ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁੱਖ ਕੋਚ ਰ੍ਹੋਡਜ਼ ਨਾਲੋਂ ਸਮਝੌਤਾ ਤੋੜਿਆ

Posted On July - 10 - 2019

ਲੰਡਨ, 9 ਜੁਲਾਈ
ਵਿਸ਼ਵ ਕੱਪ ਵਿੱਚ ਟੀਮ ਦੇ ਅੱਠਵੇਂ ਸਥਾਨ ’ਤੇ ਰਹਿਣ ਮਗਰੋਂ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁੱਖ ਕੋਚ ਸਟੀਵ ਰ੍ਹੋਡਜ਼ ਨਾਲੋਂ ਨਾਤਾ ਤੋੜ ਲਿਆ ਹੈ। ਬੰਗਲਾਦੇਸ਼ ਭਾਵੇਂ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ, ਪਰ ਆਪਣੇ ਜੁਝਾਰੂ ਪ੍ਰਦਰਸ਼ਨ ਕਾਰਨ ਕ੍ਰਿਕਟ ਪ੍ਰੇਮੀਆਂ ਦੇ ਦਿਲ ਜ਼ਰੂਰ ਜਿੱਤ ਲਏ। ਸ਼ਾਕਿਬ-ਅਲ-ਹਸਨ ਨੇ 606 ਦੌੜਾਂ ਬਣਾਉਣ ਤੋਂ ਇਲਾਵਾ 11 ਵਿਕਟਾਂ ਵੀ ਲਈਆਂ।
ਬੀਸੀਬੀ ਦੇ ਸੀਈਓ ਨਿਜ਼ਾਮੂਦੀਨ ਚੌਧਰੀ ਦੇ ਹਵਾਲੇ ਨਾਲ ਈਐਸਪੀਐਨ ਕ੍ਰਿਕਇੰਫੋ ਨੇ ਕਿਹਾ, ‘‘ਬੋਰਡ ਨੇ ਪਾਕਿਸਤਾਨ ਦੇ ਮੈਚ ਮਗਰੋਂ ਲੰਡਨ ਵਿੱਚ ਸਮੀਖਿਆ ਮੀਟਿੰਗ ਕੀਤੀ।’’ ਉਸ ਨੇ ਕਿਹਾ, ‘‘ਦੋਵਾਂ ਦੀ ਸਹਿਮਤੀ ਨਾਲ ਇਹ ਤੈਅ ਹੋਇਆ ਕਿ ਬੀਸੀਬੀ ਅਤੇ ਸਟੀਵ ਰ੍ਹੋਡਜ਼ ਅੱਗੇ ਸਮਝੌਤਾ ਜਾਰੀ ਨਹੀਂ ਰੱਖਣਗੇ। ਬੀਸੀਬੀ ਨੇ ਹਾਲੇ ਨਵੇਂ ਕੋਚ ਬਾਰੇ ਫ਼ੈਸਲਾ ਨਹੀਂ ਲਿਆ।’’ ਰ੍ਹੋਡਜ਼ ਨੇ ਬੀਤੇ ਸਾਲ ਜੂਨ ਵਿੱਚ ਅਹੁਦਾ ਸੰਭਾਲਿਆ ਸੀ ਅਤੇ ਉਸ ਦਾ ਕਾਰਜਕਾਲ ਦੋ ਸਾਲ ਦਾ ਸੀ।-ਪੀਟੀਆਈ


Comments Off on ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁੱਖ ਕੋਚ ਰ੍ਹੋਡਜ਼ ਨਾਲੋਂ ਸਮਝੌਤਾ ਤੋੜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.