ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਮਨ ਦੀ ਸੁਣਨ ਵਾਲਾ ਮਨਭਾਵਨ

Posted On July - 20 - 2019

ਮਨਚੰਦਾ

ਥੀਏਟਰ ਇਕ ਕਲਾਕਾਰ ਨੂੰ ਜ਼ਿੰਦਗੀ ਜਿਉਣੀ ਸਿਖਾਉਂਦਾ ਹੈ। ਥੀਏਟਰ ਦੇ ਕਲਾਕਾਰਾਂ ਦੀ ਆਪਣੀ ਇਕ ਦੁਨੀਆਂ ਹੁੰਦੀ ਹੈ। ਇਹ ਛੇਤੀ ਕਿਤੇ ਕਿਸੇ ਹੋਰ ਦੇ ਢਾਂਚੇ ’ਚ ਫਿੱਟ ਨਹੀਂ ਬੈਠਦੇ। ਇਸੇ ਲਈ ਫ਼ਿਲਮ ਇੰਡਸਟਰੀ ਥੀਏਟਰ ਦੇ ਬਹੁਤ ਘੱਟ ਕਲਾਕਾਰਾਂ, ਲੇਖਕਾਂ ਤੇ ਨਿਰਦੇਸ਼ਕ ਨੂੰ ਰਾਸ ਆਉਂਦੀ ਹੈ। ਜੁਗਾੜਬਾਜ਼ੀ ਤੋਂ ਕੋਹਾਂ ਦੂਰ ਕਲਾ ਨੂੰ ਪ੍ਰਣਾਏ ਅਜਿਹੇ ਲੋਕ ‘ਇਕ ਪੈਰ ਘੱਟ ਤੁਰਨਾ, ਪਰ ਤੁਰਨਾ ਮੜ੍ਹਕ ਦੇ ਨਾਲ’ ਦੀ ਧਾਰਨਾ ’ਤੇ ਚੱਲਦੇ ਹਨ। ਲੇਖਕ ਅਤੇ ਨਿਰਦੇਸ਼ਕ ਮਨਭਾਵਨ ਸਿੰਘ ਅਜਿਹੇ ਹੀ ਰਾਹਾਂ ਦਾ ਪਾਂਧੀ ਹੈ, ਜੋ ਫ਼ਿਲਮ ਜਗਤ ’ਚ ਇਕ ਪੈਰ ਘੱਟ ਤੁਰ ਰਿਹਾ ਹੈ, ਪਰ ਤੁਰ ਮੜ੍ਹਕ ਦੇ ਨਾਲ ਰਿਹਾ ਹੈ।
ਪੰਜਾਬੀ ਫ਼ਿਲਮ ‘ਗੇਲੋ’ ਨਾਲ ਬਤੌਰ ਨਿਰਦੇਸ਼ਕ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਮਨਭਾਵਨ ਸਿੰਘ ਨੇ ਆਪਣੀ ਇਸ ਫ਼ਿਲਮ ਨਾਲ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਮੁੰਬਈਆ ਫਾਰਮੂਲਿਆਂ ਤੋਂ ਬਿਨਾਂ ਵੀ ਸਾਰਥਿਕ ਤੇ ਮਨੋਰੰਜਕ ਫ਼ਿਲਮ ਬਣਾ ਸਕਦਾ ਹੈ। ਇਸ ਫ਼ਿਲਮ ਦੀ ਫ਼ਿਲਮ ਮੇਲਿਆਂ ਦੇ ਨਾਲ ਨਾਲ ਆਮ ਦਰਸ਼ਕਾਂ ’ਚ ਵੀ ਬਹੁਤ ਤਾਰੀਫ਼ ਹੋਈ ਸੀ।
ਕੁਝ ਵੱਖਰਾ ਕਰਨ ਦੀ ਤਾਂਘ ਰੱਖਦਾ ਮਨਭਾਵਨ ਹੁਣ ਸਹੀ ਸਮਾਂ ਆਉਣ ’ਤੇ ਮੁੜ ਸਰਗਰਮ ਹੋਇਆ ਹੈ। ਇਸ ਸਾਲ ਉਹ ਆਪਣੀ ਇਕ ਨਹੀਂ, ਬਲਕਿ ਤਿੰਨ ਫ਼ਿਲਮਾਂ ਦੀ ਸ਼ੂਟਿੰਗ ਕਰੇਗਾ। ਇਨ੍ਹਾਂ ’ਚੋਂ ਪਹਿਲੀ ਫ਼ਿਲਮ ‘ਜੱਦੀ ਸਰਦਾਰ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਸੌਫਟ ਦਿਲ ਪ੍ਰੋਡਕਸ਼ਨ ਦੀ ਪੇਸ਼ਕਸ਼ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫ਼ਿਲਮ ’ਚ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਨਿਭਾ ਰਹੇ ਹਨ। ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਸਾਂਝੇ ਜ਼ਿਮੀਂਦਾਰ ਪਰਿਵਾਰਾਂ ਦੀ ਪਰਦੇ ’ਤੇ ਪੇਸ਼ਕਾਰੀ ਕਰਦੀ ਇਸ ਫ਼ਿਲਮ ਤੋਂ ਬਾਅਦ ਹੁਣ ਉਹ ਅਜਬ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਜਾ ਰਹੀ ਨਿਰਮਾਤਾ ਬੌਬੀ ਸੱਚਦੇਵਾ ਦੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਇਸ ਫ਼ਿਲਮ ’ਚ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ, ਮਾਨਸੀ ਸ਼ਰਮਾ ਤੋਂ ਇਲਾਵਾ ਪੰਜਾਬੀ ਦੇ ਕਈ ਨਾਮੀਂ ਸਿਤਾਰੇ ਨਜ਼ਰ ਆਉਣਗੇ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਹੜੀ ਦੋ ਹਿੱਸਿਆਂ ’ਚ ਰਿਲੀਜ਼ ਹੋਵੇਗੀ। ਇਸਦੇ ਨਾਲ ਹੀ ਉਸਨੇ ਇਕ ਹੋਰ ਫ਼ਿਲਮ ਸਾਈਨ ਕੀਤੀ ਹੈ, ਜਿਸ ਬਾਰੇ ਉਹ ਛੇਤੀ ਜਨਤਕ ਤੌਰ ’ਤੇ ਜਾਣਕਾਰੀ ਦੇਵੇਗਾ।
ਦਰਜਨਾਂ ਨਾਟਕ ਲਿਖ ਅਤੇ ਨਿਰਦੇਸ਼ਤ ਕਰ ਚੁੱਕਾ ਮਨਭਾਵਨ ਸਿੰਘ ਟੀਵੀ ਲੜੀਵਾਰਾਂ ਤੋਂ ਬਾਅਦ ਬਤੌਰ ਸਹਾਇਕ ਨਿਰਦੇਸ਼ਕ ਅੰਗਰੇਜ਼ੀ ਫ਼ਿਲਮ ‘ਲੰਡਨ ਟੂ ਅੰਮ੍ਰਿਤਸਰ’ ਵੀ ਕਰ ਚੁੱਕਾ ਹੈ। ਕੈਨੇਡੀਅਨ ਫ਼ਿਲਮ ‘ਲਿਟਿਲ ਟੈਰਰਜ਼’ ਵਿਚ ਵੀ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਮਨਭਾਵਨ ਸਪੇਨ ਦੀ ਫ਼ਿਲਮ ‘ਭੋਰ’ ਅਤੇ ਪੰਜਾਬੀ ਫ਼ਿਲਮ ‘ਮਿੱਟੀ’ ਵਿਚ ਵੀ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕਾ ਹੈ। ਪੰਜਾਬੀ ਫ਼ਿਲਮ ‘ਪੂਜਾ ਕਿਵੇਂ ਆ’ ਵਿਚ ਵੀ ਉਸਨੇ ਬਤੌਰ ਐਸੋਸੀਏਟ ਆਪਣਾ ਯੋਗਦਾਨ ਪਾਇਆ ਸੀ। ‘ਗੇਲੋ’ ਫ਼ਿਲਮ ਨਾਲ ਉਹ ਬਤੌਰ ਨਿਰਦੇਸ਼ਕ ਸਾਹਮਣੇ ਆਇਆ ਸੀ। ਇਸ ਫ਼ਿਲਮ ਲਈ ਉਸ ਨੂੰ ਕਈ ਮਾਣ ਸਨਮਾਨ ਵੀ ਮਿਲੇ। ਮਨਭਾਵਨ ਮੁਤਾਬਕ ਉਹ ਬਿਨਾਂ ਕਿਸੇ ਕਾਹਲ ਤੋਂ ਪੰਜਾਬੀ ਸਿਨਮਾ ’ਚ ਲਗਾਤਾਰ ਗਤੀਸ਼ੀਲ ਹੈ। ਚੰਗੇ ਕੰਮ ਦੇ ਚੰਗੇ ਨਤੀਜੇ ਨਿਕਲਦੇ ਹਨ, ਪਰ ਇਸ ’ਚ ਵਕਤ ਲੱਗਦਾ ਹੈ। ਜਿਸਨੂੰ ਉਹ ਆਪਣਾ ਵਕਤ ਦੇ ਰਿਹਾ ਹੈ।


Comments Off on ਮਨ ਦੀ ਸੁਣਨ ਵਾਲਾ ਮਨਭਾਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.