ਗਾਇਤਰੀ ਪ੍ਰਜਾਪਤੀ ਤੋਂ ਇਲਾਵਾ ਤਤਕਾਲੀ ਪ੍ਰਮੁੱਖ ਸਕੱਤਰ ਜਿਵੇਸ਼ ਨੰਦਨ, ਵਿਸ਼ੇਸ਼ ਸਕੱਤਰ ਸੰਤੋਸ਼ ਕੁਮਾਰ, ਤਤਕਾਲੀ ਜ਼ਿਲ੍ਹਾ ਮੈਜਿਸਟਰੇਟ ਅਭੈ ਤੇ ਵਿਵੇਕ ਨੂੰ ਨਾਮਜ਼ਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਸਰਕਾਰ ਨੇ ਰਾਜ ਵਿੱਚ ਪੈਂਦੀਆਂ ਰੇਤੇ ਦੀਆਂ ਖੱਡਾਂ ਦਾ ਠੇਕਾ ਨਵਿਆਉਣ ਅਤੇ ਨਵਾਂ ਠੇਕਾ ਦੇਣ ਲਈ 31 ਮਈ 2012 ਨੂੰ ਈ-ਟੈਂਡਰਿੰਗ ਲਾਜ਼ਮੀ ਕੀਤੀ ਸੀ, ਜਿਸ ਨੂੰ 29 ਜਨਵਰੀ 2013 ਨੂੰ ਅਲਾਹਬਾਦ ਹਾਈ ਕੋਰਟ ਨੇ ਵੀ ਬਹਾਲ ਰੱਖਿਆ ਸੀ।
ਸੀਬੀਆਈ ਨੇ ਇਸ ਕੇਸ ਵਿੱਚ ਪ੍ਰਜਾਪਤੀ ਨੂੰ ਸ਼ਾਮਲ ਕਰਦਿਆਂ ਦੋਸ਼ ਲਗਾਇਆ ਕਿ ਲਾਭਪਾਤਰੀਆਂ ਸ਼ਿਵ ਸਿੰਘ ਤੇ ਸੁਖਰਾਜ ਨੇ ਆਪਣਾ ਠੇਕਾ ਨਵਿਆਉਣ ਲਈ ਮੰਤਰੀ ਦੇ ਪ੍ਰਭਾਵ ਦਾ ਇਸਤੇਮਾਲ ਕੀਤਾ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਨੰਦਨ ਕੁਮਾਰ ਅਤੇ ਫ਼ਤਹਿਪੁਰ ਦੇ ਤਤਕਾਲੀ ਜ਼ਿਲ੍ਹਾ ਮੈਜਿਸਟਰੇਟ ਅਭੈ ਨੇ ਵੀ ਸਾਲ 2014 ’ਚ ਸੁਖਰਾਜ ਦਾ ਠੇਕਾ ਨਵਿਆਉਣ ਦੇ ਮਾਮਲੇ ’ਚ ਮੰਤਰੀ ਨੂੰ ਸਹਿਯੋਗ ਕੀਤਾ ਸੀ। -ਪੀਟੀਆਈ


Comments Off on ਮਾਈਨਿੰਗ ਘੁਟਾਲੇ ’ਚ ਸਾਬਕਾ ਮੰਤਰੀ ਤੇ ਚਾਰ ਆਈਏਐੱਸ ਅਧਿਕਾਰੀ ਨਾਮਜ਼ਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.