ਨਵੀਂ ਦਿੱਲੀ: ਭਾਰਤੀ ਨੌਜਵਾਨ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ 37ਵੇਂ ਗੋਲਡਨ ਗਲੋਵ ਆਫ ਵੋਜਵੋਡਿਨਾ ਕੌਮਾਂਤਰੀ ਟੂਰਨਾਮੈਂਟ ਵਿੱਚ ਚਾਰ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਸੇਲਾਏ ਸਾਏ (49 ਕਿਲੋ), ਬਿਲੋਟਸਨ ਐਲ ਸਿੰਘ (56 ਕਿਲੋ), ਅਜੈ ਕੁਮਾਰ (60 ਕਿਲੋ) ਅਤੇ ਵਿਜੈਦੀਪ (69 ਕਿਲੋ) ਨੂੰ ਚਾਂਦੀ ਦੇ ਤਗ਼ਮੇ ਮਿਲੇ, ਜਦੋਂਕਿ ਹਰਸ਼ ਗਿੱਲ (91 ਕਿਲੋ) ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟੂਰਨਾਮੈਂਟ ਵਿੱਚ ਅਰਜਨਟੀਨਾ, ਬ੍ਰਾਜ਼ੀਲ, ਬੁਲਗਾਰੀਆ, ਕ੍ਰੋਏਸ਼ੀਆ ਸਣੇ 22 ਦੇਸ਼ਾਂ ਨੇ ਹਿੱਸਾ ਲਿਆ ਸੀ। -ਪੀਟੀਆਈ