ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਮਜ਼ਦੂਰਾਂ ਨੂੰ ਦੇਖ ਕੇ ਜ਼ਮੀਨ ਲੈਣ ਵਾਲਾ ਟਰੈਕਟਰ ਛੱਡ ਕੇ ਭੱਜਿਆ

Posted On July - 12 - 2019

ਜ਼ਮੀਨ ’ਤੇ ਕਬਜ਼ੇ ਲਈ ਸੰਘਰਸ਼ ਕਰਦੇ ਹੋਏ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁਨ।

ਰਮੇਸ਼ ਭਾਰਦਵਾਜ
ਲਹਿਰਾਗਾਗਾ,11 ਜੁਲਾਈ
ਪਿੰਡ ਗੰਢੂਆਂ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਬੀਤੇ ਦਿਨੀਂ ਹੋਈ ਕਥਿਤ ਡੰਮੀ ਬੋਲੀ ਦੇ ਕੇ ਜ਼ਮੀਨ ਲੈਣ ਵਾਲੇ ਖਿਲਾਫ਼ ਅੱਜ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੋਲੀ ਲੈਣ ਵਾਲਾ ਟਰੈਕਟਰ ਖੇਤ ’ਚ ਹੀ ਛੱਡ ਕੇ ਭੱਜ ਗਿਆ। ਇਸ ਮਗਰੋ ਪੰਚਾਇਤੀ ਜ਼ਮੀਨ ਦੀ ਦਲਿਤਾਂ ਲਈ ਰਾਖਵੀ ਜ਼ਮੀਨ ’ਤੇ ਝੰਡੇ ਲਹਿਰਾਏ ਗਏ। ਮਗਰੋਂ ਥਾਣਾ ਧਰਮਗੜ੍ਹ ਪੁਲੀਸ ਮੁਖੀ ਹੀਰਾ ਸਿੰਘ ਦੀ ਅਗਵਾਈ ਪੁਲੀਸ ਮੁਲਾਜ਼ਮਾਂ ਨੇ ਮੁਜਾਹਰਾਕਾਰੀਆਂ ਨੂੰ ਸਮਝਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋੋਸਾ ਦੇ ਕੇ ਘਰੇ ਭੇਜਣ ’ਚ ਸਫਲਤਾ ਪ੍ਰਾਪਤ ਕੀਤੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਦੱਸਿਆ ਕਿ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਨੇ ਤੈਅ ਕੀਤਾ ਸੀ ਕਿ ਇਸ ਵਾਰ ਉਹ ਹਰ ਹਾਲਤ ਵਿੱਚ ਪੰਚਾਇਤੀ ਜ਼ਮੀਨ ਘੱਟ ਰੇਟ ਅਤੇ ਸਾਂਝੇ ਤੌਰ ’ਤੇ ਲੈਣਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਬੋਲੀਆਂ ਬੇਸ਼ੱਕ ਦੋ ਰੱਦ ਹੋ ਗਈਆਂ ਪਰ ਗਹਿਰੀ ਸਾਜ਼ਿਸ਼ ਹੇਠ ਡੰਮੀ ਬੋਲੀ ਕਰਵਾ ਦਿੱਤੀ ਗਈ। ਇਨਸਾਫ਼ ਲੈਣ ਦੀ ਖਾਤਰ ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਜਥੇਬੰਦੀ ਦੇ ਪ੍ਰਧਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਗੰਢੂਆਂ ਦੀ ਪਿੰਡ ਦੌਲਾਵਾਲ ਖੇਤਰ ਵੱਲ ਜ਼ਮੀਨ ਲਗਦੀ ਹੈ । ਡੰਮੀ ਬੋਲੀ ਦੇਣ ਵਾਲਾ ਵਿਅਕਤੀ ਦੋਲੇਵਾਲ ਪਿੰਡ ਤੋਂ ਹੈ।
ਉਨ੍ਹਾਂ ਕਿਹਾ ਕਿ 26 ਏਕੜ ਵਿੱਚੋਂ ਦਸ ਏਕੜ ਜ਼ਮੀਨ ’ਤੇ ਜਦੋਂ ਉਹ ਟਰੈਕਟਰ ਲੈ ਕੇ ਜ਼ਮੀਨ ਵਿੱਚ ਵੜਿਆ ਤਾਂ ਦਲਿਤ ਮਜ਼ਦੂਰ ਭਾਈਚਾਰਾ ਪਿੰਡ ਗੰਡੂਆਂ ਤੋਂ ਜ਼ਮੀਨ ਵਿੱਚ ਪਹੁੰਚਿਆ। ਦਲਿਤ ਮਜ਼ਦੂਰਾਂ ਨੂੰ ਆਉਂਦੇ ਦੇਖ ਉਹ ਵਿਅਕਤੀ ਟਰੈਕਟਰ ਛੱਡ ਕੇ ਭੱਜ ਗਿਆ। ਪਿੰਡ ਗੰਢੂਆਂ ਦੇ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਨੇ ਇਹ ਤੈਅ ਕਰ ਲਿਆ ਹੈ ਕਿ ਇਸ ਜ਼ਮੀਨ ਵਿੱਚ ਉਸ ਨੂੰ ਖੇਤੀ ਨਹੀਂ ਕਰਨ ਦਿੱਤੀ ਜਾਵੇਗੀ ।


Comments Off on ਮਜ਼ਦੂਰਾਂ ਨੂੰ ਦੇਖ ਕੇ ਜ਼ਮੀਨ ਲੈਣ ਵਾਲਾ ਟਰੈਕਟਰ ਛੱਡ ਕੇ ਭੱਜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.