ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਮਹਾਰਾਜ ਸਿੰਘ ਨੌਰੰਗਾਬਾਦ

Posted On July - 3 - 2019

ਦੇਵਿੰਦਰ ਸਿੰਘ ਜੱਗੀ
ਸਿੱਖ ਭਾਈਚਾਰੇ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 85 ਫੀਸਦੀਆਂ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋ ਨੀਚੀ ਵਿਚ 1780 ਨੂੰ ਲੋਹੜੀ ਵਾਲੇ ਦਿਨ ਹੋਇਆ। ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ। ਸਿੱਖ ਰਾਜ ਨੂੰ ਬਚਾਉਣ ਲਈ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਸ਼ੁਰੂ ਕਰਕੇ ਆਪਣਾ ਸਾਰਾ ਜੀਵਨ ਇਸ ਲੇਖੇ ਲਗਾ ਦਿੱਤਾ।
ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰਦਿਆਂ ਗ੍ਰਿਫਤਾਰ ਕਰਵਾਉਣ ਵਾਲੇ ਲਈ ਇਨਾਮ ਰੱਖ ਦਿੱਤਾ। 1849 ਵਿਚ ਸਿੱਖ ਫ਼ੌਜਾਂ ਗੁਜਰਾਤ ਵਿਚ ਆਤਮ ਸਮਰਪਣ ਕਰਨ ਲੱਗੀਆਂ। ਉਸੇ ਸਮੇਂ ਉਹ ਉਥੇ ਪਹੁੰਚ ਗਏ ਤੇ ਪ੍ਰਭਾਵਸ਼ਾਲੀ ਭਾਸ਼ਣ ਦੁਆਰਾ ਆਤਮ ਸਮਰਪਣ ਕਰਨ ਦੀ ਵਿਰੋਧਤਾ ਕੀਤੀ। ਇੱਕ ਅੰਗਰੇਜ਼ ਅਫਸਰ ਨੇ ਉਨ੍ਹਾਂ ਨੂੰ ਉਥੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜੇ ਨਹੀਂ ਗਏ। ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਅਤੇ ਗਦਰ ਮਚਾਉਣ ਲਈ 1850 ਦਾ 3 ਜਨਵਰੀ ਦਿਨ ਨਿਸ਼ਚਿਤ ਕੀਤਾ। ਇਸ ਮੁਤਾਬਕ ਜਲੰਧਰ ਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ਤੋ ਵਿਦਰੋਹ ਸ਼ੁਰੂ ਹੋਣਾ ਸੀ। ਤਿਆਰੀ ਮੁਕੰਮਲ ਹੋ ਚੁੱਕੀ ਸੀ। ਛੇ ਦਿਨ ਪਹਿਲਾਂ 28 ਦਸੰਬਰ 1849 ਨੂੰ ਇੱਕ ਜਾਸੂਸ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇ ਕੇ ਆਦਮਪੁਰ ਦੀ ਝਿੜੀ ’ਚੋਂ ਬਾਬਾ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਭਾਈ ਮਹਾਰਾਜ ਸਿੰਘ ਨੂੰ ਕਈ ਦਿਨ ਜਲੰਧਰ ਛਾਉਣੀ ਵਿਚ ਭੁੱਖਾ ਰੱਖਿਆ ਗਿਆ। ਫਿਰ ਉਨ੍ਹਾਂ ਨੂੰ ਕਲਕੱਤੇ ਦੇ ਵਿਲੀਅਮ ਫੋਰਟ ਕਿਲ੍ਹੇ ਵਿਚ ਕੈਦ ਰੱਖਣ ਮਗਰੋਂ ਉਨ੍ਹਾਂ ਨੂੰ ਸਿੰਘਾਪੁਰ ਦੀ ਜੇਲ੍ਹ ਦੀ ਅਜਿਹੀ ਕਾਲ ਕੋਠੜੀ ਵਿਚ ਰੱਖਿਆ ਗਿਆ ਜਿਥੇ ਰੌਸ਼ਨੀ ਦਾ ਬਿਲਕੁਲ ਵੀ ਪ੍ਰਬੰਧ ਨਹੀਂ ਸੀ। ਨਾਮ ਸਿਮਰਨ ਦੇ ਆਸਰੇ ਉਨ੍ਹਾਂ ਨੇ ਇਸ ਕਾਲ ਕੋਠੜੀ ਵਿਚ 6 ਸਾਲ ਕੱਟੇ। ਇਥੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਕੈਂਸਰ ਵਰਗੀ ਭੈੜੀ ਬੀਮਾਰੀ ਦਾ ਸ਼ਿਕਾਰ ਹੋ ਗਏ। ਫਿਰ ਵੀ ਉਨ੍ਹਾਂ ਨੇ ਅੰਗਰੇਜ਼ਾਂ ਦੀ ਈਨ ਨਾ ਮੰਨੀ ਅਤੇ 5 ਜੁਲਾਈ 1856 ਨੂੰ ਸਿੰਘਾਪੁਰ ਦੀ ਜੇਲ੍ਹ ਵਿਚ ਹੀ ਸ਼ਹੀਦ ਹੋ ਗਏ। ਅੰਗਰੇਜ਼ ਇਤਿਹਾਸਕਾਰ ਆਰ-ਨੌਲਡ ਨੇ ਲਿਖਿਆ, ‘‘ਜੇ

ਸਿੰਘਾਪੁਰ ’ਚ ਬਣੀ ਯਾਦਗਾਰ
ਸਿੰਘਾਪੁਰ ਦੀ ਜੇਲ੍ਹ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਮਹਾਰਾਜ ਸਿੰਘ ਦੀ ਯਾਦ ਵਿਚ ਸਿੰਘਾਪੁਰ ਦੀ ਸਿਲਟ ਰੋਡ ’ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਸ਼ਹੀਦ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਸ ਅਸਥਾਨ ’ਤੇ ਪੰਜਾਬੀਆਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਚੀਨੀ, ਤਾਮਿਲ, ਸ੍ਰੀਲੰਕਾ, ਮਦਰਾਸੀ ਤੇ ਮਲੇਸ਼ੀਆਂ ਦੇ ਲੋਕ ਵੀ ਨਤਮਸਤਕ ਹੁੰਦੇ ਹਨ। ਇਹ ਅਸਥਾਨ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਅਧੀਨ ਹੈ, ਜਿਥੇ ਬਾਬਾ ਜੀ ਦੀ ਯਾਦ ਵਿਚ ਲਾਇਬਰੇਰੀ, ਗੁਰਮਤਿ ਸੰਗੀਤ ਅਕੈਡਮੀ ਤੇ ਸਿੱਖੀ ਦੇ ਪ੍ਰਚਾਰ ਲਈ ਅਕੈਡਮੀ ਚੱਲ ਰਹੀ ਹੈ। ਗੁਰਦੁਆਰਾ ਸਿਲਟ ਰੋਡ ’ਤੇ ਉੱਨਤੀ ਪ੍ਰਾਜੈਕਟ ਦਾ ਨੀਂਹ ਪੱਥਰ 13 ਅਪਰੈਲ 1992 ਨੂੰ ਉਸ ਵੇਲੇ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਪ੍ਰੋਫੈਸਰ ਜਯਾ ਕੁਮਾਰ ਨੇ ਰੱਖਿਆ ਸੀ।

28 ਦਸੰਬਰ ਨੂੰ ਭਾਈ ਮਹਾਰਾਜ ਸਿੰਘ ਨਾ ਫੜਿਆ ਜਾਦਾ ਤਾਂ ਪੰਜਾਬ ਸਾਡੇ ਹੱਥੋ ਨਿਕਲ ਜਾਣਾ ਸੀ।’’
ਸ਼ਹੀਦ ਮਹਾਰਾਜ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਰੱਬੋ ਉੱਚੀ ਵਿਚ ਤਪ-ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਅੰਤਿਮ ਸਮੇ ਤੱਕ ਨਾਲ ਰਹੇ ਬਾਬਾ ਖੜਕ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਥੇ ਹਰ ਸਾਲ 13 ਜਨਵਰੀ ਨੂੰ ਜਨਮ ਦਿਵਸ਼ ਅਤੇ 5 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਦਾ ਹੈ।
ਸਿੰਘਾਪੁਰ ’ਚ ਬਣੀ ਯਾਦਗਾਰ
ਸਿੰਘਾਪੁਰ ਦੀ ਜੇਲ੍ਹ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਮਹਾਰਾਜ ਸਿੰਘ ਦੀ ਯਾਦ ਵਿਚ ਸਿੰਘਾਪੁਰ ਦੀ ਸਿਲਟ ਰੋਡ ’ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਸ਼ਹੀਦ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਸ ਅਸਥਾਨ ’ਤੇ ਪੰਜਾਬੀਆਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਚੀਨੀ, ਤਾਮਿਲ, ਸ੍ਰੀਲੰਕਾ, ਮਦਰਾਸੀ ਤੇ ਮਲੇਸ਼ੀਆਂ ਦੇ ਲੋਕ ਵੀ ਨਤਮਸਤਕ ਹੁੰਦੇ ਹਨ। ਇਹ ਅਸਥਾਨ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਅਧੀਨ ਹੈ, ਜਿਥੇ ਬਾਬਾ ਜੀ ਦੀ ਯਾਦ ਵਿਚ ਲਾਇਬਰੇਰੀ, ਗੁਰਮਤਿ ਸੰਗੀਤ ਅਕੈਡਮੀ ਤੇ ਸਿੱਖੀ ਦੇ ਪ੍ਰਚਾਰ ਲਈ ਅਕੈਡਮੀ ਚੱਲ ਰਹੀ ਹੈ। ਗੁਰਦੁਆਰਾ ਸਿਲਟ ਰੋਡ ’ਤੇ ਉੱਨਤੀ ਪ੍ਰਾਜੈਕਟ ਦਾ ਨੀਂਹ ਪੱਥਰ 13 ਅਪਰੈਲ 1992 ਨੂੰ ਉਸ ਵੇਲੇ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਪ੍ਰੋਫੈਸਰ ਜਯਾ ਕੁਮਾਰ ਨੇ ਰੱਖਿਆ ਸੀ।

ਸੰਪਰਕ: 94632-00075

 


Comments Off on ਮਹਾਰਾਜ ਸਿੰਘ ਨੌਰੰਗਾਬਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.