ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਬੱਦਲ ਚਿੱਟੇ ਜਾਂ ਕਾਲੇ ਕਿਉਂ ?

Posted On July - 20 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਬੱਦਲ ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਅਤੇ ਬਰਫ਼ ਦੇ ਰਵਿਆਂ ਦਾ ਬਣਿਆ ਹੁੰਦਾ ਹੈ। ਇਨ੍ਹਾਂ ਬੂੰਦਾਂ ਅਤੇ ਰਵਿਆਂ ਨੂੰ ਜਲ ਉਲਕਾ ਕਹਿੰਦੇ ਹਨ। ਕਈ ਕਾਰਕ ਹਨ ਜਿਨ੍ਹਾਂ ਕਾਰਨ ਬੱਦਲ ਕਾਲੇ ਜਾਂ ਚਿੱਟੇ ਰੰਗ ਦੇ ਹੁੰਦੇ ਹਨ। ਇਹ ਕਾਰਕ ਜਲ ਉਲਕਾ ਦਾ ਆਕਾਰ, ਗਿਣਤੀ ਅਤੇ ਬੱਦਲ ਦੀ ਮੋਟਾਈ ਹਨ।
ਕਈ ਬੱਦਲਾਂ ਵਿਚ ਪਾਣੀ ਦੀਆਂ ਬੂੰਦਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਬੂੰਦਾਂ ਦਾ ਆਕਾਰ ਛੋਟਾ ਹੁੰਦਾ ਹੈ। ਬੱਦਲ ਦੀ ਮੋਟਾਈ ਵੀ ਘੱਟ ਹੁੰਦੀ ਹੈ। ਉਹ ਬੱਦਲ ਚਿੱਟੇ ਦਿਖਾਈ ਦਿੰਦੇ ਹਨ। ਸੂਰਜ ਤੋਂ ਆ ਰਿਹਾ ਚਿੱਟਾ ਪ੍ਰਕਾਸ਼ ਬੱਦਲ ਵਿਚੋਂ ਲੰਘ ਜਾਂਦਾ ਹੈ ਜਾਂ ਪਰਵਰਤਿਤ ਹੋ ਜਾਂਦਾ ਹੈ ਜਿਸ ਕਾਰਨ ਬੱਦਲ ਚਿੱਟਾ ਦਿਖਾਈ ਦਿੰਦਾ ਹੈ। ਆਮਤੌਰ ’ਤੇ ਮੀਂਹ ਪਾਉਣ ਵਾਲੇ ਬੱਦਲ ਕਾਲੇ ਦਿਖਾਈ ਦਿੰਦੇ ਹਨ। ਇਨ੍ਹਾਂ ਬੱਦਲਾਂ ਦੀ ਮੋਟਾਈ ਜ਼ਿਆਦਾ ਹੁੰਦੀ ਹੈ। ਬੱਦਲਾਂ ਵਿਚ ਪਾਣੀ ਦੀਆਂ ਬੂੰਦਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਪਾਣੀ ਦੀਆਂ ਬੂੰਦਾਂ ਅਤੇ ਬਰਫ਼ ਦੇ ਰਵਿਆਂ ਦਾ ਆਕਾਰ ਵੱਡਾ ਹੁੰਦਾ ਹੈ। ਇਹ ਬੱਦਲ ਸੂਰਜ ਤੋਂ ਆ ਰਹੇ ਪ੍ਰਕਾਸ਼ ਨੂੰ ਆਪਣੇ ਅੰਦਰ ਸੋਖ ਲੈਂਦੇ ਹਨ ਜਿਸ ਕਾਰਨ ਬੱਦਲ ਕਾਲੇ ਦਿਖਾਈ ਦਿੰਦੇ ਹਨ।
ਸੰਪਰਕ: 79864-99563


Comments Off on ਬੱਦਲ ਚਿੱਟੇ ਜਾਂ ਕਾਲੇ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.