ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਮਨੁੱਖੀ ਅਧਿਕਾਰਾਂ ਬਾਰੇ ਮੁਖੀ ਸ਼ਰਨਾਰਥੀਆਂ ਦੇ ਹਾਲਾਤ ਬਾਰੇ ਫਿਕਰਮੰਦ

Posted On July - 10 - 2019

ਜਨੇਵਾ, 9 ਜੁਲਾਈ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਵਿਭਾਗ ਦੀ ਮੁਖੀ ਨੇ ਬੀਤੇ ਦਿਨ ਕਿਹਾ ਕਿ ਉਹ ਅਮਰੀਕਾ ’ਚ ਹਿਰਾਸਤੀ ਸ਼ਰਨਾਰਥੀਆਂ ਤੇ ਪਰਵਾਸੀਆਂ ਨੂੰ ਝੱਲਣੀਆਂ ਪੈ ਰਹੀਆਂ ਪ੍ਰੇਸ਼ਾਨੀਆਂ ਲਈ ਫਿਕਰਮੰਦ ਹੈ।
ਮਿਸ਼ੈਲ ਬੈਸ਼ਲੈਟ ਨੇ ਕਿਹਾ ਕਿ ਸਰਹੱਦੀ ਏਜੰਟਾਂ ਵੱਲੋਂ ਰੋਕੇ ਜਾਣ ਵਾਲੇ ਬੱਚਿਆਂ ਨੂੰ ਹਿਰਾਸਤੀ ਕੈਂਪਾਂ ਜਾਂ ਆਪਣੇ ਮਾਪਿਆਂ ਤੋਂ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਬਾਲਗਾਂ ਨੂੰ ਹਿਰਾਸਤੀ ਕੈਂਪਾਂ ’ਚ ਰੱਖਣ ਦਾ ਕੋਈ ਨਿਯਮ ਨਹੀਂ ਹੈ। ਉਨ੍ਹਾਂ ਗ਼ੈਰ-ਹਿਰਾਸਤੀ ਬਦਲ ਦੀ ਅਪੀਲ ਕਰਦਿਆਂ ਕਿਹਾ ਕਿ ਬਾਲਗ ਸ਼ਰਨਾਰਥੀਆਂ ਤੇ ਪਰਵਾਸੀਆਂ ਦੀ ਆਜ਼ਾਦੀ ਦਾ ਘਾਣ ਨਹੀਂ ਕੀਤਾ ਜਾਣਾ ਚਾਹੀਦਾ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੀ ਤਰਜਮਾਨ ਰਵੀਨਾ ਸ਼ਾਮਦਾਸਾਨੀ ਨੇ ਕਿਹਾ ਕਿ ਬੈਸ਼ਲੈਟ ਨੇ ਪਿਛਲੇ ਹਫ਼ਤੇ ਅਮਰੀਕੀ ਸ਼ਰਨਾਰਥੀ ਹਿਰਾਸਤ ਕੇਂਦਰਾਂ ਵਿਚਲੀਆਂ ਖਤਰਨਾਕ ਹਾਲਤਾਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੋਮਲੈਂਡ ਸਕਿਉਰਿਟੀ ਦੇ ਅਮਰੀਕੀ ਵਿਭਾਗ ਦੇ ਇੰਸਪੈਟਕਰ ਜਨਰਲ ਕੋਲ ਹੋਰ ਮਜ਼ਬੂਤੀ ਨਾਲ ਇਹ ਮੁੱਦਾ ਚੁੱਕਣ ਦਾ ਫ਼ੈਸਲਾ ਕੀਤਾ ਹੈ। ਬੈਸ਼ਲੈਟ ਨੇ ਕਿਹਾ ਕਿ ਬਹੁਤ ਸਾਰੇ ਸ਼ਰਨਾਰਥੀ ਤੇ ਪਰਵਾਸੀ ਆਪਣੇ ਬੱਚਿਆਂ ਨਾਲ ਭੁੱਖ ਤੇ ਹਿੰਸਾ ਤੋਂ ਬਚਣ ਅਤੇ ਸੁਰੱਖਿਅਤ ਤੇ ਇੱਜ਼ਤ ਵਾਲੀ ਥਾਂ ਦੀ ਭਾਲ ਲਈ ਨਿਕਲੇ ਸਨ ਪਰ ਜਦੋਂ ਉਹ ਅਜਿਹੀ ਥਾਂ ਪਹੁੰਚੇ ਤਾਂ ਉਨ੍ਹਾਂ ’ਚੋਂ ਕਈ ਆਪਣੇ ਪਰਿਵਾਰ ਵਾਲਿਆਂ ਤੋਂ ਵਿੱਛੜ ਚੁੱਕੇ ਸਨ ਤੇ ਮਾੜੀਆਂ ਹਾਲਤਾਂ ’ਚ ਕੈਦ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਕਿਤੇ ਵੀ ਨਹੀਂ ਹੋਣਾ ਚਾਹੀਦਾ।
-ਪੀਟੀਆਈ


Comments Off on ਮਨੁੱਖੀ ਅਧਿਕਾਰਾਂ ਬਾਰੇ ਮੁਖੀ ਸ਼ਰਨਾਰਥੀਆਂ ਦੇ ਹਾਲਾਤ ਬਾਰੇ ਫਿਕਰਮੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.