ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਬੰਗਲੌਰ ’ਚ ਅਸਲਾ ਤੇ ਹੋਰ ਧਮਾਕਾਖ਼ੇਜ਼ ਸਮੱਗਰੀ ਬਰਾਮਦ

Posted On July - 10 - 2019

ਨਵੀਂ ਦਿੱਲੀ, 9 ਜੁਲਾਈ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਬੰਗਲੌਰ ਵਿਚ ਵੱਡੀ ਗਿਣਤੀ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਏਜੰਸੀ ਨੇ ਪੰਜ ਹੈਂਡ ਗ੍ਰਨੇਡ, ਇਕ ਟਾਈਮਰ ਉਪਕਰਨ, ਤਿੰਨ ਇਲੈਕਟ੍ਰਿਕ ਸਰਕਟ, ਆਈਈਡੀ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ, ਰਾਕੇਟ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਸਾਮਾਨ ਉੱਤਰੀ ਬੰਗਲੌਰ ਦੇ ਸੋਲਾਦੇਵਨਹੱਲੀ ਇਲਾਕੇ ਵਿਚੋਂ ਜਮਾਤ-ਉਲ-ਮੁਜਾਹਿਦੀਨ (ਬੰਗਲਾਦੇਸ਼) ਦੇ ਦਹਿਸ਼ਤਗਰਦ ਹਬੀਬੁਰ ਰਹਿਮਾਨ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ ਹੈ। ਹਬੀਬੁਰ ਨੂੰ ਪੱਛਮੀ ਬੰਗਾਲ ਦੇ ਬਰਦਵਾਨ ਵਿਚ 2014 ’ਚ ਹੋਏ ਇਕ ਬੰਬ ਧਮਾਕੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਵਿਚ ਕਈ ਹਮਲਿਆਂ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਹੋਇਆ ਸੀ। ਰਹਿਮਾਨ ਨੂੰ 25 ਜੂਨ ਨੂੰ ਬੰਗਲੌਰ ਵਿਚ ਗ੍ਰਿਫ਼ਤਾਰ ਕਰ ਕੇ ਐਨਆਈਏ ਅਦਾਲਤ ਨੇ ਪੁਲੀਸ ਹਿਰਾਸਤ ਵਿਚ ਭੇਜਿਆ ਸੀ। ਬਰਦਵਾਨ ਧਮਾਕਾ ਕੇਸ ਵਿਚ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ। -ਪੀਟੀਆਈ


Comments Off on ਬੰਗਲੌਰ ’ਚ ਅਸਲਾ ਤੇ ਹੋਰ ਧਮਾਕਾਖ਼ੇਜ਼ ਸਮੱਗਰੀ ਬਰਾਮਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.