ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਭਾਈ ਗੁਲਾਬ ਸਿੰਘ ਹੁਸੈਨਾਬਾਦ

Posted On July - 10 - 2019

ਬਹਾਦਰ ਸਿੰਘ ਗੋਸਲ

ਨਨਕਾਣਾ ਸਾਹਿਬ ਦਾ ਸ਼ਹੀਦ

ਪੰਜਾਬ ਦੇ ਇਤਿਹਾਸ ਦਾ ਹਰ ਪੰਨਾ ਅਨੇਕਾਂ ਸ਼ਹੀਦਾਂ, ਸੂਰਬੀਰਾਂ, ਯੋਧਿਆਂ ਅਤੇ ਸਿਰਲੱਥ ਬਹਾਦਰਾਂ ਦੀ ਅਦੁੱਤੀ ਕੁਰਬਾਨੀ ਨਾਲ ਭਰਿਆ ਪਿਆ ਹੈ। ਹਰੇਕ ਸਿੰਘ ਸ਼ਹੀਦ ਦੀ ਆਪਣੀ ਬਚਿੱਤਰ ਕੁਰਬਾਨੀ ਹੈ, ਜਿਸ ਨੂੰ ਪੜ੍ਹ ਕੇ ਹਰ ਪਾਠਕ ਦੇ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਸਮੇਂ-ਸਮੇਂ ’ਤੇ ਇਨ੍ਹਾਂ ਸੂਰਬੀਰ ਸ਼ਹੀਦਾਂ ਨੇ ਸਮਕਾਲੀ ਜ਼ਾਲਮਾਂ ਨਾਲ ਡਟ ਕੇ ਟੱਕਰ ਲਈ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਅਜਿਹੀ ਹੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦ ਗੁਲਾਬ ਸਿੰਘ ਹੁਸੈਨਾਬਾਦ ਸਨ, ਜਿਨ੍ਹਾਂ ਨੇ 21 ਫਰਵਰੀ 1921 ਨੂੰ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਰੈਣ ਦਾਸ ਦੇ ਕਬਜ਼ੇ ’ਚੋਂ ਹਟਾਉਣ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦਾ ਜਨਮ ਪੰਜਾਬ ਵਿਚ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਵਿਚ ਇੱਕ ਛੋਟੇ ਜਿਹੇ ਪਿੰਡ ਹੁਸੈਨਾਬਾਦ ਵਿਚ ਹਾੜ ਦੇ ਮਹੀਨੇ ਸੰਮਤ 1940 ਬਿਕਰਮੀ ਨੂੰ ਹੀਰਾ ਸਿੰਘ ਦੇ ਗ੍ਰਹਿ ਬੀਬੀ ਰਲੀ ਕੌਰ ਦੀ ਕੁੱਖੋਂ ਹੋਇਆ। ਉਹ ਜਨਮ ਤੋਂ ਹੀ ਬਹੁਤ ਸੁਨੱਖੇ, ਸੋਹਣੇ ਅਤੇ ਖਿੜੇ ਗੁਲਾਬ ਵਰਗੇ ਚਿਹਰੇ ਦੇ ਮਾਲਕ ਸਨ, ਇਸ ਲਈ ਘਰਦਿਆਂ ਨੇ ਉਨ੍ਹਾਂ ਦਾ ਨਾਂ ਵੀ ਗੁਲਾਬ ਸਿੰਘ ਹੀ ਰੱਖ ਦਿੱਤਾ।
ਉਨ੍ਹਾਂ ਨੂੰ ਸਿੱਖੀ ਦੀ ਜਾਗ ਜਨਮ ਤੋਂ ਆਪਣੇ ਪਰਿਵਾਰ ਤੋਂ ਹੀ ਲੱਗੀ ਕਿਉਂਕਿ ਉਨ੍ਹਾਂ ਦਾ ਪਰਿਵਰ ਬਹੁਤ ਭਜਨ-ਬੰਦਗੀ ਵਾਲਾ ਸੀ। ਉਨ੍ਹਾਂ ਦੇ ਪਿਤਾ ਕਪੜਾ ਬੁਣਨ ਦਾ ਕੰਮ ਕਰਦੇ ਸਨ। ਖੂਬ ਮਿਹਨਤ ਕਰਨੀ ਅਤੇ ਵਾਹਿਗੁਰੂ ਜਪਣਾ ਉਨ੍ਹਾਂ ਦੇ ਪਰਿਵਾਰ ਦਾ ਰੋਜ਼ਾਨਾ ਕਾਰੋਵਿਹਾਰ ਸੀ। ਉਨ੍ਹਾਂ ਨੇ ਬਚਪਨ ਵਿਚ ਹੀ ਪਾਠ ਕਰਨਾ, ਕੀਰਤਨ ਕਰਨਾ, ਗੁਰਬਾਣੀ ਨੂੰ ਪਿਆਰ ਕਰਨਾ ਅਤੇ ਗੁਰਮੁਖੀ ਦੀਆਂ ਬਰੀਕੀਆਂ ਨੂੰ ਘਰ ਤੋਂ ਹੀ ਸਿੱਖ ਲਿਆ, ਜਿਸ ਸਦਕਾ ਉਹ ਚੰਗੇ ਸਿੱਖ ਪ੍ਰਚਾਰਕ ਬਣ ਗਏ। ਘਰ ਦੀ ਕੀਤੀ ਪੜ੍ਹਾਈ ਅਤੇ ਸਿੱਖਿਆ ਸਦਕਾ, ਉਹ ਇੱਕ ਬਹਾਦਰ ਵੀਰ ਬਣ ਕੇ ਸਟੇਜਾਂ ’ਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਉਹ ਇੰਨੀ ਤਿੱਖੀ ਬੁੱਧੀ ਦੇ ਮਾਲਕ ਸਨ ਕਿ ਫ਼ਾਰਸੀ, ਪੰਜਾਬੀ, ਉਰਦੂ ਅਤੇ ਸੰਸਕ੍ਰਿਤ ਦੇ ਚੰਗੇ ਵਿਦਵਾਨ ਬਣ ਗਏ।
ਕੰਮ ਧੰਦੇ ਦੇ ਸਬੰਧ ਵਿੱਚ ਉਹ ਸ਼ਾਹਕੋਟ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਚ ਰਹਿਣ ਲੱਗੇ । ਅਠਾਰਾਂ ਸਾਲ ਦੀ ਉਮਰ ਵਿਚ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਜਲੰਧਰ ਦੇ ਪਿੰਡ ਬਡਾਲੇ ਦੇ ਭਾਈ ਸੁੰਦਰ ਸਿੰਘ ਦੀ ਬੇਟੀ ਬੀਬੀ ਆਤਮਾ ਕੌਰ ਨਾਲ ਹੋਇਆ।

ਬਹਾਦਰ ਸਿੰਘ ਗੋਸਲ

ਜਦੋਂ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਨਨਕਾਣਾ ਸਾਹਿਬ ’ਤੇ ਕਬਜ਼ਾ ਹਟਾਉਣ ਲਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਕੁਰਬਾਨੀਆਂ ਲਈ ਜਾ ਰਿਹਾ ਹੈ ਤਾਂ ਉਹ ਉਸ ਜਥੇ ਵਿੱਚ ਜਾ ਸ਼ਾਮਲ ਹੋਏ ਕਿਉਂਕਿ ਉਨ੍ਹਾਂ ਦੇ ਮਨ ਵਿਚ ਮਹੰਤ ਨਰੈਣ ਦਾਸ ਵਿਰੁੱਧ ਬਹੁਤ ਗੁੱਸਾ ਸੀ। ਉਨ੍ਹਾਂ ਦੇ ਗੁਰਦੁਆਰੇ ਅੰਦਰ ਦਾਖਲ ਹੋਣ ਤਾਂ ਪਹਿਲਾਂ ਹੀ ਮਹੰਤ ਦੇ ਗੁੰਡਿਆਂ ਅਤੇ ਝੋਲੀ ਚੁੱਕਾਂ ਨੇ ਤੇਜ਼ ਹਥਿਆਰਾਂ ਅਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਹਮਲਾ ਕਰ ਦਿੱਤਾ।
ਇਸ ਤਰ੍ਹਾਂ 21 ਫਰਵਰੀ 1921 ਵਾਲੇ ਦਿਨ ਉਹ ਛਾਤੀ ਵਿਚ ਗੋਲੀਆਂ ਲੱਗਣ ਕਰਕੇ ਸ਼ਹੀਦ ਹੋ ਗਏ। ਉਨ੍ਹਾਂ ਨੇ ਪ੍ਰਣ ਕੀਤਾ ਹੋਇਆ ਸੀ ਕਿ ਉਹ ਦਰਬਾਰ ਸਾਹਿਬ ਵਿਚ ਕਿਸੇ ’ਤੇ ਹੱਥ ਨਹੀਂ ਚੁੱਕਣਗੇ ਅਤੇ ਬਿਨਾਂ ਕਿਸੇ ’ਤੇ ਵਾਰ ਕੀਤੇ ਸ਼ਹੀਦੀ ਪ੍ਰਾਪਤ ਕਰ ਜਾਣਗੇ।
ਜਦੋਂ ਵੀ ਇਹੋ ਜਿਹੇ ਸੂਰਮਿਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਪੂਰੀ ਕੌਮ ਸ਼ਹੀਦੀ ’ਤੇ ਮਾਣ ਕਰਦੀ ਹੈ। ਅਜਿਹੀਆਂ ਸ਼ਹੀਦੀਆਂ ਲੋਕਾਂ ਨੂੰ ਹੱਕ ਦਿਵਾਉਣ ਅਤੇ ਜ਼ੁਲਮ ਵਿਰੁੱਧ ਟਾਕਰਾ ਲੈਣ ਲਈ ਪ੍ਰੇਰਦੀਆਂ ਹਨ। ਪਿੰਡ ਹੁਸੈਨਾਬਾਦ ਦੇ ਗੁਰਦੁਆਰਾ ਸ਼ਹੀਦਾਂ ਵਿਚ ਹਰ ਸਾਲ 21 ਫਰਵਰੀ ਨੂੰ ਭਾਰੀ ਇਕੱਠ ਹੁੰਦਾ ਹੈ ਅਤੇ ਸੰਗਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ।
ਸੰਪਰਕ: 98764-52223


Comments Off on ਭਾਈ ਗੁਲਾਬ ਸਿੰਘ ਹੁਸੈਨਾਬਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.