ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ

Posted On July - 18 - 2019

ਗਿਆਨਸ਼ਾਲਾ

ਨਿਊਯਾਰਕ: ਬੱਚਿਆਂ ਨੂੰ ਨਵੇਂ ਸ਼ਬਦ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਉਨ੍ਹਾਂ ਨੂੰ ਆਪਣੇ ਹਾਣੀਆਂ ਨਾਲ ਮਿਲਣ-ਜੁਲਣ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਵੇ। ਇਹ ਖ਼ੁਲਾਸਾ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਆਧਾਰ ’ਤੇ ਕੀਤਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਬੱਚੇ ਨਵੇਂ ਸ਼ਬਦ ਸਿੱਖਣ ਲਈ ਕਾਫ਼ੀ ਕਾਹਲੇ ਰਹਿੰਦੇ ਹਨ ਅਤੇ ਉਹ ਦੂਜੇ ਬੱਚਿਆਂ ਦੀ ਗੱਲ ਸੁਣ ਕੇ ਆਪਣੀ ਸੁਰ ਉਨ੍ਹਾਂ ਨਾਲ ਮਿਲਾ ਸਕਦੇ ਹਨ।
ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਖੋਜਕਾਰ ਯੂਆਂਯੂਆਂ ਵੈਂਗ ਦਾ ਕਹਿਣਾ ਹੈ, ‘‘ਅਸੀਂ ਸੰਸਾਰ ਬਾਰੇ ਜੋ ਵੀ ਜਾਣਦੇ ਹਾਂ, ਉਸ ਵਿਚੋਂ ਜ਼ਿਆਦਾ ਜਾਣਕਾਰੀ ਹੋਰਨਾਂ ਕੋਲੋਂ ਸਿੱਖੀ/ਸੁਣੀ ਹੁੰਦੀ ਹੈ। ਇਹੀ ਗੱਲ ਛੋਟੇ ਬੱਚਿਆਂ ’ਤੇ ਢੁਕਦੀ ਹੈ।’’ ਵਿਗਿਆਨੀਆਂ ਦੀ ਟੀਮ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਕਿਵੇਂ ਦੋ ਸਾਲਾ ਬੱਚੇ ਨਵੇਂ ਸ਼ਬਦ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਨ। ਇਸ ਨੂੰ ਸਾਬਤ ਕਰਨ ਲਈ ਖੋਜਕਾਰਾਂ ਨੇ ਦੋ ਤਜਰਬੇ ਕੀਤੇ।
ਪਹਿਲੇ ਪ੍ਰਯੋਗ ਵਿੱਚ ਬੱਚਿਆਂ ਨੂੰ ਦੋ ਬੁਲਾਰਿਆਂ ਦੀਆਂ ਨਰਸਰੀ ਕਲਾਸ ਦੀਆਂ ਕਵਿਤਾਵਾਂ ਦੇ ਪਾਠ ਦੀਆਂ ਵੀਡੀਓ ਕਲਿਪਸ ਦਿਖਾਈਆਂ ਗਈਆਂ ਅਤੇ ਇਨ੍ਹਾਂ ਵੀਡੀਓ ਕਲਿਪਸ ਵਿਚਲਾ ਕਵਿਤਾਵਾਂ ਦਾ ਪਾਠ ਬੁਲਾਰਿਆਂ ਦੀ ਉਮਰ ਜਾਂ ਲਿੰਗ ਨਾਲ ਮੇਲ ਖਾਂਦਾ ਸੀ। ਦੂਜੇ ਤਜਰਬੇ ਵਿੱਚ ਬੱਚਿਆਂ ਨੂੰ ਵੱਖ-ਵੱਖ ਉਮਰ ਵਰਗ ਦੇ ਬੁਲਾਰਿਆਂ ਕੋਲੋਂ ਨਵੇਂ ਸ਼ਬਦ ਸਿਖਾਏ ਗਏ। ਇਸ ਦੌਰਾਨ ਸਾਹਮਣੇ ਆਇਆ ਕਿ ਬੱਚੇ ਆਪਣੇ ਹਾਣੀਆਂ ਕੋਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਵੇਂ ਸ਼ਬਦ ਸਿੱਖਦੇ ਹਨ।
ਵੈਂਗ ਦਾ ਕਹਿਣਾ ਹੈ, ‘‘ਇਹ ਕਮਾਲ ਦੀ ਸਿੱਖਣ ਕਲਾ ਹੈ ਕਿ ਬੱਚੇ ਹੋਰਨਾਂ ਜੁਆਕਾਂ ਦੇ ਭਾਸ਼ਣ ਸੁਣਦੇ ਹਨ। ਇਹ ਸਮਾਜਿਕ ਗਿਆਨ ਅਤੇ ਵਰਣਾਤਮਕ ਗਿਆਨ ਦਾ ਸੰਕੇਤ ਹੈ।’’ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ ਕਿਸੇ ਖਾਸ ਸਮਾਜਿਕ ਸਮੂਹ ਤੋਂ ਚੋਣਵੇਂ ਢੰਗ ਨਾਲ ਸਿੱਖਣ ਦੀ ਇਹ ਯੋਗਤਾ ਭਵਿੱਖੀ ਜ਼ਿੰਦਗੀ ਵਿੱਚ ਸਮਾਜਿਕ ਸਮੂਹਾਂ ਵਿਚਾਲੇ ਤਰਜੀਹਾਂ ਵਿਕਸਿਤ ਕਰਨ ਲਈ ਮੀਲ ਪੱਥਰ ਸਾਬਤ ਹੋ ਸਕਦੀ ਹੈ।’’

-ਆਈਏਐੱਨਐੱਸ


Comments Off on ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.